ਹੁਣ ਹਿਮਾਂਸ਼ੀ ਖੁਰਾਣਾ ਜਲਦ ਬੱਝੇਗੀ ਵਿਆਹ ਦੇ ਬੰਧਨ ''ਚ, ਸਿਧਾਰਥ-ਕਿਆਰਾ ਦੀ ਤਸਵੀਰ ਨਾਲ ਸਾਂਝੀ ਕੀਤੀ ਜਾਣਕਾਰੀ

02/10/2023 12:00:01 PM

ਜਲੰਧਰ (ਬਿਊਰੋ) : ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਦੀ ਤੁਲਨਾ ਬੱਚਨ ਪਰਿਵਾਰ ਦੀ ਨੂੰਹ ਤੇ ਅਦਾਕਾਰਾ ਐਸ਼ਵਰਿਆ ਰਾਏ ਨਾਲ ਕੀਤੀ ਜਾਂਦੀ ਹੈ। ਇਸ ਵੇਲੇ ਦੀ ਵੱਡੀ ਖ਼ਬਰ ਇਹ ਹੈ ਕਿ ਹਿਮਾਂਸ਼ੀ ਖੁਰਾਣਾ ਬਹੁਤ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਇਹ ਅਸੀਂ ਨਹੀਂ ਸਗੋਂ ਖ਼ੁਦ ਹਿਮਾਂਸ਼ੀ ਖੁਰਾਣਾ ਨੇ ਆਖਿਆ ਹੈ। 

PunjabKesari

ਜੀ ਹਾਂ, ਹਿਮਾਂਸ਼ੀ ਖੁਰਾਣਾ ਨੇ ਆਪਣੀ ਸਨੈਪਚੈਟ ਸਟੋਰੀ 'ਚ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵਿਆਹ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ, 'Soon' (ਜਲਦ ਹੀ)। ਇਸ ਦੇ ਨਾਲ ਹੀ ਉਸ ਨੇ ਲਾਲ ਦਿਲ ਵਾਲੀ ਇਮੋਜ਼ੀ ਵੀ ਬਣਾਈ। ਹਿਮਾਂਸ਼ੀ ਦੀ ਇਸ ਪੋਸਟ ਨੇ ਉਸ ਦੇ ਵਿਆਹ ਦੀਆਂ ਚਰਚਾਵਾਂ ਨੂੰ ਹਵਾ ਦੇ ਦਿੱਤੀ ਹੈ। ਹਿਮਾਂਸ਼ੀ ਦੀ ਇਸ ਪੋਸਟ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਹ ਜਲਦ ਹੀ ਆਸਿਮ ਰਿਆਜ਼ ਨਾਲ ਵਿਆਹ ਦੇ ਬੰਧਨ 'ਚ ਬੱਝ ਸਕਦੀ ਹੈ।

PunjabKesari

ਦੱਸ ਦਈਏ ਕਿ ਜਦੋਂ ਉਹ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਆਈ ਤਾਂ ਪੂਰੇ ਹਿੰਦੂਸਤਾਨ ਦੇ ਦਿਲ 'ਚ ਉੱਤਰ ਗਈ ਸੀ। ਇਸ ਦੇ ਨਾਲ ਹੀ ਹਿਮਾਂਸ਼ੀ ਖੁਰਾਣਾ ਉਨ੍ਹਾਂ ਪੰਜਾਬੀ ਕਲਕਾਰਾਂ 'ਚੋਂ ਇੱਕ ਹੈ, ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਕਰੋੜਾਂ 'ਚ ਫੈਨ ਫਾਲੋਇੰਗ ਹੈ।

PunjabKesari

'ਬਿੱਗ ਬੌਸ 13' 'ਚ ਪ੍ਰਤੀਯੋਗੀ ਬਣ ਕੇ ਪਹੁੰਚੀ ਹਿਮਾਂਸੀ ਦੀ ਮੁਲਾਕਾਤ ਆਸਿਮ ਰਿਆਜ਼ ਨਾਲ ਹੋਈ ਸੀ। ਉਦੋਂ ਤੋਂ ਹੀ ਇਹ ਜੋੜਾ ਇੱਕ ਦੂਜੇ ਨੂੰ ਡੇਟ ਕਰ ਰਿਹਾ ਹੈ। ਇਸ ਜੋੜੇ ਨੂੰ ਡੇਟਿੰਗ ਕਰਦਿਆਂ ਲਗਭਗ 4 ਸਾਲ ਹੋ ਚੁੱਕੇ ਹਨ। ਹੁਣ ਫੈਨਜ਼ ਵੱਲੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਹਿਮਾਂਸ਼ੀ ਤੇ ਆਸਿਮ ਜਲਦ ਹੀ ਵਿਆਹ ਕਰ ਸਕਦੇ ਹਨ।

PunjabKesari

ਹਿਮਾਂਸ਼ੀ ਖੁਰਾਣਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪੰਜਾਬੀ ਫ਼ਿਲਮ 'ਫੱਤੋ ਦੇ ਯਾਰ ਬੜੇ ਨੇ' 'ਚ ਨਜ਼ਰ ਆਉਣ ਵਾਲੀ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News