ਪੰਜਾਬੀ ਮਾਡਲ ਰੀਮਾ ਮੋਂਗਾ ਦੀ ਸੜਕ ਹਾਦਸੇ ''ਚ ਮੌਤ, ਸਤਿੰਦਰ ਸਰਤਾਜ ਤੇ ਹਰਸਿਮਰਨ ਨਾਲ ਕਰ ਚੁੱਕੀ ਹੈ ਕੰਮ

Tuesday, Nov 02, 2021 - 04:48 PM (IST)

ਪੰਜਾਬੀ ਮਾਡਲ ਰੀਮਾ ਮੋਂਗਾ ਦੀ ਸੜਕ ਹਾਦਸੇ ''ਚ ਮੌਤ, ਸਤਿੰਦਰ ਸਰਤਾਜ ਤੇ ਹਰਸਿਮਰਨ ਨਾਲ ਕਰ ਚੁੱਕੀ ਹੈ ਕੰਮ

ਜਲੰਧਰ (ਬਿਊਰੋ) - ਪੰਜਾਬੀ ਮਾਡਲ ਰੀਮਾ ਮੋਂਗਾ ਉਰਫ ਰੀਮਾ ਫਤਾਲੇ ਦੀ ਆਸਟਰੇਲੀਆ ਦੇ ਪਰਥ 'ਚ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੁਈਨ ਪਾਰਕ ਇਲਾਕੇ 'ਚ ਇੱਕ ਤੇਜ਼ ਰਫਤਾਰ ਰੇਲ ਗੱਡੀ ਨਾਲ ਉਸ ਦੀ ਕਾਰ ਟਕਰਾ ਗਈ। ਪਰਥ ਨਿਵਾਸੀ ਪੰਜਾਬੀ ਫਿੱਟਨੈਸ ਮਾਡਲ ਰੀਮਾ ਮੋਂਗਾ ਦੀ ਮੌਤ ਦੀ ਪੁਸ਼ਟੀ ਗਾਇਕ ਹਰਸਿਮਰਨ ਦੁਆਰਾ ਕੀਤੀ ਗਈ। ਪਿਛਲੇ ਮਹੀਨੇ ਰਿਲੀਜ਼ ਹੋਏ ਹਰਸਿਮਰਨ ਦੇ ਇੱਕ ਗੀਤ 'ਚ ਰੀਮਾ ਨੇ ਕੰਮ ਵੀ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਨੀਰੂ ਬਾਜਵਾ ਨੇ ਘਰਵਾਲੇ ਤੋਂ ਕੀਤੀ ਇਹ ਨਵੀਂ ਮੰਗ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ (ਵੀਡੀਓ)

ਬਤੌਰ ਫਿਟਨੈੱਸ ਮਾਡਲ ਰੀਮਾ ਨੇ ਕਈ ਬਿਊਟੀ ਮੁਕਾਬਿਲਆਂ 'ਚ ਹਿੱਸਾ ਵੀ ਲਿਆ ਸੀ। ਉਸ ਦੀ ਮੌਤ ਦੀ ਖ਼ਬਰ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ, ਕਿ ਰੀਮਾ ਨੇ ਖੁਦਕੁਸ਼ੀ ਕੀਤੀ। ਪੁਲਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਉਂਝ ਰੀਮਾ ਦੀ ਮੌਤ ਦੀ ਮੰਦਭਾਗੀ ਖ਼ਬਰ ਸਭ ਤੋਂ ਪਹਿਲਾਂ ਉਸ ਦੀ ਸਹੇਲੀ ਯਾਸਮੀਨ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ।

ਇਹ ਖ਼ਬਰ ਵੀ ਪੜ੍ਹੋ - ਪਰਮੀਸ਼ ਨਾਲ ਹੋਏ ਵਿਵਾਦ ’ਤੇ ਬੋਲਣ ਵਾਲੇ ਸੈਲੇਬ੍ਰਿਟੀਜ਼ ਦੀ ਸ਼ੈਰੀ ਮਾਨ ਨੇ ਬਣਾਈ ਰੇਲ, ਕਿਹਾ- ‘ਪਹਿਲਾਂ ਆਪਣੇ ਘਰ ਸਾਂਭੋ’

ਪੰਜਾਬ ਦੇ ਜਲੰਧਰ ਸ਼ਹਿਰ ਦੀ ਜੰਮੀ ਰੀਮਾ ਦੇ ਪਿਤਾ ਅਤੇ ਭਰਾ ਸਦਮੇ 'ਚ ਹਨ। ਰੀਮਾ ਇੱਕ ਪੀਜੇਂਟ ਮਾਡਲ ਵੀ ਸੀ ਅਤੇ ਉਸ ਨੇ 2020 ਦੇ ਆਸਟ੍ਰੇਲੀ ਗਲੈਕਸੀ ਪੀਜੇਂਟਸ 'ਚ ਭਾਗ ਲਿਆ ਸੀ। ਉਸ ਨੇ ਸਾਲ 2020 'ਚ 'ਮਿਸ ਚੈਰਿਟੀ ਆਸਟ੍ਰੇਲੀਆ' ਦਾ ਖਿਤਾਬ ਜਿੱਤਿਆ ਸੀ।

ਇਹ ਖ਼ਬਰ ਵੀ ਪੜ੍ਹੋ - ਕੀ PM ਮੋਦੀ ਨਾਲੋਂ ਮਹਿੰਗੇ ਕੱਪੜੇ ਤੇ ਬੂਟ ਪਹਿਨਦੇ ਨੇ ਸਮੀਰ ਵਾਨਖੇੜੇ? ਨਵਾਬ ਮਲਿਕ ਨੇ ਲਾਏ ਵੱਡੇ ਇਲਜ਼ਾਮ

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦਿਓ।


author

sunita

Content Editor

Related News