ਪੈਨਿਕ ਅਟੈਕ ਤੋਂ ਬਾਅਦ ਮੁੜ ਅਫਸਾਨਾ ਖ਼ਾਨ ਦੀ ''ਬਿੱਗ ਬੌਸ 15'' ''ਚ ਐਂਟਰੀ! ਅੱਜ ਰਾਤ ਪਹੁੰਚੇਗੀ ਮੁੰਬਈ

Wednesday, Sep 29, 2021 - 04:00 PM (IST)

ਪੈਨਿਕ ਅਟੈਕ ਤੋਂ ਬਾਅਦ ਮੁੜ ਅਫਸਾਨਾ ਖ਼ਾਨ ਦੀ ''ਬਿੱਗ ਬੌਸ 15'' ''ਚ ਐਂਟਰੀ! ਅੱਜ ਰਾਤ ਪਹੁੰਚੇਗੀ ਮੁੰਬਈ

ਨਵੀਂ ਦਿੱਲੀ (ਬਿਊਰੋ) - ਪੰਜਾਬੀ ਗਾਇਕ ਅਫਸਾਨਾ ਖ਼ਾਨ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। 'ਤਿੱਤਲੀਆਂ ਵਰਗਾ' ਫੇਮ ਅਫਸਾਨਾ ਖ਼ਾਨ ਨੇ ਇੱਕ ਵਾਰ ਫਿਰ 'ਬਿੱਗ ਬੌਸ 15' 'ਚ ਜਾਣ ਦਾ ਫੈਸਲਾ ਕੀਤਾ ਹੈ। ਹੋਟਲ 'ਚ ਕੁਆਰੰਟੀਨ ਦੌਰਾਨ ਆਏ ਪੈਨਿਕ ਅਟੈਕ ਤੋਂ ਬਾਅਦ ਅਫਸਾਨਾ ਖ਼ਾਨ ਨੇ ਮੈਡੀਕਲ ਦੇ ਆਧਾਰ 'ਤੇ ਸ਼ੋਅ ਤੋਂ ਹੱਥ ਪਿੱਛੇ ਖਿੱਚ ਲਏ ਸਨ ਪਰ ਹੁਣ ਅਫਸਾਨਾ ਖ਼ਾਨ ਨੇ 'ਬਿੱਗ ਬੌਸ' ਕਰਨ ਦਾ ਚੈਲੇਂਜ ਲਿਆ ਹੈ।

PunjabKesari

'ਬਿੱਗ ਬੌਸ' ਕਰੇਗੀ ਅਫਸਾਨਾ ਖ਼ਾਨ, ਅਜਿਹੀ ਹੈ ਚਰਚਾ
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਅਨੁਸਾਰ, ਅਫਸਾਨਾ ਖ਼ਾਨ ਨੇ ਫਿਰ ਤੋਂ ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਹੈ। ਉਹ ਹੁਣ ਪੰਜਾਬ ਤੋਂ ਮੁੰਬਈ ਵਾਪਸ ਆਵੇਗੀ। ਉਮੀਦ ਹੈ ਕਿ ਅਫਸਾਨਾ ਖ਼ਾਨ ਬੁੱਧਵਾਰ ਰਾਤ ਤਕ ਮੁੰਬਈ ਵਾਪਸ ਪਰਤ ਜਾਵੇਗੀ ਅਤੇ ਸ਼ੋਅ ਦੇ ਬਾਕੀ ਪ੍ਰਤੀਯੋਗੀਆਂ ਨਾਲ ਜੁੜ ਜਾਵੇਗੀ।

PunjabKesari

ਸ਼ੋਅ ਨਾਲ ਜੁੜੇ ਇੱਕ ਸੂਤਰਾਂ ਦਾ ਕਹਿਣਾ ਹੈ ਕਿ ''ਇਹ ਸੱਚ ਹੈ ਕਿ ਅਫਸਾਨਾ ਖ਼ਾਨ ਨੇ ਡਾਕਟਰੀ ਸਮੱਸਿਆ ਕਾਰਨ 'ਬਿੱਗ ਬੌਸ' ਤੋਂ ਪਿੱਛੇ ਹਟ ਗਈ ਸੀ। ਉਸ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਅਸੀਂ ਤਾਂ ਰਾਤੋ-ਰਾਤ ਅਫਸਾਨਾ ਦੀ ਥਾਂ ਕਿਸੇ ਹੋਰ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਸੀ ਪਰ ਫਿਰ 1 ਦਿਨ ਬਾਅਦ ਅਫਸਾਨਾ ਖ਼ਾਨ ਨੇ 'ਬਿੱਗ ਬੌਸ' 'ਚ ਵਾਪਸੀ ਦਾ ਫ਼ੈਸਲਾ ਕੀਤਾ। 'ਬਿੱਗ ਬੌਸ' 'ਚ ਹਿੱਸਾ ਲੈਣਾ ਇੱਕ ਵੱਡਾ ਮੌਕਾ ਹੈ। ਸਾਨੂੰ ਖੁਸ਼ੀ ਹੈ ਕਿ ਅਫਸਾਨਾ ਖ਼ਾਨ ਥੋੜੇ ਸਮੇਂ 'ਚ ਸ਼ੋਅ 'ਚ ਵਾਪਸ ਆ ਗਈ ਹੈ। ਉਹ ਬੁੱਧਵਾਰ ਰਾਤ ਮੁੰਬਈ ਵਾਪਸ ਆ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਫਸਾਨਾ ਖ਼ਾਨ ਨੇ ਇੰਸਟਾ ਸਟੋਰੀ 'ਤੇ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਡਾਕਟਰ ਦੇ ਨੁਸਖੇ ਅਤੇ ਦਵਾਈਆਂ ਦਿਖਾਈਆਂ ਗਈਆਂ ਸਨ। ਇਸ ਪੋਸਟ 'ਚ ਅਫਸਾਨਾ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗੀ ਸੀ।

PunjabKesari

ਹਾਲਾਂਕਿ ਅਜੇ ਤੱਕ ਅਫਸਾਨਾ ਖ਼ਾਨ ਦੇ ਸ਼ੋਅ 'ਚ ਵਾਪਸੀ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਰਿਐਲਿਟੀ ਸ਼ੋਅ 'ਬਿੱਗ ਬੌਸ 15' 2 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਤੇਜਸ਼ਵੀ ਪ੍ਰਕਾਸ਼, ਕਰਨ ਕੁੰਦਰਾ, ਡੋਨਲ ਬਿਸ਼ਟ, ਸ਼ਮਿਤਾ ਸ਼ੈੱਟੀ, ਨਿਸ਼ਾਂਤ ਭੱਟ, ਪ੍ਰਤੀਕ ਸਹਿਜਪਾਲ ਸ਼ੋਅ 'ਚ ਨਜ਼ਰ ਆਉਣਗੇ।

PunjabKesari


author

sunita

Content Editor

Related News