ਸੁਪਰਹਿੱਟ ਪੰਜਾਬੀ ਗਾਇਕ ਦੇ ਮੈਨੇਜਰ ਸਣੇ 5 ਲੋਕਾਂ ਵਿਰੁੱਧ ਹੋ ਗਈ FIR, ਜਾਣੋ ਮਾਮਲਾ

Monday, Jul 13, 2026 - 02:00 PM (IST)

ਸੁਪਰਹਿੱਟ ਪੰਜਾਬੀ ਗਾਇਕ ਦੇ ਮੈਨੇਜਰ ਸਣੇ 5 ਲੋਕਾਂ ਵਿਰੁੱਧ ਹੋ ਗਈ FIR, ਜਾਣੋ ਮਾਮਲਾ

ਐਂਟਰਟੇਂਮੈਂਟ ਡੈਸਕ : ਚੰਡੀਗੜ੍ਹ ਦੇ ਸੈਕਟਰ 26 ਦੇ ਇੱਕ ਕਲੱਬ ਵਿੱਚ ਇੱਕ ਹਾਈ-ਪ੍ਰੋਫਾਈਲ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਐਨਆਰਆਈ ਵਿਦਿਆਰਥੀ ਦਾ ਕਲੱਬ ਦੇ ਅੰਦਰ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ। ਝਗੜੇ ਦੌਰਾਨ ਕੁਝ ਵਿਅਕਤੀਆਂ ਨੇ ਵਿਦਿਆਰਥੀ 'ਤੇ ਹਮਲਾ ਕੀਤਾ ਤੇ ਦਖਲ ਦੇਣ ਲਈ ਪਹੁੰਚੇ ਕਲੱਬ ਦੇ ਬਾਊਂਸਰ ਨਾਲ ਵੀ ਝਗੜਾ ਕੀਤਾ। ਇਸ ਤੋਂ ਬਾਅਦ ਇੱਕ ਮੁਲਜ਼ਮ ਨੇ ਪਿਸਤੌਲ ਕੱਢੀ ਤੇ ਉਸਨੂੰ ਕਲੱਬ ਦੇ ਬਾਹਰ ਧਮਕੀ ਦਿੱਤੀ। 
ਇਸ ਤੋਂ ਬਾਅਦ ਮੁਲਜ਼ਮ ਇੱਕ BMW ਕਾਰ ਵਿੱਚ ਕਈ ਵਾਹਨਾਂ ਨੂੰ ਟੱਕਰ ਮਾਰਦੇ ਹੋਏ ਮੌਕੇ ਤੋਂ ਭੱਜ ਗਏ। ਸੈਕਟਰ 26 ਪੁਲਸ ਸਟੇਸ਼ਨ ਨੇ ਐੱਨਆਰਆਈ ਵਿਦਿਆਰਥੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੰਜਾਬੀ ਗਾਇਕ ਕਰਨ ਔਜਲਾ ਦੇ ਮੈਨੇਜਰ ਸਮੇਤ 5 ਹੋਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਪੁਲਸ ਵੱਲੋ ਮਾਮਲੇ ਦੀ ਬਰੀਕੀ ਜਾਂਚ ਕੀਤੀ ਦਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News