ਪਿਤਾ ਦੀ ਮੌਤ ਦੇ ਕੁਝ ਦਿਨਾਂ ਬਾਅਦ ਹੀ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਪੁਖਰਾਜ ਭੱਲਾ
Sunday, Sep 07, 2025 - 12:25 PM (IST)

ਸੁਲਤਾਨਪੁਰ ਲੋਧੀ- ਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਪੁਖਰਾਜ ਭੱਲਾ ਹਾਲ ਹੀ 'ਚ ਹੜ੍ਹ ਪੀੜਤ ਇਲਾਕਿਆਂ 'ਚ ਪੀੜਤ ਲੋਕਾਂ ਦੀ ਮਦਦ ਲਈ ਪਹੁੰਚੇ। ਉਨ੍ਹਾਂ ਨਾਲ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੀ ਮੌਜੂਦ ਹਨ। ਉਹ ਆਪਣੇ ਪਿਤਾ ਜਸਵਿੰਦਰ ਭੱਲਾ ਦੀ ਟੀਮ ਦੇ ਮੈਂਬਰਾਂ ਨਾਲ ਮਿਲ ਕੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਗਏ।
ਹੜ੍ਹ ਪੀੜਤਾਂ ਦੇ ਵਿਚਕਾਰ
ਪੁਖਰਾਜ ਨੇ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੀ ਸਹਾਇਤਾ ਲਈ ਭਰੋਸਾ ਦਿੱਤਾ। ਖੇਤਾਂ 'ਚ ਤਬਾਹ ਹੋਈਆਂ ਫਸਲਾਂ ਅਤੇ ਕਿਸਾਨਾਂ ਦੀ ਮੁਸ਼ਕਲ ਹਾਲਤ ਵੇਖ ਕੇ ਉਹ ਕਾਫ਼ੀ ਭਾਵੁਕ ਹੋਏ। ਦੱਸਣਯੋਗ ਹੈ ਕਿ ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਅਤੇ ਬੰਨ੍ਹਾਂ ਦੇ ਟੁੱਟਣ ਕਾਰਨ ਆਏ ਹੜ੍ਹ ਨੇ ਹੁਣ ਤੱਕ ਵੱਡੀ ਤਬਾਹੀ ਮਚਾਈ ਹੈ। ਪ੍ਰਸ਼ਾਸਨ ਅਤੇ ਫ਼ੌਜ ਰਾਹਤ ਅਤੇ ਬਚਾਅ ਕੰਮ 'ਚ ਜੁਟੀ ਹੈ, ਉੱਥੇ ਹੀ ਰਣਦੀਪ ਹੁੱਡਾ ਵਰਗੇ ਕਲਾਕਾਰਾਂ ਦਾ ਅੱਗੇ ਆਉਣਾ ਪੀੜਤਾਂ ਲਈ ਉਮੀਦ ਦੀ ਕਿਰਨ ਸਾਬਿਤ ਹੋ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8