ਪੰਜਾਬੀ ਇੰਡਸਟਰੀ ਦੇ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਮੰਗਲ ਢਿੱਲੋਂ ਦਾ ਦੇਹਾਂਤ
Sunday, Jun 11, 2023 - 08:47 AM (IST)
ਮੁੰਬਈ- ਪੰਜਾਬੀ ਇੰਡਸਟਰੀ ਦੇ ਇੱਕ ਹੋਰ ਸਿਤਾਰੇ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਆਪਣੇ ਜਨਮ ਦਿਨ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਮੰਗਲ ਢਿੱਲੋਂ ਦਾ ਦੇਹਾਂਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੰਗਲ ਢਿੱਲੋਂ ਦਾ ਐਤਵਾਰ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਉਹ ਲੁਧਿਆਣਾ ਦੇ ਕੈਂਸਰ ਹਸਪਤਾਲ ਵਿੱਚ ਦਾਖਲ ਸਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਨੇ ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਆਪਣੀ ਫੇਸਬੁੱਕ ਪੋਸਟ ਜ਼ਰੀਏ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅੱਧੀ ਖੋਪੜੀ ਨਾਲ ਜੀਅ ਰਿਹਾ ਸ਼ਖ਼ਸ, ਹੁਣ ਹਰ ਵੇਲੇ ਸਤਾ ਰਿਹਾ ਮੌਤ ਦਾ ਡਰ, ਜਾਣੋ ਵਜ੍ਹਾ
ਪੰਜਾਬ ਦੇ ਫਰੀਦਕੋਟ ਦੇ ਰਹਿਣ ਵਾਲੇ ਢਿੱਲੋਂ ਨੇ ਫਿਲਮਾਂ ਅਤੇ ਸੀਰੀਅਲਾਂ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਉਸਨੇ ਦੂਰਦਰਸ਼ਨ ਅਤੇ ਰੇਡੀਓ ਨਾਟਕਾਂ ਵਿੱਚ ਕੰਮ ਕਰਨ ਤੋਂ ਇਲਾਵਾ ਨਵੀਂ ਦਿੱਲੀ ਅਤੇ ਮੁੰਬਈ ਵਿੱਚ ਕੁਝ ਸਾਲਾਂ ਲਈ ਆਵਾਜ਼ ਵੀ ਦਿੱਤੀ। 1987 ਵਿੱਚ ਉਸਨੂੰ ਰਮੇਸ਼ ਸਿੱਪੀ ਦੇ ਟੀਵੀ ਸੀਰੀਅਲ 'ਬੁਨੀਆਦ' ਵਿੱਚ ਲੁਭਾਇਆ ਰਾਮ ਦੀ ਭੂਮਿਕਾ ਮਿਲੀ, ਜਿਸ ਨੇ ਮੁੰਬਈ ਫਿਲਮ ਅਤੇ ਟੈਲੀਵਿਜ਼ਨ ਉਦਯੋਗ ਵਿੱਚ ਆਪਣੀ ਨੀਂਹ ਰੱਖੀ।
'ਬੁਨੀਆਦ' ਤੋਂ ਬਾਅਦ ਉਸ ਨੇ ਲਗਭਗ 25-30 ਹਿੰਦੀ ਫੀਚਰ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ 'ਚ ਕੰਮ ਕੀਤਾ, ਜਿਨ੍ਹਾਂ 'ਚ 'ਯੁਗੰਧਰ', 'ਲਕਸ਼ਮਣ ਰੇਖਾ', 'ਨਿਸ਼ਾਨਾ', 'ਵਿਸ਼ਵਾਤਮਾ', 'ਖੂਨ ਭਰੀ ਮੰਗ' ਅਤੇ 'ਆਜ਼ਾਦ ਦੇਸ਼ ਕੇ ਗੁਲਾਮ' ਪ੍ਰਮੁੱਖ ਸਨ। ' ਇਸ ਦੇ ਇਲਾਵਾ 'ਜੂਨੂਨ', 'ਪੈਂਥਰ', 'ਘੁਟਾਨ', 'ਕਿਸਮਤ' ਅਤੇ 'ਨੂਰਜਹਾਂ' ਵਰਗੇ ਸੀਰੀਅਲ ਵਿਚ ਕੰਮ ਕੀਤਾ। ਢਿੱਲੋਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਭਾਰਤੀ ਸਿਨੇਮਾ ਜਗਤ ਲਈ ਬਹੁਤ ਵੱਡਾ ਘਾਟਾ ਹੈ। ਉਹਨਾਂ ਨੇ ਟਵੀਟ ਕੀਤਾ ਕਿ "ਉਸਦੀ ਮਨਮੋਹਕ ਆਵਾਜ਼ ਅਤੇ ਨਾਟਕੀ ਪ੍ਰਦਰਸ਼ਨਾਂ ਨੂੰ ਬਹੁਤ ਸਾਰੇ ਲੋਕ ਯਾਦ ਕਰਨਗੇ। ਮੈਂ ਦੁਖੀ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ,"।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।