ਨੀਰੂ ਬਾਜਵਾ ਨੇ ਫ਼ਿਲਮ ''ਛੜਾ'' ਦੀਆਂ ਯਾਦਾਂ ਨੂੰ ਕੀਤਾ ਤਾਜਾ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

2021-06-16T11:03:27.203

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ 'ਛੜਾ' ਅਜਿਹੀ ਫ਼ਿਲਮ ਹੈ, ਜਿਸ ਨੇ ਪੰਜਾਬੀ ਫ਼ਿਲਮ ਇੰਜਸਟਰੀ 'ਚ ਕਈ ਰਿਕਾਰਡਜ਼ ਬਣਾਏ। 'ਛੜਾ' ਫ਼ਿਲਮ ਸਾਲ 2019 ਦੀ ਸਭ ਤੋਂ ਵੱਧ ਕਾਮਯਾਬ ਫ਼ਿਲਮ ਰਹੀ ਹੈ। ਇਸ ਫ਼ਿਲਮ 'ਚ ਲੀਡ ਕਿਰਦਾਰ 'ਚ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਤੇ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਏ ਸਨ। ਦਰਸ਼ਕਾਂ ਵੱਲੋਂ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।

PunjabKesari

'ਛੜਾ' ਫ਼ਿਲਮ ਦੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਬਾਜਵਾ ਆਪਣੇ ਪਰਿਵਾਰ, ਦਿਲਜੀਤ ਦੋਸਾਂਝ ਅਤੇ ਫ਼ਿਲਮ ਦੀ ਸਟਾਰ ਕਾਸਟ ਨਾਲ ਨਜ਼ਰ ਆ ਰਹੀ ਹੈ।

PunjabKesari

ਨੀਰੂ ਬਾਜਵਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ, '#shadaa #cameradump #phonecleanse #memories #rajasthan #chandigarh #shoot।'

 

PunjabKesari

ਨੀਰੂ ਬਾਜਵਾ ਦੀ ਇਸ ਪੋਸਟ 'ਤੇ ਵੱਡੀ ਗਿਣਤੀ 'ਚ ਲਾਈਕਸ ਤੇ ਕੁਮੈਂਟ ਆ ਚੁੱਕੇ ਹਨ। ਦਰਸ਼ਕਾਂ ਵਲੋਂ ਨੀਰੂ ਬਾਜਵਾ ਦੀਆਂ ਇਨ੍ਹਾਂ ਯਾਦਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ 'ਚ ਫ਼ਿਲਮ 'ਪਾਣੀ 'ਚ ਮਧਾਣੀ', 'ਫੱਟੇ ਦਿੰਦੇ ਚੱਕ ਪੰਜਾਬੀ', 'ਕਲੀ ਜੋਟਾ' ਵਰਗੀਆਂ ਕਈ ਫ਼ਿਲਮਾਂ ਹਨ।

PunjabKesari

ਇਨ੍ਹਾਂ ਫ਼ਿਲਮਾਂ 'ਚ ਨੀਰੂ ਬਾਜਵਾ ਅਦਾਕਾਰੀ ਕਰਦੇ ਹੋਈ ਨਜ਼ਰ ਆਵੇਗੀ।

PunjabKesari

PunjabKesari


sunita

Content Editor sunita