ਦਿੱਲੀ ਸ਼ੋਅ ਦੌਰਾਨ ਗਾਇਕ ਐਮੀ ਵਿਰਕ ਭਾਰੀ ਸਕਿਊਰਟੀ ਨਾਲ ਘਿਰੇ ਆਏ ਨਜ਼ਰ (ਵੀਡੀਓ)

11/20/2022 3:18:03 PM

ਜਲੰਧਰ (ਬਿਊਰੋ) : ਦਿੱਲੀ 'ਚ 18 ਨਵੰਬਰ ਨੂੰ ਬੁਰਰਰਾ ਪ੍ਰੋਜੈਕਟ ਦਾ ਆਗ਼ਾਜ਼ ਹੋਇਆ ਹੈ, ਜਿਸ ਦੇ ਤਹਿਤ ਦਿੱਲੀ 'ਚ ਅਫਸਾਨਾ ਖ਼ਾਨ, ਐਮੀ ਵਿਰਕ, ਗੁਰਦਾਸ ਮਾਨ ਤੇ ਮਨਿੰਦਰ ਬੁੱਟਰ ਸਣੇ ਕਈ ਹੋਰ ਪੰਜਾਬੀ ਗਾਇਕ ਦਿੱਲੀ ਵਾਸੀਆਂ ਦਾ ਮਨੋਰੰਜਨ ਕਰ ਰਹੇ ਹਨ। ਇਸੇ ਤਹਿਤ ਐਮੀ ਵਿਰਕ ਆਪਣੀ ਪਰਫਾਰਮੈਂਸ ਲਈ ਦਿੱਲੀ ਪਹੁੰਚੇ ਹਨ। ਇਸ ਦੌਰਾਨ ਗਾਇਕ ਭਾਰੀ ਸੁਰੱਖਿਆ ਬਲ ਨਾਲ ਘਿਰਿਆ ਹੋਇਆ ਨਜ਼ਰ ਆਇਆ। ਐਮੀ ਵਿਰਕ ਟਾਈਟ ਸਕਿਊਰਟੀ ਦੇ ਹੇਠਾਂ ਦਿੱਲੀ ਪਹੁੰਚੇ ਅਤੇ ਦਿੱਲੀ 'ਚ ਵੱਸਦੇ ਆਪਣੇ ਫੈਨਜ਼ ਦਾ ਮਨੋਰੰਜਨ ਕੀਤਾ। ਇਸ ਦੀ ਵੀਡੀਓ ਗਾਇਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। 


ਦੱਸ ਦਈਏ ਕਿ ਐਮੀ ਵਿਰਕ ਹਾਲ ਹੀ 'ਚ ਫ਼ਿਲਮ 'ਓਏ ਮੱਖਣਾ' 'ਚ ਨਜ਼ਰ ਆਏ ਸਨ। ਇਸ ਫ਼ਿਲਮ 'ਚ ਉਨ੍ਹਾਂ ਦੀ ਐਕਟਿੰਗ ਤੇ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਇਸ ਫ਼ਿਲਮ ਦਾ ਗੀਤ 'ਚੰਨ ਸਿਤਾਰੇ' ਜ਼ਬਰਦਸਤ ਹਿੱਟ ਹੋ ਗਿਆ ਹੈ। ਇਸ ਗੀਤ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਇਸ ਗੀਤ 'ਚ ਐਮੀ ਵਿਰਕ ਤੇ ਤਾਨੀਆ ਦੀ ਕੈਮਿਸਟਰੀ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News