ਹਰਦੀਪ ਗਰੇਵਾਲ ਦਾ ਜ਼ਬਰਦਸਤ 'ਬਾਡੀ ਟ੍ਰਾਂਸਫੋਰਮੇਸ਼ਨ', ਤਸਵੀਰਾਂ ਵੇਖ ਲੱਗੇਗਾ ਝਟਕਾ

2021-07-05T12:24:09.943

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਅਜਿਹੇ ਕਲਾਕਾਰ ਵੀ ਹਨ, ਜਿਨ੍ਹਾਂ ਨੇ ਸਮੇਂ ਦੇ ਨਾਲ ਆਪਣੇ ਸਰੀਰ ਵਿਚ ਜ਼ਬਰਦਸਤ ਬਦਲਾਅ ਲਿਆਂਦੇ। ਉਨ੍ਹਾਂ ਦੇ ਸਰੀਰਾਂ ਵਿਚ ਇਹ ਬਦਲਾਅ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਖ਼ੁਸ਼ੀ ਵੀ ਹੁੰਦੀ ਹੈ ਤੇ ਝਟਕਾ ਵੀ ਲੱਗਦਾ ਹੈ।

PunjabKesari

ਅਜਿਹਾ ਹੀ ਇਕ ਕਲਾਕਾਰ ਹਰਦੀਪ ਗਰੇਵਾਲ ਹੈ, ਜੋ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ। ਹਰਦੀਪ ਗਰੇਵਾਲ ਦੇ ਗਾਣੇ ਹਮੇਸ਼ਾਂ ਹੀ ਮੋਟੀਵੇਟ ਕਰਦੇ ਹਨ ਪਰ ਹੁਣ ਹਰਦੀਪ ਗਰੇਵਾਲ ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਡੈਬਿਊ ਫ਼ਿਲਮ ਦੇ ਨਾਲ ਵੀ ਸਭ ਨੂੰ ਵੱਡੀ ਮੋਟੀਵੇਸ਼ਨਲ ਕਹਾਣੀ ਦੇਣ ਵਾਲੇ ਹਨ।

PunjabKesari
ਹਾਲ ਹੀ ਵਿਚ ਹਰਦੀਪ ਗਰੇਵਾਲ ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਨੇ ਵੱਡਾ ਬਾਡੀ ਟ੍ਰਾਂਸਫੋਰਮੇਸ਼ਨ ਕੀਤਾ ਹੈ। ਉਸ ਦੀਆਂ ਇਹ ਤਸਵੀਰਾਂ ਸਭ ਨੂੰ ਹੈਰਾਨ ਕਰ ਰਹੀਆਂ ਹਨ।

PunjabKesari
ਇਹ ਵੱਡਾ ਟ੍ਰਾਂਸਫੋਰਮੇਸ਼ਨ ਨੇ ਹਰਦੀਪ ਗਰੇਵਾਲ ਨੇ ਆਪਣੀ ਫ਼ਿਲਮ 'ਤੁਣਕਾ ਤੁਣਕਾ' ਲਈ ਕੀਤਾ। ਇਸ ਫ਼ਿਲਮ ਲਈ ਉਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਉਸ ਨੇ ਆਪਣੇ ਸਰੀਰ ਵਿਚ ਇਹ ਬਦਲਾਅ ਲਿਆਉਣ ਲਈ ਦਿਨ ਰਾਤ ਇਕ ਕੀਤਾ, ਜਿਸ ਦੇ ਸਦਕਾ ਉਸ ਨੇ ਇੰਨਾਂ ਵੱਡਾ ਟ੍ਰਾਂਸਫੋਰਮੇਸ਼ਨ ਕੀਤਾ। 

PunjabKesari
ਦੱਸ ਦਈਏ ਕਿ ਹਰਦੀਪ ਗਰੇਵਾਲ ਨੇ ਆਪਣੀ ਫ਼ਿਲਮ 'ਤੁਣਕਾ ਤੁਣਕਾ' ਲਈ ਬਹੁਤ ਸਾਰਾ ਟ੍ਰਾਂਸਫੋਰਮੇਸ਼ਨ ਕੀਤਾ ਹੈ, ਜੋ ਕਿ ਤਸਵੀਰਾਂ ਵਿਚ ਸਾਫ਼ ਨਜ਼ਰ ਆ ਰਿਹਾ ਹੈ। ਹਰਦੀਪ ਦੀਆਂ ਇਹ ਤਸਵੀਰਾਂ ਉਸ ਦੀ ਫ਼ਿਲਮ ਲਈ ਮਿਹਨਤ ਤੇ ਡੈਡੀਕੇਸ਼ਨ ਨੂੰ ਸਾਫ਼ ਦਰਸਾ ਰਿਹਾ ਹੈ।

PunjabKesari
ਦੱਸਣਯੋਗ ਹੈ ਕਿ ਕੋਰੋਨਾ ਕਾਲ ਵਿਚ ਕਈ ਪੰਜਾਬੀ ਕਲਾਕਾਰਾਂ ਨੇ ਵੀ ਜ਼ਬਰਦਸਤ ਟ੍ਰਾਂਸਫੋਰਮੇਸ਼ਨ ਕੀਤਾ ਹੈ, ਜਿਨ੍ਹਾਂ ਵਿਚ ਰੈਪਰ ਹਨੀ ਸਿੰਘ, ਰੈਪਰ ਬਾਦਸ਼ਾਹ, ਗੁਰੂ ਰੰਧਾਵਾ, ਐਮੀ ਵਿਰਕ, ਨਿੰਜਾ, ਸਿੰਗਾ ਅਤੇ ਜੱਸੀ ਗਿੱਲ ਵਰਗੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ। 

PunjabKesari

ਨੋਟ - ਹਰਦੀਪ ਗਰੇਵਾਲ ਦੇ 'ਬਾਡੀ ਟ੍ਰਾਂਸਫੋਰਮੇਸ਼ਨ' ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor sunita