ਸੋਨਮ ਬਾਜਵਾ ਦੀ ਪੋਸਟ ਨੇ ਲੋਕਾਂ ਨੂੰ ਕੀਤਾ Confuse, ਲਿਖਿਆ- ਮੈਨੂੰ ਤੁਹਾਡੇ ਨਾਲ ਪਿਆਰ ਹੋ...

Tuesday, Sep 03, 2024 - 01:40 PM (IST)

ਸੋਨਮ ਬਾਜਵਾ ਦੀ ਪੋਸਟ ਨੇ ਲੋਕਾਂ ਨੂੰ ਕੀਤਾ Confuse, ਲਿਖਿਆ- ਮੈਨੂੰ ਤੁਹਾਡੇ ਨਾਲ ਪਿਆਰ ਹੋ...

ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੇ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਪਹਿਲਾਂ ਹੀ ਜਿੱਤ ਚੁੱਕੀ ਹੈ। ਫ਼ਿਲਮਾਂ ਦੇ ਨਾਲ-ਨਾਲ ਸੋਨਮ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ 35 ਸਾਲ ਦੀ ਸੋਨਮ ਆਪਣੇ ਕੰਮ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਇਸੇ ਤਰ੍ਹਾਂ ਹਾਲ ਹੀ 'ਚ ਅਦਾਕਾਰਾ ਨੇ ਇੱਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜੋ ਸਭ ਦਾ ਧਿਆਨ ਖਿੱਚ ਰਹੀ ਹੈ।

PunjabKesari

ਦਰਅਸਲ, ਅਦਾਕਾਰਾ ਨੇ ਹਾਲ ਹੀ 'ਚ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ 'ਚੋਂ ਹੀ ਇੱਕ ਤਸਵੀਰ 'ਚ ਅਦਾਕਾਰਾ ਨੇ ਲਿਖਿਆ ਹੈ, "ਮੈਨੂੰ ਤੁਹਾਡੇ ਨਾਲ ਪਿਆਰ ਹੋ ਸਕਦਾ ਹੈ"...ਜਿਸ ਨੂੰ ਪੜ੍ਹ ਕੇ ਯੂਜ਼ਰਸ ਅੰਦਾਜ਼ਾਂ ਲਾ ਰਹੇ ਹਨ ਕਿ ਸ਼ਾਇਦ ਪੰਜਾਬੀ ਸਿਨੇਮਾ ਦੀ ਇਹ ਹਸੀਨਾ ਕਿਸੇ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਅਦਾਕਾਰਾ ਕਿਸ ਨੂੰ ਡੇਟ ਕਰ ਰਹੀ ਹੈ, ਇਸ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ ਹੈ।

PunjabKesari

16 ਅਗਸਤ 1989 ਨੂੰ ਉੱਤਰਾਖੰਡ ਦੇ ਨੈਨੀਤਾਲ 'ਚ ਜਨਮੀ ਸੋਨਮ ਬਾਜਵਾ ਦਾ ਪੂਰਾ ਨਾਂ ਸੋਨਮ ਪ੍ਰੀਤ ਕੌਰ ਬਾਜਵਾ ਹੈ। ਸੋਨਮ ਦਾ ਪੂਰਾ ਪਰਿਵਾਰ ਆਸਟ੍ਰੇਲੀਆਂ ਦੇ ਸਿਡਨੀ ਸ਼ਹਿਰ 'ਚ ਰਹਿੰਦਾ ਹੈ। ਤੁਹਾਡੇ 'ਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਉਹ ਏਅਰ ਹੋਸਟੈੱਸ ਵੀ ਰਹਿ ਚੁੱਕੀ ਹੈ। ਸੋਨਮ ਨੇ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਹਿੰਦੀ, ਤਾਮਿਲ ਅਤੇ ਤੇਲਗੂ ਸਿਨੇਮਾ 'ਚ ਕੰਮ ਕੀਤਾ ਹੈ। ਹੁਣ ਸੋਨਮ ਬਾਜਵਾ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਮੁੰਬਈ ਰਹਿੰਦੇ ਇੱਕ ਵਿਅਕਤੀ ਨੂੰ ਡੇਟ ਕਰ ਰਹੀ ਹੈ, ਹਾਲਾਂਕਿ ਉਹ ਖੁਸ਼ਕਿਸਮਤ ਕੌਣ ਹੈ, ਇਸ ਬਾਰੇ ਅਦਾਕਾਰਾ ਨੇ ਕਦੇ ਵੀ ਨਹੀਂ ਦੱਸਿਆ ਹੈ। ਅਦਾਕਾਰਾ ਹਮੇਸ਼ਾ ਆਪਣੀ ਲਵ ਲਾਈਫ਼ ਨੂੰ ਲੁਕਾ ਕੇ ਰਹਿੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News