ਸਰਗੁਣ ਮਹਿਤਾ ਤੇ ਦਿਲਜੀਤ ਦੌਸਾਂਝ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ, ਹੁਣ ਹਾਸਲ ਕੀਤੀ ਇਹ ਵੱਡੀ ਉਪਲਬਧੀ
Sunday, Dec 18, 2022 - 12:24 PM (IST)
ਜਲੰਧਰ (ਬਿਊਰੋ) : ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਸ ਨੇ ਆਪਣੀ ਖ਼ੂਬਸੂਰਤੀ ਤੇ ਦਮਦਾਰ ਐਕਟਿੰਗ ਨਾਲ ਸਭ ਦਾ ਮਨ ਮੋਹ ਲਿਆ ਹੈ। ਹੁਣ ਸਰਗੁਣ ਮਹਿਤਾ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਨਾਂ ਨਾਲ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ, ਜਿਸ 'ਤੇ ਹਰ ਪੰਜਾਬੀ ਨੂੰ ਜ਼ਰੂਰ ਮਾਣ ਮਹਿਸੂਸ ਹੋਵੇਗਾ। ਸਰਗੁਣ ਮਹਿਤਾ ਤੇ ਦਿਲਜੀਤ ਦਾ ਨਾਂ 'ਏਸ਼ੀਅਨ ਸਟਾਰ ਆਫ 2022' ਸ਼ਾਮਲ ਹੈ।
ਦੱਸ ਦਈਏ ਕਿ ਇਸ ਲਿਸਟ 'ਚ ਜਗ੍ਹਾ ਬਣਾਉਣ ਵਾਲੀ ਸਰਗੁਣ ਮਹਿਤਾ ਇਕਲੌਤੀ ਪੰਜਾਬੀ ਅਦਾਕਾਰਾ ਹੈ। ਸਰਗੁਣ ਦੇ ਨਾਲ-ਨਾਲ ਦਿਲਜੀਤ ਦੋਸਾਂਝ ਤੇ ਅਸੀਸ ਕੌਰ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਇਸ ਲਿਸਟ 'ਚ ਸਰਗੁਣ ਮਹਿਤਾ ਨੂੰ 22ਵਾਂ ਸਥਾਨ ਮਿਲਿਆ ਹੈ, ਜਦੋਂਕਿ ਦਿਲਜੀਤ ਦੋਸਾਂਝ ਨੂੰ 12ਵਾਂ ਸਥਾਨ ਮਿਲਿਆ ਹੈ ਅਤੇ ਅਸੀਸ ਕੌਰ ਨੂੰ ਇਸ ਲਿਸਟ 'ਚ 50ਵਾਂ ਸਥਾਨ ਮਿਲਿਆ ਹੈ।
ਅਦਾਕਾਰਾ ਨੇ ਖੁਦ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਹਾਲਾਂਕਿ ਇਸ ਲਿਸਟ 'ਚ ਕਈ ਭਾਰਤੀ ਕਲਾਕਾਰਾਂ ਨੂੰ ਜਗ੍ਹਾ ਮਿਲੀ ਹੈ ਪਰ ਸਰਗੁਣ ਮਹਿਤਾ ਇਕਲੌਤੀ ਪੰਜਾਬੀ ਅਦਾਕਾਰਾ ਹੈ, ਜਿਸ ਨੂੰ ਇਹ ਮਾਣ ਹਾਸਲ ਹੋਇਆ ਹੈ।
ਦੱਸ ਦਈਏ ਕਿ ਸਾਲ 2022 ਸਰਗੁਣ ਮਹਿਤਾ ਲਈ ਬੇਹਤਰੀਨ ਸਾਲ ਰਿਹਾ ਹੈ। ਇਸ ਸਾਲ ਨੇ ਸਰਗੁਣ ਮਹਿਤਾ ਨੂੰ ਪੰਜਾਬੀ ਸਿਨੇਮਾ ਦੀ ਸੁਪਰਸਟਾਰ ਬਣਾਇਆ ਹੈ। ਇਸ ਸਾਲ ਸਰਗੁਣ 'ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ', 'ਮੋਹ' ਤੇ 'ਬਾਬੇ ਭੰਗੜਾ ਪਾਉਂਦੇ ਨੇ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਈ ਸੀ। ਇਨ੍ਹਾਂ ਫ਼ਿਲਮਾਂ 'ਚ ਸਰਗੁਣ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ। ਇਸੇ ਸਾਲ ਸਰਗੁਣ ਮਹਿਤਾ ਨੇ 'ਕਠਪੁਤਲੀ' ਫ਼ਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਵੀ ਕੀਤਾ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।