ਬੇਬਾਕ ਹੋ ਕੇ ਬੋਲੇ ਬਲਰਾਜ ਸਿਆਲ, ਕਲਾਕਾਰਾਂ ਤੇ ਫ਼ਿਲਮ ਉਦਯੋਗ ਨੂੰ ਲੈ ਕੇ ਕੀਤੀਆਂ ਸਿੱਧੀਆਂ ਗੱਲਾਂ (ਵੀਡੀਓ)

Thursday, Aug 20, 2020 - 12:24 PM (IST)

ਬੇਬਾਕ ਹੋ ਕੇ ਬੋਲੇ ਬਲਰਾਜ ਸਿਆਲ, ਕਲਾਕਾਰਾਂ ਤੇ ਫ਼ਿਲਮ ਉਦਯੋਗ ਨੂੰ ਲੈ ਕੇ ਕੀਤੀਆਂ ਸਿੱਧੀਆਂ ਗੱਲਾਂ (ਵੀਡੀਓ)

ਜਲੰਧਰ (ਵੈੱਬ ਡੈਸਕ) — ਪੰਜਾਬੀ ਅਦਾਕਾਰ ਤੇ ਕਾਮੇਡੀਅਨ ਬਲਰਾਜ ਸਿਆਲ ਹਮੇਸ਼ਾ ਹੀ ਆਪਣੇ ਮਜ਼ਾਕੀਆ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਬਲਰਾਜ ਸਿਆਲ ਨੇ 'ਜਗ ਬਾਣੀ' ਨੂੰ ਦਿੱਤੇ ਇੰਟਰਵਿਊ ਦੌਰਾਨ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ, ਜੋ ਟੀ. ਵੀ. ਸ਼ੋਅਜ਼ ਤੇ ਫ਼ਿਲਮਾਂ ਨਾਲ ਸਬੰਧਿਤ ਹਨ। ਉਨ੍ਹਾਂ ਨੇ ਦੱਸਿਆ ਕਿ 'ਤਾਲਾਬੰਦੀ ਦਾ ਕਲਾਕਾਰਾਂ 'ਤੇ ਕਾਫ਼ੀ ਜ਼ਿਆਦਾ ਪ੍ਰਭਾਵ ਪਿਆ ਹੈ। ਸਭ ਤੋਂ ਜ਼ਿਆਦਾ ਪ੍ਰਭਾਵ ਰਿਐਲਿਟੀ ਟੀ. ਵੀ. ਸ਼ੋਅਜ਼ 'ਤੇ ਪਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੀ ਕਿਹਾ ਆਓ ਜਾਣਦੇ ਹਾਂ ਇਸ ਵੀਡੀਓ 'ਚ :-

ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਤੇ ਪਾਰਸ ਛਾਬੜਾ ਦਾ ਸਵੈਂਬਰ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਵੀ ਬਲਰਾਜ ਸਿਆਲ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਬਲਰਾਜ ਸਿਆਲ 'ਖਤਰੋਂ ਕੇ ਖਿਲਾੜੀ 10' 'ਚ ਵੀ ਨਜ਼ਰ ਆ ਚੁੱਕੇ ਹਨ।


author

sunita

Content Editor

Related News