ਜੈਸਮੀਨ ਨੂੰ ਵਾਰ-ਵਾਰ ਆਪਣੀਆਂ ਫ਼ਿਲਮਾਂ ''ਚ ਕਿਉਂ ਲੈ ਰਹੇ ਨੇ ਗਿੱਪੀ ਗਰੇਵਾਲ, ਸਾਹਮਣੇ ਆਈ ਵਜ੍ਹਾ

Monday, Sep 09, 2024 - 04:52 PM (IST)

ਜੈਸਮੀਨ ਨੂੰ ਵਾਰ-ਵਾਰ ਆਪਣੀਆਂ ਫ਼ਿਲਮਾਂ ''ਚ ਕਿਉਂ ਲੈ ਰਹੇ ਨੇ ਗਿੱਪੀ ਗਰੇਵਾਲ, ਸਾਹਮਣੇ ਆਈ ਵਜ੍ਹਾ

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਪੰਜਾਬੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ। ਅਦਾਕਾਰ ਇਸ ਫ਼ਿਲਮ ਦੀ ਪ੍ਰਮੋਸ਼ਨ ਲਈ ਵੱਖ-ਵੱਖ ਦੇਸ਼ਾਂ ਦਾ ਪਹਿਲਾਂ ਹੀ ਰੁਖ਼ ਕਰ ਚੁੱਕੇ ਹਨ। 13 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਸਟਾਰ ਕਾਸਟ ਹਾਲ ਹੀ 'ਚ ਇੱਕ ਪੋਡਕਾਸਟ 'ਚ ਪਹੁੰਚੀ, ਜਿੱਥੇ ਫ਼ਿਲਮ ਦੀ ਕਾਸਟ ਨੇ ਕਾਫ਼ੀ ਸ਼ਾਨਦਾਰ ਗੱਲਾਂ ਸਾਂਝੀਆਂ ਕੀਤੀਆਂ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਇਸ ਦੌਰਾਨ ਜਦੋਂ ਅਦਾਕਾਰ ਗਿੱਪੀ ਗਰੇਵਾਲ ਤੋਂ ਪੁੱਛਿਆ ਗਿਆ ਕਿ ਤੁਸੀਂ ਵਾਰ-ਵਾਰ ਆਪਣੀਆਂ ਫ਼ਿਲਮਾਂ 'ਚ ਜੈਸਮੀਨ ਭਸੀਨ ਨੂੰ ਕਿਉਂ ਲੈ ਰਹੇ ਹੋ? ਤਾਂ ਇਸ ਗੱਲ ਦਾ ਜਵਾਬ ਦਿੰਦੇ ਹੋਏ ਅਦਾਕਾਰ ਨੇ ਜੈਸਮੀਨ ਭਸੀਨ ਦੀ ਕਾਫ਼ੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜਦੋਂ ਤੋਂ ਜੈਸਮੀਨ ਨੇ ਸਾਡੇ ਨਾਲ ਪਹਿਲੀ ਫ਼ਿਲਮ ਕੀਤੀ ਹੈ ਉਦੋਂ ਤੋਂ ਹੀ ਸਾਡੀ ਸਾਰੀ ਟੀਮ ਜੈਸਮੀਨ ਦੀ ਕਾਫੀ ਤਾਰੀਫ਼ ਕਰ ਰਹੀ ਹੈ। ਸਾਡੀ ਟੀਮ ਕਹਿੰਦੀ ਹੈ ਕਿ ਜੈਸਮੀਨ ਬਿਲਕੁੱਲ ਵੀ ਤੰਗ ਨਹੀਂ ਕਰਦੀ ਅਤੇ ਬਹੁਤ ਚੰਗਾ ਕੰਮ ਕਰਦੀ ਹੈ, ਜਿਸ ਨਿਰਦੇਸ਼ਕ ਨਾਲ ਵੀ ਅਦਾਕਾਰਾ ਕੰਮ ਕਰਦੀ ਹੈ, ਉਹ ਨਿਰਦੇਸ਼ਕ ਖੁਸ਼ ਰਹਿੰਦਾ ਹੈ। ਆਪਣੀ ਗੱਲ ਜਾਰੀ ਰੱਖਦੇ ਹੋਏ ਅਦਾਕਾਰ ਗਿੱਪੀ ਗਰੇਵਾਲ ਨੇ ਅੱਗੇ ਕਿਹਾ ਕਿ ਜੈਸਮੀਨ ਕਾਫੀ ਖੁਸ਼ ਰਹਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

ਇਸ ਦੌਰਾਨ ਜੇਕਰ ਜੈਸਮੀਨ ਭਸੀਨ ਦੀਆਂ ਪੰਜਾਬੀ ਫ਼ਿਲਮਾਂ ਬਾਰੇ ਗੱਲ ਕਰੀਏ ਤਾਂ ਜੈਸਮੀਨ ਭਸੀਨ ਨੇ ਹੁਣ ਤੱਕ ਤਿੰਨ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ, 2022 'ਚ ਗਿੱਪੀ ਗਰੇਵਾਲ ਨਾਲ ਫ਼ਿਲਮ 'ਹਨੀਮੂਨ' 'ਚ ਡੈਬਿਊ ਕਰਨ ਤੋਂ ਬਾਅਦ ਅਦਾਕਾਰਾ ਨੇ ਇੱਕ ਹੋਰ ਪੰਜਾਬੀ ਫ਼ਿਲਮ 'ਵਾਰਨਿੰਗ 2' 'ਚ ਕਿਰਦਾਰ ਨਿਭਾਇਆ। ਹੁਣ ਅਦਾਕਾਰਾ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਚਰਚਾ ਬਟੋਰ ਰਹੀ ਹੈ, ਇਸ ਤੋਂ ਇਲਾਵਾ ਅਦਾਕਾਰਾ ਕੋਲ 'ਕੈਰੀ ਆਨ ਜੱਟੀਏ' ਵੀ ਰਿਲੀਜ਼ ਲਈ ਤਿਆਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News