ਟੀ-ਸੀਰੀਜ਼ ਦੀ ਫ਼ਿਲਮ ''ਚ ਗਾਇਕ ਮਨਕੀਰਤ ਔਲਖ ਆਉਣਗੇ ਨਜ਼ਰ

Tuesday, Oct 04, 2022 - 02:03 PM (IST)

ਟੀ-ਸੀਰੀਜ਼ ਦੀ ਫ਼ਿਲਮ ''ਚ ਗਾਇਕ ਮਨਕੀਰਤ ਔਲਖ ਆਉਣਗੇ ਨਜ਼ਰ

ਮੁੰਬਈ (ਬਿਊਰੋ) : ਪੰਜਾਬੀ ਗਾਇਕ ਮਨਕੀਰਤ ਔਲਖ ਇੰਨੀਂ ਦਿਨੀਂ ਭਾਰਤ 'ਚ ਹੈ। ਪਿਛਲੇ ਦਿਨੀਂ ਮਨਕੀਰਤ ਦਿੱਲੀ 'ਚ ਆਪਣੇ ਲਾਈਵ ਸ਼ੋਅ ਨੂੰ ਲੈ ਕੇ ਸੁਰਖੀਆਂ 'ਚ ਆਏ ਸਨ। ਇਸ ਦਿੱਲੀ ਲਾਈਵ ਸ਼ੋਅ ਦੌਰਾਨ ਮਨਕੀਰਤ ਔਲਖ ਦੇ ਆਲੇ-ਦੁਆਲੇ ਸਰੱਖਿਆ ਦਾ ਸਖ਼ਤ ਪਹਿਰਾ ਨਜ਼ਰ ਆਇਆ। ਇਸ ਦੇ ਨਾਲ ਹੀ 2 ਅਕਤੂਬਰ ਨੂੰ ਮਨਕੀਰਤ ਔਲਖ ਨੇ ਆਪਣਾ 32ਵਾਂ ਜਨਮਦਿਨ ਮਨਾਇਆ ਹੈ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਨਕੀਰਤ ਔਲਖ ਨੇ ਆਪਣੀ ਆਉਣ ਵਾਲੀ ਫ਼ਿਲਮ 'ਬਰਾਊਨ ਬੁਆਏਜ਼' ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।

PunjabKesari

ਟੀ-ਸੀਰੀਜ਼ ਨੇ ਇਸ ਬਾਰੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, "ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਪੇਸ਼ ਕਰਦੇ ਹਨ ਫ਼ਿਲਮ ਬਰਾਊਨ ਬੁਆਏਜ਼। ਫ਼ਿਲਮ 'ਚ ਮਨਕੀਰਤ ਔਲਖ ਤੇ ਅੰਕਿਤਾ ਸ਼ਰਮਾ ਮੁੱਖ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ, ਜਿਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ।" 

ਦੱਸਣਯੋਗ ਹੈ ਕਿ 'ਬਰਾਊਨ ਬੁਆਏਜ਼' ਦੀ ਕਹਾਣੀ ਅਖਿਲੇਸ਼ ਜੈਸਵਾਲ ਨੇ ਲਿਖੀ ਹੈ। ਇਹ ਉਹੀ ਅਖਿਲੇਸ਼ ਜੈਸਵਾਲ ਹਨ, ਜਿਨ੍ਹਾਂ ਨੇ ਸੁਪਰਹਿੱਟ ਬਾਲੀਵੁੱਡ ਫ਼ਿਲਮ 'ਗੈਂਗਸ ਆਫ਼ ਵਾਸੇਪੁਰ' ਲਿਖੀ ਹੈ। ਇਸ ਫ਼ਿਲਮ ਨੂੰ ਮਿਊਜ਼ਿਕ ਐਵੀ ਸਰ੍ਹਾ ਨੇ ਦਿੱਤਾ ਹੈ। ਫ਼ਿਲਹਾਲ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ।   


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News