ਹਰਭਜਨ ਮਾਨ ਨੇ ਸਾਂਝੀ ਕੀਤੀ ਸਰਦੂਲ ਸਿਕੰਦਰ ਨਾਲ ਅਭੁੱਲ ਯਾਦ, ਕਿਹਾ ‘ਯਾਦਾਂ ਰਹਿ ਜਾਣਗੀਆਂ’

Friday, Feb 26, 2021 - 06:27 PM (IST)

ਹਰਭਜਨ ਮਾਨ ਨੇ ਸਾਂਝੀ ਕੀਤੀ ਸਰਦੂਲ ਸਿਕੰਦਰ ਨਾਲ ਅਭੁੱਲ ਯਾਦ, ਕਿਹਾ ‘ਯਾਦਾਂ ਰਹਿ ਜਾਣਗੀਆਂ’

ਜਲੰਧਰ: ਪੰਜਾਬੀ ਸੰਗੀਤ ਜਗਤ ਨੂੰ ਉਸ ਸਮੇਂ ਇਕ ਵੱਡਾ ਝਟਕਾ ਲੱਗਾ, ਜਦੋਂ ਮਹਾਨ ਪੰਜਾਬੀ ਗਾਇਕ ਸਰਦੂਲ ਸਿਕੰਦਰ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਇਸੇ ਤਹਿਤ ਹਰਭਜਨ ਮਾਨ ਨੇ ਆਪਣੇ ਇੰਸਟਾਪੇਜ਼ ’ਤੇ ਸਰਦੂਲ ਸਿਕੰਦਰ ਦੇ ਜਾਣ ’ਤੇ ਭਾਵੁਕ ਹੁੰਦੇ ਹੋਏ ਕਿਹਾ ਕਿ ਯਾਦਾਂ ਰਹਿ ਜਾਣਗੀਆ’ਉਨ੍ਹਾਂ ਨੇ ਭਾਵੁਕ ਹੁੰਦਿਆਂ ਇਹ ਵੀ ਕਿਹਾ ਕਿ ਕਰ ਆਏ ਆਪਣੇ ਹੱਥੀਂ ਵਿਦਾ ਦਿਲ ਦੇ ਬਾਦਸ਼ਾਹ ਤੇ ਸੁਰਾਂ ਦੇ ਸਿਕੰਦਰ ਨੂੰ।

ਇਹ ਵੀ ਪੜ੍ਹੋ:  ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਤੋਂ ਖਫ਼ਾ ਨੌਜਵਾਨ ਨੇ ਸ਼ਰੇਆਮ ਸੱਥ 'ਚ ਐਲਾਨ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਉਨ੍ਹਾਂ  ਨੇ ਦੱਸਿਆ ਕਿ ਜਿਸ ਸਮੇਂ ਮੇਰੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਲਈ ਹਰਮਨ ਅਤੇ ਮੈਂ ਇੰਡੀਆ ਆਇਆ ਉਸ ਸਮੇਂ ਸਰਦੂਲ ਸਿਕੰਦਰ ਭਾਅ ਜੀ ਅਤੇ ਅਮਰ ਨੂਰੀ ਜੀ ਸੁਪਰ ਸਟਾਰ ਸਨ। ਉਸ ਸਮੇਂ ਤੋਂ ਇੱਕ ਦੂਜੇ ਨਾਲ ਸਾਡੀਆਂ ਅਜਿਹੀਆਂ ਪਰਿਵਾਰਕ ਸਾਂਝਾਂ ਪਈਆਂ ਕਿ ਇੱਕ-ਦੂਜੇ ਦੀ ਹਰ ਖ਼ੁਸ਼ੀ-ਗਮੀ ਜਿਵੇਂ ਸਾਡੀ ਆਪਣੀ ਸੀ। ਜ਼ਿੰਦਗੀ ਦੇ ਉਸ ਲੰਬੇ ਸਫ਼ਰ ਦੀਆਂ ਸਾਝਾਂ ਤੇ ਆਪਣੀ ਨਵੀਂ ਆਉਣ ਵਾਲੀ ਫਿਲਮ PRਦੀ ਸ਼ੂਟਿੰਗ ਸਮੇਂ ਦੀਆਂ ਯਾਦਾਂ ਮੁੜ-ਮੁੜ ਚੇਤੇ ਆ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Harbhajan Mann (@harbhajanmannofficial)

 

ਇਹ ਵੀ ਪੜ੍ਹੋ:  ਨੇਹਾ ਕੱਕੜ ਦੀ ਦਰਿਆਦਿਲੀ: ਉਤਰਾਖੰਡ ਹਾਦਸੇ ’ਚ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਲਈ ਵਧਾਇਆ ਹੱਥ

ਦੋ ਦਿਨ ਤਾਂ ਹਿੰਮਤ ਹੀ ਨਹੀ ਪਈ ਕਿ ਸਰਦੂਲ ਭਾਜੀ ਦੇ ਸੰਦੀਵੀ ਵਿਛੋੜੇ ਬਾਰੇ ਕੁਝ ਲਿਖ ਸਕਾਂ। ਯਕੀਨ ਹੀ ਨਹੀਂ ਆ ਰਿਹਾ ਸੀ ਕਿ ਸਰਦੂਲ ਭਾਜੀ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਨੇ।ਪੰਜਾਬੀ ਗਾਇਕੀ ਦੇ ਇਸ ਅਨਮੋਲ ਹੀਰੇ ਦੇ ਤੁਰ ਜਾਣ ਦਾ ਬਹੁਤ ਅਫ਼ਸੋਸ ਹੈ। ਸੱਚੀਂ! ਰਹਿੰਦੀ ਦੁਨੀਆ ਤੱਕ ਅਮਰ ਰਹੇਗਾ ਸੁਰਾਂ ਦਾ ਸਰਦੂਲ ਸਿਕੰਦਰ।

ਇਹ ਵੀ ਪੜ੍ਹੋ:  ਦੀਪਿਕਾ ਪਾਦੂਕੋਣ ਨਾਲ ਸ਼ਖ਼ਸ ਨੇ ਭੀੜ ’ਚ ਕੀਤੀ ਅਜਿਹੀ ਹਰਕਤ, ਵਾਇਰਲ ਹੋਈ ਵੀਡੀਓ


author

Shyna

Content Editor

Related News