ਆਸਟ੍ਰੇਲੀਆ 'ਚ ਪੰਜਾਬੀ ਗਾਇਕ ਨੂੰ ਪਿਆ ਦਿਲ ਦਾ ਦੌਰਾ
Monday, Jul 20, 2026 - 10:35 AM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ, ਅਦਾਕਾਰ, ਮਾਡਲ ਅਤੇ ਫਿਟਨੈੱਸ ਇੰਫਲੂਐਂਸਰ ਕਰਨ ਬਰਾੜ ਨੂੰ ਆਸਟ੍ਰੇਲੀਆ 'ਚ ਦਿਲ ਦਾ ਦੌਰਾ ਪੈ ਗਿਆ। ਗਾਇਕ ਨੇ ਖੁਦ ਇਸ ਦੇ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ,''19 ਮਈ ਉਸ ਦੀ ਜ਼ਿੰਦਗੀ ਦਾ ਆਖ਼ਰੀ ਦਿਨ ਸੀ। ਜੇਕਰ ਉਸ ਦੇ ਦੋਸਤ ਕੋਲ ਨਾ ਹੁੰਦੇ ਤਾਂ ਉਹ ਜਿਊਂਦਾ ਨਾ ਹੁੰਦਾ।''
ਰੋਪੜ 'ਚ ਜਨਮੇ ਅਤੇ ਆਸਟ੍ਰੇਨਲੀਆ 'ਚ ਰਹਿ ਰਹੇ 32 ਸਾਲਾ ਕਰਨਦੀਪ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਾਵੇਂ ਤੁਸੀਂ ਜਿਮ ਕਰਦੇ ਹੋ ਪਰ ਫਿਰ ਵੀ ਆਪਣਾ ਮੈਡੀਕਲ ਚੈੱਕਅੱਪ ਜ਼ਰੂਰ ਕਰਵਾਓ ਪਤਾ ਨਹੀਂ ਕਦੋਂ ਕੀ ਹੋ ਜਾਵੇ। ਖੁਦ ਦਾ ਉਦਾਹਰਣ ਦਿੰਦੇ ਹੋਏ ਦੱਸਿਆ,''ਮੈਂ ਤਾਂ ਰੋਜ਼ ਜਿੰਮ ਜਾਂਦਾ ਹਾਂ, ਚੰਗੀ ਖੁਰਾਕ ਲੈਂਦਾ ਹਾਂ, ਇਸ ਦੇ ਬਾਵਜੂਦ ਪਿਛਲੇ ਕੱਲ੍ਹ ਮੇਰਾ ਬ੍ਰੇਨ ਅਤੇ ਦਿਲ ਰੁਕ ਗਿਆ। ਮੈਨੂੰ ਹੁਣ ਨਵੀਂ ਜ਼ਿੰਦਗੀ ਮਿਲੀ ਹੈ ਤਾਂ ਹੁਣ ਮੈਂ ਨੌਜਵਾਨਾਂ ਨੂੰ ਸਿਹਤ ਲਈ ਹੋਰ ਪ੍ਰੇਰਿਤ ਕਰਾਂਗਾ।
ਕਰਨਦੀਪ ਨੇ ਨਵੀਂ ਜ਼ਿੰਦਗੀ ਮਿਲਣ 'ਤੇ ਕਿਹਾ ਕਿ ਮੈਂ ਤਾਂ ਫਿਟਨੈੱਸ ਦੇ ਪ੍ਰਤੀ ਬਹੁਤ ਜ਼ਿਆਦਾ ਅਵੇਅਰ ਹਾਂ। ਮੈਨੂੰ ਪਤਾ ਵੀ ਹੈ ਪਰ ਕਦੇ ਵੀ ਕੁਝ ਵੀ ਹੋ ਸਕਦਾ ਹੈ। ਜ਼ਿੰਦਗੀ ਬਹੁਤ ਛੋਟੀ ਹੈ। ਇਸ ਲਈ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਭ ਨਾਲ ਮਿਲ ਕੇ ਰਹੋ। ਆਪਣੇ ਮਾਤਾ-ਪਿਤਾ, ਭੈਣ-ਭਰਾ ਨਾਲ ਪਿਆਰ ਨਾਲ ਰਹੋ। ਬੀਤੇ ਕੱਲ੍ਹ ਜੋ ਮੇਰੇ ਨਾਲ ਹੋਇਆ, ਉਸ ਤੋਂ ਤਾਂ ਮੈਂ ਸੋਚਿਆ ਸੀ ਕਿ ਕਰਨ ਤੇਰਾ ਕੰਮ ਤਮਾਮ ਹੋ ਗਿਆ ਹੁਣ, ਪਰ ਬਚ ਗਿਆ। ਅਜੇ ਸਾਹ ਹੋਰ ਬਾਕੀ ਹਨ। ਮੈਂ ਤਾਂ ਪਹਿਲਾਂ ਹੀ ਗ੍ਰਾਊਂਡੇਡ ਸੀ ਪਰ ਕੱਲ੍ਹ ਦੇ ਘਟਨਾਕ੍ਰਮ ਤੋਂ ਬਾਅਦ ਹੁਣ ਜ਼ਿੰਦਗੀ ਅਤੇ ਦੁਨੀਆ ਨੂੰ ਲੈ ਕੇ ਨਜ਼ਰੀਆ ਇਕਦਮ ਬਦਲ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
