ਕਰਮਜੀਤ ਅਨਮੋਲ ਲਈ ਕੁਲਵਿੰਦਰ ਬਿੱਲਾ ਤੇ ਬੰਟੀ ਬੈਂਸ ਨੇ ਫਰੀਦਕੋਟ ''ਚ ਕੀਤਾ ਚੋਣ ਪ੍ਰਚਾਰ

Saturday, May 25, 2024 - 10:13 AM (IST)

ਕਰਮਜੀਤ ਅਨਮੋਲ ਲਈ ਕੁਲਵਿੰਦਰ ਬਿੱਲਾ ਤੇ ਬੰਟੀ ਬੈਂਸ ਨੇ ਫਰੀਦਕੋਟ ''ਚ ਕੀਤਾ ਚੋਣ ਪ੍ਰਚਾਰ

ਐਂਟਰਟੇਨਮੈਂਟ ਡੈਸਕ : ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਪਾਰਲੀਮੈਂਟ 'ਚ ਆਪਣੇ ਹਲਕੇ ਦੇ ਕਿਸਾਨਾਂ-ਮਜ਼ਦੂਰਾਂ ਅਤੇ ਵਪਾਰੀ-ਕਾਰੋਬਾਰੀਆਂ ਦੀ ਬੁਲੰਦ ਆਵਾਜ਼ ਬਣਨਗੇ ਅਤੇ ਸਾਰੇ ਵਰਗਾਂ ਦੀ ਆਰਥਿਕ ਖ਼ੁਸ਼ਹਾਲੀ ਲਈ ਦਿਨ ਰਾਤ ਕੰਮ ਕਰਨਗੇ।

ਦੱਸ ਦਈਏ ਕਿ ਅਦਾਕਾਰ ਕਰਮਜੀਤ ਅਨਮੋਲ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨਾਲ ਧਰਮਕੋਟ ਹਲਕੇ ਦੇ ਪਿੰਡਾਂ 'ਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਉੱਘੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ ਬੰਟੀ ਬੈਂਸ ਵੀ ਕਰਮਜੀਤ ਅਨਮੋਲ ਦੇ ਹੱਕ 'ਚ ਚੋਣ ਪ੍ਰਚਾਰ ਲਈ ਡਟੇ ਹੋਏ ਸਨ। ਕਰਮਜੀਤ ਅਨਮੋਲ ਨੇ ਕਿਹਾ ਕਿ ਪਿਛਲੇ 70 ਸਾਲਾਂ 'ਚ ਪੰਜਾਬ ਦੇ ਅੰਨਦਾਤਾ ਅਤੇ ਖੇਤੀਬਾੜੀ 'ਤੇ ਨਿਰਭਰ ਵਪਾਰ-ਕਾਰੋਬਾਰ ਨੂੰ ਬੁਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਕੇਂਦਰ ਦੀ ਮੌਜੂਦਾ ਮੋਦੀ ਸਰਕਾਰ ਨਾ ਕਿਸਾਨ, ਮਜ਼ਦੂਰ ਦੀ ਹੋਈ ਹੈ, ਨਾ ਸਰਹੱਦਾਂ 'ਤੇ ਰਾਖੀ ਕਰ ਰਹੇ ਜਵਾਨਾਂ ਦੀ ਹੋਈ ਹੈ ਅਤੇ ਨਾ ਹੀ ਦੁਕਾਨਾਂ ਭਾਵ ਆਮ ਵਪਾਰੀ-ਕਾਰੋਬਾਰੀਆਂ ਦੀ ਹੋਈ ਹੈ। ਮੋਦੀ ਜੀ ਚੰਦ ਕਾਰਪੋਰੇਟ ਘਰਾਣਿਆ ਦੀ ਸੇਵਾ 'ਚ ਹੀ ਰਹੇ। ਜੇਕਰ ਤੀਸਰੀ ਵਾਰ ਮੋਦੀ ਸਰਕਾਰ ਸੱਤਾ ਵਿੱਚ ਆ ਗਈ ਤਾਂ ਕਿਸਾਨਾਂ-ਮਜ਼ਦੂਰਾਂ, ਨੌਕਰੀ ਪੇਸ਼ਾ ਲੋਕਾਂ ਦੇ ਨਾਲ-ਨਾਲ ਸਭ ਤੋਂ ਵੱਡਾ ਆਰਥਿਕ ਨੁਕਸਾਨ ਕਾਰੋਬਾਰੀ-ਵਪਾਰੀਆਂ ਖ਼ਾਸ ਕਰਕੇ ਛੋਟੇ ਦੁਕਾਨਦਾਰਾਂ ਅਤੇ ਫੜੀ ਰੇੜੀ ਵਾਲਿਆਂ ਦਾ ਹੋਵੇਗਾ। ਇਸ ਲਈ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨੇ ਬਹੁਤ ਹੀ ਜ਼ਰੂਰੀ ਹਨ ਕਿਉਂਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਹੀ ਮੋਦੀ-ਸ਼ਾਹ ਦੀ ਜੋੜੀ ਨੂੰ ਰੋਕ ਸਕਦੀ ਹੈ।

PunjabKesari

ਦੱਸਣਯੋਗ ਹੈ ਕਿ ਕਰਮਜੀਤ ਅਨਮੋਲ ਨੇ ਵਾਅਦਾ ਕੀਤਾ ਕਿ ਉਹ ਮੈਂਬਰ ਪਾਰਲੀਮੈਂਟ ਬਣ ਕੇ ਸਭ ਤੋਂ ਪਹਿਲਾਂ ਫ਼ਰੀਦਕੋਟ ਲੋਕ ਸਭਾ ਹਲਕੇ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣਗੇ। ਹਲਕੇ 'ਚ ਵੱਡੇ ਪੱਧਰ ‘ਤੇ ਇੰਡਸਟਰੀ ਖ਼ਾਸ ਕਰਕੇ ਫੂਡ ਪ੍ਰੋਸੈਸਿੰਗ ਇੰਡਸਟਰੀ ਲੈ ਕੇ ਆਉਣਗੇ। ਨੌਜਵਾਨਾਂ ਲਈ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਅਤੇ ਸੈਂਟਰ ਖੋਲ੍ਹਣਗੇ। ਪਿੰਡਾਂ ਦੇ ਯੂਥ ਕਲੱਬਾਂ ਨੂੰ ਤਕੜਾ ਕਰਨਗੇ ਅਤੇ ਪੂਰੇ ਹਲਕੇ 'ਚ ਪੇਸ਼ੇਵਾਰ ਖੇਡਾਂ ਲਈ ਵਧੀਆ ਕੋਚ ਅਤੇ ਲੋੜੀਂਦੇ ਸਟੇਡੀਅਮ ਬਣਾਉਣਗੇ।

PunjabKesari

CM ਮਾਨ ਨਾਲ ਕਰਦੇ ਸਨ ਕਾਮੇਡੀ ਸ਼ੋਅ
ਦੱਸ ਦਈਏ ਕਿ ਸੀ. ਐੱਮ. ਭਗਵੰਤ ਮਾਨ ਤੇ ਕਰਮਜੀਤ ਅਨਮੋਲ ਦਾ ਰਿਸ਼ਤਾ ਬਹੁਤ ਖ਼ਾਸ ਹੈ। ਦਰਅਸਲ, ਕਰਮਜੀਤ ਅਨਮੋਲ ਆਪਣੀ ਸ਼ੁਰੂਆਤ ਕਰੀਅਰ ਦੌਰਾਨ ਭਗਵੰਤ ਮਾਨ, ਬਿਨੂੰ ਢਿੱਲੋਂ ਤੇ ਦੇਵ ਖਰੌੜ ਨਾਲ ਕਾਮੇਡੀ ਕਰਿਆ ਕਰਦੇ ਸਨ। ਉਦੋਂ ਇਨ੍ਹਾਂ ਦਾ ਸ਼ੋਅ 'ਜੁਗਨੂ ਹਾਜ਼ਰ ਹੈ' ਸੀ, ਜਿਸ 'ਚ ਇਹ ਸਾਰੇ ਕਲਾਕਾਰ ਰੱਜ ਕੇ ਕਾਮੇਡੀ ਕਰਦੇ ਸਨ ਅਤੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਂਦੇ ਸਨ। ਇਨ੍ਹਾਂ ਦਾ ਇਹ ਸ਼ੋਅ ਕਾਫ਼ੀ ਸੁਪਰਹਿੱਟ ਸਾਬਿਤ ਹੋਇਆ। ਹੋਲੀ-ਹੋਲੀ ਕਰਮਜੀਤ ਅਨੋਮਲ ਸਫਲਤਾ ਦੀਆਂ ਪੌੜੀਆਂ ਚੜਨ ਲੱਗੇ, ਜਿਸ ਦੇ ਸਦਕਾ ਅੱਜ ਉਹ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੱਡਾ ਨਾਂ ਬਣ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - ਰਿਲੀਜ਼ ਹੁੰਦੇ ਟਰੈਂਡਿੰਗ 'ਚ ਛਾਇਆ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ' ਦਾ ਗੀਤ 'ਦਿਲ ਚੰਦਰਾ'

ਚੰਗੇ ਅਦਾਕਾਰ ਦੇ ਨਾਲ-ਨਾਲ ਸਮਾਜ ਸੇਵੀ ਵੀ ਨੇ ਕਰਮਜੀਤ ਅਨਮੋਲ
ਕਰਮਜੀਤ ਅਨਮੋਲ ਆਪਣੀ ਚੰਗੀ ਕਾਮੇਡੀ ਤੇ ਅਦਾਕਾਰੀ ਲਈ ਮਸ਼ਹੂਰ ਹਨ। ਇਸ ਤੋਂ ਇਲਾਵਾ ਅਦਾਕਾਰ ਸਮਾਜ ਸੇਵੀ ਕੰਮਾਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਜਾਣੇ ਜਾਂਦੇ ਹਨ। ਆਪਣੇ ਜਨਮਦਿਨ ਮੌਕੇ 'ਤੇ ਵੀ ਕਰਮਜੀਤ ਅਨਮੋਲ ਲੋੜਵੰਦ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਕਰਮਜੀਤ ਅਨਮੋਲ ਕਈ ਸੁਪਰਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਦਰਸ਼ਕ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਕਾਫੀ ਪਸੰਦ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News