ਸੋਸ਼ਲ ਮੀਡੀਆ ''ਤੇ ਵਾਰ-ਵਾਰ ਦੇਖਿਆ ਜਾ ਰਿਹੈ ਵਾਮਿਕਾ ਗੱਬੀ ਦਾ ਇਹ ਵੀਡੀਓ

08/25/2020 4:24:12 PM

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਉਦਯੋਗ ਦੀ ਪ੍ਰਸਿੱਧ ਅਦਾਕਾਰਾ ਵਾਮਿਕਾ ਗੱਬੀ ਸੋਸ਼ਲ ਮੀਡੀਆ 'ਤੇ ਖ਼ੂਬ ਸਰਗਰਮ ਰਹਿੰਦੀ ਹੈ। ਵਾਮਿਕਾ ਗੱਬੀ ਆਪਣੇ ਗਲੈਮਰਸ ਲੁੱਕ ਦੀਆਂ ਤਸਵੀਰਾਂ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਵਾਮਿਕਾ ਗੱਬੀ ਆਪਣੀਆਂ ਡਾਂਸ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਂਝੀਆਂ ਕਰ ਰਹੀ ਹੈ। ਤਾਲਾਬੰਦੀ ਦੌਰਾਨ ਵਾਮਿਕਾ ਗੱਬੀ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਗਲੈਮਰਸ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਭਾਰੀ ਵਾਧਾ ਹੋਇਆ ਹੈ। 

 
 
 
 
 
 
 
 
 
 
 
 
 
 

So, this is the reason I didn’t dance good enough in the last video because Shubham moves better than me anyway.

A post shared by Wamiqa Gabbi (@wamiqagabbi) on Aug 18, 2020 at 7:22am PDT

ਵਾਮਿਕਾ ਗੱਬੀ ਦੀ ਹਾਲ ਹੀ ਵਿਚ 2 ਵੀਡੀਓ ਐਲਬਮ ਵਿਚ ਨਜ਼ਰ ਆਈ ਹੈ, ਜਿਹਨਾਂ ਵਿਚ 'ਕਜਲਾ' ਗੀਤ ਸ਼ਾਮਲ ਹੈ। ਇਸ ਗੀਤ ਵਿਚ ਉਹ ਗਾਇਕ ਤਰਸੇਮ ਜੱਸੜ ਨਾਲ ਨਜ਼ਰ ਆ ਰਹੀ ਹੈ ਜਦਕਿ ਉਨ੍ਹਾਂ ਦੀ ਦੂਜੀ ਐਲਬਮ 'ਮੌਸਮ' ਆਈ ਹੈ।

 
 
 
 
 
 
 
 
 
 
 
 
 
 

When you want your dog to face the camera for a better picture 👹

A post shared by Wamiqa Gabbi (@wamiqagabbi) on Jul 25, 2020 at 9:07am PDT

ਜੇ ਗੱਲ ਕਰੀਏ ਵਾਮਿਕਾ ਗੱਬੀ ਦੇ ਵਰਕ ਫਰੰਟ ਦੀ ਤਾਂ ਉਹ ਸਾਲ 2007 ਤੋਂ ਫ਼ਿਲਮਾਂ ਵਿਚ ਕੰਮ ਕਰ ਰਹੀ ਹੈ। ਬਾਲੀਵੁੱਡ ਅਤੇ ਪਾਲੀਵੁੱਡ ਵਿਚ ਉਨ੍ਹਾਂ ਦੀਆਂ ਕਈ ਫ਼ਿਲਮਾਂ ਆਈਆਂ ਹਨ, ਜਿੰਨਾਂ ਵਿਚ ਸਾਲ 2007 ਵਿਚ 'ਗੋਧਰਾ', ਸਾਲ 2019 ਵਿਚ 'ਦਿਲ ਦੀਆਂ ਗੱਲਾਂ', ਸਾਲ 2019 ਵਿਚ 'ਨਾਡੂ ਖ਼ਾਨ', ਸਾਲ 2019 ਵਿਚ 'ਦੂਰਬੀਨ', ਸਾਲ 2014 ਵਿਚ 'ਇਸ਼ਕ ਬਰਾਂਡੀ', ਸਾਲ 2019 ਵਿਚ 'ਰੱਬ ਦਾ ਰੇਡੀਓ' ਵਰਗੀਆਂ ਫ਼ਿਲਮਾਂ ਹਨ।

 

 
 
 
 
 
 
 
 
 
 
 
 
 
 

“Thanks, Mr. Poopybuttholes. I always could count on you.” -(Rick and Morty) #Phoebe #Gabbar

A post shared by Wamiqa Gabbi (@wamiqagabbi) on Jul 25, 2020 at 5:52am PDT


sunita

Content Editor

Related News