ਪੰਜਾਬੀ ਫ਼ਿਲਮ ਜਗਤ ਦੀ ਥਿਏਟਰ ਅਤੇ ਫ਼ਿਲਮ ਅਦਾਕਾਰਾ ਦਾ ਦਿਹਾਂਤ, ਬਿਨੂੰ ਢਿੱਲੋਂ ਤੇ ਕਰਮਜੀਤ ਨੇ ਦਿੱਤੀ ਸ਼ਰਧਾਂਜਲੀ

Friday, Mar 19, 2021 - 11:53 AM (IST)

ਪੰਜਾਬੀ ਫ਼ਿਲਮ ਜਗਤ ਦੀ ਥਿਏਟਰ ਅਤੇ ਫ਼ਿਲਮ ਅਦਾਕਾਰਾ ਦਾ ਦਿਹਾਂਤ, ਬਿਨੂੰ ਢਿੱਲੋਂ ਤੇ ਕਰਮਜੀਤ ਨੇ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੀ ਪ੍ਰਸਿੱਧ ਕਲਾਕਾਰ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਦੁੱਖਦਾਇਕ ਖ਼ਬਰ ਨੂੰ ਸਾਂਝਾ ਕੀਤਾ ਹੈ। ਦਰਅਸਲ, ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਥਿਏਟਰ ਅਤੇ ਫ਼ਿਲਮ ਅਦਾਕਾਰਾ ਸਿਮਰਪ੍ਰੀਤ ਕੌਰ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ 'ਫ਼ਿਲਮ ਅਤੇ ਥਿਏਟਰ ਅਦਾਕਾਰਾ ਸਿਮਰਪ੍ਰੀਤ ਕੌਰ ਸਾਡੇ 'ਚ ਨਹੀਂ ਰਹੇ। ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਭੈਣੇ।' 

ਦੱਸ ਦਈਏ ਕਿ ਕਰਮਜੀਤ ਅਨਮੋਲ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਹਰ ਕੋਈ ਇਸ ਅਦਾਕਾਰਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਕਰਮਜੀਤ ਅਨਮੋਲ ਅਕਸਰ ਆਪਣੇ ਪੁਰਾਣੇ ਸਾਥੀਆਂ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਅੱਜ ਜਦੋਂ ਉਨ੍ਹਾਂ ਨੂੰ ਇਸ ਅਦਾਕਾਰਾ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਡੂੰਘਾ ਸਦਮਾ ਪਹੁੰਚਿਆ। ਉਥੇ ਹੀ ਬਿਨੂੰ ਢਿੱਲੋਂ ਨੇ ਵੀ ਸਿਮਰਪ੍ਰੀਤ ਕੌਰ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਵੀ ਸਿਮਰਪ੍ਰੀਤ ਕੌਰ ਨੂੰ ਸ਼ਰਧਾਂਜਲੀ ਦਿੱਤੀ ਹੈ।

PunjabKesari

ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਉਹ ਕਈ ਫ਼ਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ 'ਕੁੜੀਆਂ ਜਵਾਨ, ਬਾਪੂ ਪ੍ਰੇਸ਼ਾਨ' 'ਚ ਜਿੱਥੇ ਉਹ ਨਜ਼ਰ ਆਉਣਗੇ। ਉੱਥੇ ਹੀ ਗਿੱਪੀ ਗਰੇਵਾਲ ਨਾਲ ਫ਼ਿਲਮ 'ਪਾਣੀ 'ਚ ਮਧਾਣੀ' 'ਚ ਵੀ ਉਹ ਦਿਖਾਈ ਦੇਣਗੇ। ਦੱਸ ਦਈਏ ਕਿ ਇਸ ਫ਼ਿਲਮ 'ਚ ਕਰਮਜੀਤ ਅਨਮੋਲ ਇਕ ਬਜ਼ੁਰਗ ਪਿਤਾ ਦਾ ਕਿਰਦਾਰ ਨਿਭਾਉਣਗੇ। ਇਸ ਫ਼ਿਲਮ 'ਚ ਕਰਮਜੀਤ ਅਨਮੋਲ 3 ਕੁੜੀਆਂ ਦੇ ਪਿਤਾ ਬਣੇ ਹੋਏ ਹਨ। ਕਰਮਜੀਤ ਅਨਮੋਲ ਨੇ ਇਸ ਫ਼ਿਲਮਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਕੀਤੀ ਹੈ। ਫ਼ਿਲਮ 'ਕੁੜੀਆਂ ਜਵਾਨ, ਬਾਪੂ ਪਰੇਸ਼ਾਨ' 16 ਅਪ੍ਰੈਲ 2021 ਨੂੰ ਰਿਲੀਜ਼ ਹੋਵੇਗੀ।   

PunjabKesari

ਦੱਸਣਯੋਗ ਹੈ ਕਿ 'ਕੁੜੀਆਂ ਜਵਾਨ, ਬਾਪੂ ਪਰੇਸ਼ਾਨ' ਫ਼ਿਲਮ 'ਚ ਕਰਮਜੀਤ ਅਨਮੋਲ ਨਾਲ ਏਕਤਾ ਗੁਲਾਟੀ ਖੇੜਾ, ਪੀਹੂ ਸ਼ਰਮਾ, ਲਵ ਗਿੱਲ ਤੇ ਲਕੀ ਧਾਲੀਵਾਲ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਨੂੰ ਅਮਨ ਸਿੱਧੂ ਨੇ ਲਿਖਿਆ ਹੈ, ਜਿਸ ਨੂੰ ਡਾਇਰੈਕਟ ਅਵਤਾਰ ਸਿੰਘ ਨੇ ਕੀਤਾ ਹੈ। ਫ਼ਿਲਮ 'ਲਾਵਾਂ ਫੇਰੇ' ਦੇ ਮੇਕਰਜ਼ ਵਲੋਂ ਹੀ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਸਾਲ ਦੀ ਤੇ ਅਪ੍ਰੈਲ ਮਹੀਨੇ ਦੀ ਪਹਿਲੀ ਪੰਜਾਬੀ ਦੀ ਫ਼ਿਲਮ ਗੱਲ ਕਰੀਏ ਤਾਂ ਉਹ ਐਮੀ ਵਿਰਕ ਦੀ 'ਪੁਆੜਾ' ਹੋਵੇਗੀ, ਜੋ 2 ਅਪ੍ਰੈਲ 2021 ਨੂੰ ਰਿਲੀਜ਼ ਹੋ ਰਹੀ ਹੈ। ਐਮੀ ਵਿਰਕ ਨੇ ਵੀ ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਹਾਲ 'ਚ ਸ਼ੇਅਰ ਕੀਤੀ ਤੇ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ। ਇਹ ਦੋਵੇਂ ਫ਼ਿਲਮਾਂ ਉਹ ਫ਼ਿਲਮਾਂ ਨੇ ਜੋ ਪਿਛਲੇ ਸਾਲ ਰਿਲੀਜ਼ ਹੋਣੀਆ ਸੀ ਪਰ ਲੌਕਡਾਊਨ ਕਰਕੇ  ਦੋਵੇਂ ਫ਼ਿਲਮਾਂ ਦੀ ਰਿਲੀਜ਼ਿੰਗ ਟੱਲ ਗਈ ਸੀ। 
 


author

sunita

Content Editor

Related News