ਤਰਸੇਮ ਜੱਸੜ ਦੀ ਫ਼ਿਲਮ ''ਦਸਤਾਰ'' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

Thursday, Jul 16, 2026 - 05:19 PM (IST)

ਤਰਸੇਮ ਜੱਸੜ ਦੀ ਫ਼ਿਲਮ ''ਦਸਤਾਰ'' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

ਐਂਟਰਟੇਨਮੈਂਟ ਡੈਸਕ- ਪੰਜਾਬੀ ਸਿਨੇਮਾ ਦੇ ਉੱਘੇ ਅਦਾਕਾਰ ਅਤੇ ਗਾਇਕ ਤਰਸੇਮ ਜੱਸੜ ਦੀ ਆਉਣ ਵਾਲੀ ਨਵੀਂ ਫਿਲਮ 'ਦਸਤਾਰ' ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਮਿਲ ਗਈ, ਜਿਸ ਨਾਲ ਫਿਲਮ ਹੁਣ ਭਾਰਤ ਵਿਚ ਆਪਣੀ ਤੈਅ ਰਿਲੀਜ਼ ਤਰੀਕ ਮੁਤਾਬਕ 17 ਜੁਲਾਈ ਨੂੰ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਇਸ ਫਿਲਮ ਨੂੰ ਭਾਰਤ ਵਿਚ ਰਿਲੀਜ਼ ਲਈ ਸੈਂਸਰ ਬੋਰਡ ਤੋਂ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲਿਆ ਹੈ, ਜਿਸ ਕਾਰਨ ਇਸ ਦੀ ਰਿਲੀਜ਼ ਵਿੱਚ ਦੇਰੀ ਹੋ ਸਕਦੀ ਹੈ। ਹਾਲਾਂਕਿ ਹੁਣ ਸੈਂਸਰ ਨੇ ਇਸ ਫਿਲਮ ਨੂੰ ਪਾਸ ਕਰ ਦਿੱਤਾ ਹੈ, ਜਿਸ ਨਾਲ ਇਸ ਫਿਲਮ ਦੀ ਰਿਲੀਜ਼ ਦਾ ਰਸਤਾ ਸਾਫ ਹੋ ਗਿਆ।

ਇਹ ਵੀ ਪੜ੍ਹੋ: 'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

ਦੱਸ ਦੇਈਏ ਕਿ ਫਿਲਮ ਵਿੱਚ ਤਰਸੇਮ ਜੱਸੜ ਮੁੱਖ ਭੂਮਿਕਾ ਵਿੱਚ ਹਨ। ਉਨ੍ਹਾਂ ਦੇ ਨਾਲ ਯੋਗਰਾਜ ਸਿੰਘ ਪਿਤਾ ਦੇ ਕਿਰਦਾਰ ਵਿੱਚ ਅਤੇ ਸਰਬਜੀਤ ਚੀਮਾ ਵੱਡੇ ਭਰਾ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਜੇਕਰ ਸੰਗੀਤ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਕੁੱਲ ਪੰਜ ਗੀਤ ਹਨ, ਜਿਨ੍ਹਾਂ ਵਿੱਚੋਂ ਤਿੰਨ ਫਿਲਮ ਦੇ ਅੰਦਰ ਚੱਲਣਗੇ ਅਤੇ ਦੋ ਪ੍ਰਮੋਸ਼ਨਲ ਹਨ। ਇਨ੍ਹਾਂ ਗੀਤਾਂ ਨੂੰ ਕਮਲ ਖਾਨ, ਸ਼ੈਰੀ ਮਾਨ, ਜੋਰਡਨ ਸੰਧੂ ਅਤੇ ਹਿੰਮਤ ਸੰਧੂ ਵਰਗੇ ਨਾਮਵਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।

ਇਹ ਵੀ ਪੜ੍ਹੋ: 'ਸਤਲੁਜ' ਦੇ ਬਿਨਾਂ ਸੈਂਸਰ Zee5 'ਤੇ ਰਿਲੀਜ਼ ਮਗਰੋਂ ਵੱਡੇ ਐਕਸ਼ਨ ਦੀ ਤਿਆਰੀ 'ਚ ਸਰਕਾਰ ! OTT ਨੂੰ ਲੈ ਕੇ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


 


author

cherry

Content Editor

Related News