ਮਰਹੂਮ ਲੋਕ ਗਾਇਕਾ ਨੂੰ ਵੱਡਾ ਸਨਮਾਨ, ''ਗੁਰਮੀਤ ਬਾਵਾ'' ਲੋਕ ਸੰਗੀਤ ਐਵਾਰਡ ਦੇ ਨਾਲ-ਨਾਲ ਹੋਏ ਇਹ ਵੀ ਐਲਾਨ

Wednesday, Dec 01, 2021 - 05:08 PM (IST)

ਮਰਹੂਮ ਲੋਕ ਗਾਇਕਾ ਨੂੰ ਵੱਡਾ ਸਨਮਾਨ, ''ਗੁਰਮੀਤ ਬਾਵਾ'' ਲੋਕ ਸੰਗੀਤ ਐਵਾਰਡ ਦੇ ਨਾਲ-ਨਾਲ ਹੋਏ ਇਹ ਵੀ ਐਲਾਨ

ਅੰਮ੍ਰਿਤਸਰ (ਬਿਊਰੋ) : 21 ਨਵੰਬਰ ਨੂੰ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ਦੇ ਨਾਲ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਸੀ। ਲੰਮੀ ਹੇਕ ਲਈ ਜਾਣੀ ਜਾਂਦੀ ਗੁਰਮੀਤ ਬਾਵਾ ਕਰੀਬ 77 ਸਾਲ ਦੀ ਉਮਰ 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਮ ਲੋਕਾਂ ਤੋਂ ਲੈ ਕੇ ਕਲਾਕਾਰਾਂ ਤੱਕ ਉਨ੍ਹਾਂ ਦੀ ਮੌਤ 'ਤੇ ਦੁੱਖ ਜਤਾਇਆ। ਬੀਤੇ ਦਿਨ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਭੋਗ ਅਤੇ ਅੰਤਿਮ ਅਰਦਾਸ ਸੀ। ਉਨ੍ਹਾਂ ਦੇ ਪਰਿਵਾਰ ਵੱਲੋਂ ਰਖਵਾਏ ਗਏ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ, ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ, ਰਣਜੀਤ ਐਵੀਨਿਊ ਵਿਖੇ ਹੋਇਆ। 

ਇਹ ਖ਼ਬਰ ਵੀ ਪੜ੍ਹੋ - ਅਫਸਾਨਾ ਖ਼ਾਨ ਦੀ ਵਿਗੜੀ ਸਿਹਤ, ਪੋਸਟ ਪਾ ਕੇ ਦਿੱਤੀ ਜਾਣਕਾਰੀ

ਦੱਸ ਦਈਏ ਕਿ ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕੈਡਮੀ, ਚੰਡੀਗੜ੍ਹ ਦੇ ਚੇਅਰਮੈਨ ਤੇ ਨਾਟਕਕਾਰ ਕੇਵਲ ਧਾਲੀਵਾਲ ਨੇ ਐਲਾਨ ਕੀਤਾ ਕਿ ਸੰਗੀਤ ਅਕੈਡਮੀ ਵੱਲੋਂ 'ਗੁਰਮੀਤ ਬਾਵਾ ਲੋਕ ਸੰਗੀਤ ਐਵਾਰਡ' ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੀ ਧੀ ਗਲੋਰੀ ਬਾਵਾ ਨੂੰ ਇਹ ਐਵਾਰਡ ਦਿੱਤਾ ਜਾਵੇਗਾ ਤੇ ਵਿਰਸਾ ਵਿਹਾਰ 'ਚ ਗੁਰਮੀਤ ਬਾਵਾ ਲੋਕ ਸਦਨ ਬਣਾਇਆ ਜਾਵੇਗਾ। ਉਨ੍ਹਾਂ ਨੇ ਸੂਬਾ ਸਰਕਾਰ ਕੋਲੋ ਮੰਗ ਕੀਤੀ ਕਿ ਅੰਮ੍ਰਿਤਸਰ 'ਚ 'ਗੁਰਮੀਤ ਬਾਵਾ ਲੋਕ ਸੰਗੀਤ ਅਕੈਡਮੀ' ਬਣਾਈ ਜਾਵੇ।

ਇਹ ਖ਼ਬਰ ਵੀ ਪੜ੍ਹੋ - ਸ਼ੈਰੀ ਮਾਨ ਨੇ ਇਕੋ ਪੋਸਟ 'ਚ ਘੇਰੇ ਪਰਮੀਸ਼ ਵਰਮਾ ਤੇ ਬਾਦਸ਼ਾਹ, ਜਾਣੋ ਕੀ ਹੈ ਮਾਮਲਾ

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਜਗੀਰ ਕੌਰ ਨੇ ਕਿਹਾ ਕਿ ਵਿਰਸਾ ਵਿਹਾਰ 'ਚ ਬਣਾਏ ਜਾਣ ਵਾਲੇ ਗੁਰਮੀਤ ਬਾਵਾ ਲੋਕ ਸਦਨ ਲਈ ਔਜਲਾ ਦੇ ਐੱਮ. ਪੀ. ਫੰਡ 'ਚੋਂ 5 ਲੱਖ ਰੁਪਏ ਜਾਂ ਲੋੜ ਪੈਣ 'ਤੇ ਇਸ ਤੋਂ ਵੀ ਵੱਧ ਗ੍ਰਾਂਟ ਦੇਣ ਦਾ ਐਲਾਨ ਕੀਤਾ। ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਉਹ ਕੇਵਲ ਧਾਲੀਵਾਲ ਨੂੰ ਨਾਲ ਲੈ ਕੇ ਮੁੱਖ ਮੰਤਰੀ ਨੂੰ ਮਿਲਣਗੇ ਤਾਂ ਜੋ ਅੰਮ੍ਰਿਤਸਰ 'ਚ ਉਨ੍ਹਾਂ ਦੀ ਢੁੱਕਵੀਂ ਯਾਦਗਾਰ ਬਣਾਈ ਜਾ ਸਕੇ। ਉਨ੍ਹਾਂ ਆਪਣੇ ਵੱਲੋਂ ਇਸ ਯਾਦਗਾਰੀ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਹ ਖ਼ਬਰ ਵੀ ਪੜ੍ਹੋ - ਗਿੱਪੀ ਗਰੇਵਾਲ ਪਹੁੰਚੇ ਸਿੱਧੂ ਮੂਸੇ ਵਾਲਾ ਦੇ ਘਰ, ਪਰਿਵਾਰ ਨਾਲ ਸਾਹਮਣੇ ਆਈਆਂ ਤਸਵੀਰਾਂ

ਇਸ ਦੌਰਾਨ ਐੱਸ. ਡੀ. ਐੱਮ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਲੋਕ ਸੰਗੀਤ ਅਕੈਡਮੀ ਬਣਾਉਣ ਦੀ ਮੰਗ ਬਾਰੇ ਸੂਬਾ ਸਰਕਾਰ ਨੂੰ ਲਿਖ ਭੇਜਾਂਗੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦਾ ਨਾਂ ਗੁਰਮੀਤ ਬਾਵਾ ਦੇ ਨਾਂ 'ਤੇ ਰੱਖਣ ਦੀ ਮੰਗ ਬਾਰੇ ਡਿਪਟੀ ਕਮਿਸ਼ਨਰ ਜੀ. ਐੱਨ. ਡੀ. ਯੂ. ਦੇ ਵੀਸੀ ਨਾਲ ਗੱਲ ਕਰਨਗੇ। ਸਟੇਜ ਸੱਕਤਰ ਦੀ ਜ਼ਿੰਮੇਵਾਰੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਭੁਪਿੰਦਰ ਸੰਧੂ ਨੇ ਨਿਭਾਈ। ਇਸ ਮੌਕੇ ਸਮਾਜ ਦੇ ਪਤਵੰਤੇ ਲੋਕ ਮੌਜੂਦ ਸਨ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News