'ਕਾਕਰੋਚਾਂ' ਨੇ ਘੇਰ ਲਈ ਸਰਗੁਣ ਮਹਿਤਾ, ਵੀਡੀਓ ਵੇਖ ਤੁਹਾਡੇ ਵੀ ਉੱਡਣਗੇ ਹੋਸ਼

Tuesday, Oct 08, 2024 - 05:09 PM (IST)

'ਕਾਕਰੋਚਾਂ' ਨੇ ਘੇਰ ਲਈ ਸਰਗੁਣ ਮਹਿਤਾ, ਵੀਡੀਓ ਵੇਖ ਤੁਹਾਡੇ ਵੀ ਉੱਡਣਗੇ ਹੋਸ਼

ਜਲੰਧਰ (ਬਿਊਰੋ) : ਅੱਜ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਸਰਗੁਣ ਮਹਿਤਾ ਨੂੰ ਬਚਪਨ ਤੋਂ ਹੀ ਐਕਟਿੰਗ ਅਤੇ ਡਾਂਸ ਦਾ ਸ਼ੌਕ ਸੀ। ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਸਰਗੁਣ ਮਹਿਤਾ ਕੀੜਿਆਂ (ਕਾਕਰੋਚ) 'ਚ ਘਿਰੀ ਹੋਈ ਨਜ਼ਰ ਆ ਰਹੀ ਹੈ ਅਤੇ ਪਤੀ ਰਵੀ ਦੁਬੇ ਪਤਨੀ ਤੋਂ ਕੀੜੇ ਹਟਾ ਰਿਹਾ ਹੈ। 

PunjabKesari

ਦੱਸ ਦਈਏ ਕਿ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸਰਗੁਣ ਨੇ ਕੈਪਸ਼ਨ 'ਚ ਲਿਖਿਆ ਹੈ, ''I look back at this video and I have no clue how I sat in that tub of cocroaches.. arrrghhh.. Ps- I knw ravi sat through mice, rats, snakes and lions I am just way more petrified 🤣🤣🤣।''

ਸਰਗੁਣ ਮਹਿਤਾ ਟੀ. ਵੀ. ਦੇ ਸਭ ਤੋਂ ਵਿਵਾਦਤ ਰਿਆਲਿਟੀ ਸ਼ੋਅ 'ਬਿੱਗ ਬੌਸ 8' ਦਾ ਹਿੱਸਾ ਰਹੀ ਸੀ। ਸਾਲ 2014 'ਚ ਸਰਗੁਣ ਨੇ 'ਬਿੱਗ ਬੌਸ' 'ਚ ਹਿੱਸਾ ਲਿਆ। ਇਹ ਸ਼ੋਅ ਸਰਗੁਣ ਨੇ ਨਹੀਂ ਜਿੱਤਿਆ ਪਰ ਉਹ ਹਿੰਦੁਸਤਾਨ ਦਾ ਦਿਲ ਜਿੱਤਣ 'ਚ ਜ਼ਰੂਰ ਕਾਮਯਾਬ ਰਹੀ।

PunjabKesari

'ਬਿੱਗ ਬੌਸ 8' ਦੀ ਜੇਤੂ ਕਰਿਸ਼ਮਾ ਤੰਨਾ ਰਹੀ ਸੀ। ਸਰਗੁਣ ਮਹਿਤਾ ਟੀ. ਵੀ. ਦੇ ਸਭ ਤੋਂ ਪ੍ਰਸਿੱਧ ਸ਼ੋਅ 'ਚੋਂ ਇੱਕ 'ਬਾਲਿਕਾ ਵਧੂ' ਦਾ ਹਿੱਸਾ ਵੀ ਰਹੀ ਹੈ। ਇਸ ਸ਼ੋਅ 'ਚ ਉਨ੍ਹਾਂ ਨੇ ਗੰਗਾ ਦਾ ਕਿਰਦਾਰ ਨਿਭਾਇਆ ਸੀ। 

PunjabKesari

ਸਰਗੁਣ ਮਹਿਤਾ ਨੇ ਸਾਲ 2015 'ਚ ਟੀ. ਵੀ. ਤੋਂ ਪੰਜਾਬੀ ਸਿਨੇਮਾ ਦਾ ਰੁਖ ਕੀਤਾ। ਉਨ੍ਹਾਂ ਦੀ ਪਹਿਲੀ ਫ਼ਿਲਮ 'ਅੰਗਰੇਜ' ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਮਰਿੰਦਰ ਗਿੱਲ ਤੇ ਬਿਨੂੰ ਢਿੱਲੋਂ ਮੁੱਖ ਕਿਰਦਾਰ 'ਚ ਨਜ਼ਰ ਆਏ ਸਨ। ਆਪਣੀ ਪਹਿਲੀ ਹੀ ਫ਼ਿਲਮ ਤੋਂ ਸਰਗੁਣ ਮਹਿਤਾ ਨੇ ਸਭ ਦਾ ਦਿਲ ਜਿੱਤ ਲਿਆ ਸੀ। ਇਸ ਫ਼ਿਲਮ ਲਈ ਸਰਗੁਣ ਨੂੰ ਬੇਹਤਰੀਨ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ।

PunjabKesari

ਸਰਗੁਣ ਆਪਣੀ ਪਹਿਲੀ ਹੀ ਫ਼ਿਲਮ ਤੋਂ ਪੰਜਾਬ ਦੀ ਸਟਾਰ ਬਣ ਗਈ ਸੀ। ਇਸ ਤੋਂ ਬਾਅਦ ਸਰਗੁਣ ਮਹਿਤਾ ਨੇ 'ਲਵ ਪੰਜਾਬ', 'ਜਿੰਦੁਆ' ਤੇ 'ਲਹੌਰੀਏ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ। ਸਾਲ 2018 'ਚ ਸਰਗੁਣ ਮਹਿਤਾ ਐਮੀ ਵਿਰਕ ਨਾਲ ਫ਼ਿਲਮ 'ਕਿਸਮਤ' 'ਚ ਨਜ਼ਰ ਆਈ। ਇਸ ਫ਼ਿਲਮ ਨੂੰ ਪੰਜਾਬੀ ਸਿਨੇਮਾ ਦੀ ਕਲਟ ਕਲਾਸਿਕ ਫ਼ਿਲਮ ਮੰਨਿਆ ਜਾਂਦਾ ਹੈ। ਇਹ ਫ਼ਿਲਮ ਜ਼ਬਰਦਸਤ ਹਿੱਟ ਰਹੀ ਹੈ। ਫ਼ਿਲਮ ਲਈ ਸਰਗੁਣ ਮਹਿਤਾ ਨੂੰ ਦੁਬਾਰਾ ਬੇਹਤਰੀਨ ਅਦਾਕਾਰਾ ਦਾ ਐਵਾਰਡ ਮਿਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News