600 ਕਰੋੜ ਰੁਪਏ ’ਚ ਬਣ ਰਹੀ ਫ਼ਿਲਮ ‘ਪ੍ਰਾਜੈਕਟ ਕੇ’ ’ਚ ਪ੍ਰਭਾਸ ਦੀ ਫੀਸ ਸੁਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

Tuesday, Jun 27, 2023 - 04:02 PM (IST)

ਮੁੰਬਈ (ਬਿਊਰੋ)– ਭਾਰਤੀ ਸੁਪਰਸਟਾਰ ਪ੍ਰਭਾਸ ਦੀਆਂ ‘ਬਾਹੂਬਲੀ’ ਸੀਰੀਜ਼ ਤੋਂ ਬਾਅਦ ਰਿਲੀਜ਼ ਹੋਈਆਂ ਹੁਣ ਤੱਕ ਤਿੰਨੇ ਫ਼ਿਲਮਾਂ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ’ਚ ਅਸਫਲ ਰਹੀਆਂ ਹਨ। ‘ਬਾਹੂਬਲੀ’ ਸੀਰੀਜ਼ ਤੋਂ ਬਾਅਦ ਸੁਪਰਸਟਾਰ ਪ੍ਰਭਾਸ ਦੀ ‘ਸਾਹੋ’, ‘ਰਾਧੇ ਸ਼ਿਆਮ’ ਤੇ ਹੁਣ ਹਾਲ ਹੀ ’ਚ ਰਿਲੀਜ਼ ਹੋਈ ‘ਆਦਿਪੁਰਸ਼’ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ ਹੈ। ਇਸ ਦੇ ਬਾਵਜੂਦ ਸੁਪਰਸਟਾਰ ਪ੍ਰਭਾਸ ਦਾ ਸਟਾਰਡਮ ਘੱਟ ਨਹੀਂ ਹੋਇਆ ਹੈ। ਨਿਰਮਾਤਾਵਾਂ ਨੇ ਅਦਾਕਾਰ ਦੇ ਮੋਢਿਆਂ ’ਤੇ ਵੱਡਾ ਦਾਅ ਖੇਡਿਆ ਹੈ। ਸੁਪਰਸਟਾਰ ਪ੍ਰਭਾਸ ਦੀ ਫ਼ਿਲਮ ‘ਪ੍ਰਾਜੈਕਟ ਕੇ’ ਦੇ ਨਿਰਮਾਤਾਵਾਂ ਨੇ ਵੀ ਉਨ੍ਹਾਂ ਦੀ ਫ਼ਿਲਮ ’ਤੇ ਪਾਣੀ ਵਾਂਗ ਪੈਸਾ ਖਰਚ ਕੀਤਾ ਹੈ।

ਨਿਰਮਾਤਾ-ਨਿਰਦੇਸ਼ਕ ਭਾਰਤੀ ਸੁਪਰਸਟਾਰ ਪ੍ਰਭਾਸ ਦੀ ਇਸ ਫ਼ਿਲਮ ਨੂੰ ਵੱਡੇ ਪੱਧਰ ’ਤੇ ਬਣਾਉਣ ਦੀ ਤਿਆਰੀ ਕਰ ਰਹੇ ਹਨ। ਇਹ ਫ਼ਿਲਮ 600 ਕਰੋੜ ਦੇ ਬਜਟ ਨਾਲ ਬਣਨ ਜਾ ਰਹੀ ਹੈ। ਸੁਪਰਸਟਾਰ ਪ੍ਰਭਾਸ ਦੀ ਫ਼ਿਲਮ ‘ਪ੍ਰਾਜੈਕਟ ਕੇ’ ਦੀ ਪ੍ਰੋਡਕਸ਼ਨ ਲਾਗਤ ਲਗਭਗ 400 ਕਰੋੜ ਰੁਪਏ ਹੈ। ਇਹ ਇਕ ਸਾਈ-ਫਾਈ ਫ਼ਿਲਮ ਹੈ, ਜਿਸ ਨੂੰ ਬਣਾਉਣ ’ਚ ਨਿਰਮਾਤਾਵਾਂ ਵਲੋਂ ਵੱਡੀ ਰਕਮ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਨਿਰਮਾਤਾਵਾਂ ਨੇ ਸੁਪਰਸਟਾਰ ਪ੍ਰਭਾਸ ਦੀ ਫ਼ਿਲਮ ‘ਪ੍ਰਾਜੈਕਟ ਕੇ’ ਦੀ ਸਟਾਰ ਕਾਸਟ ’ਤੇ ਕਰੀਬ 200 ਕਰੋੜ ਰੁਪਏ ਖਰਚ ਕੀਤੇ ਹਨ, ਜੋ ਕਿ ਬਹੁਤ ਮੋਟੀ ਰਕਮ ਮੰਨੀ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਹਾਈ ਕੋਰਟ ਨੇ ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੂੰ ਪਾਈ ਝਾੜ, ‘ਘੱਟੋ-ਘੱਟ ਰਾਮਾਇਣ-ਕੁਰਾਨ ਵਰਗੇ ਧਾਰਮਿਕਾਂ ਗ੍ਰੰਥਾਂ ਨੂੰ...’

ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਲਈ ਮੇਕਰਸ ਨੇ ਸੁਪਰਸਟਾਰ ਪ੍ਰਭਾਸ ਨੂੰ 150 ਕਰੋੜ ਰੁਪਏ ਫੀਸ ਵਜੋਂ ਦਿੱਤੇ ਹਨ। ਇਸ ਦੇ ਨਾਲ ਹੀ ਉਹ ਭਾਰਤ ਦੇ ਟਾਪ ਪੇਡ ਐਕਟਰ ਬਣ ਗਏ ਹਨ। ਹੁਣ ਇਸ ਫ਼ਿਲਮ ਨਾਲ ਤਾਮਿਲ ਸੁਪਰਸਟਾਰ ਕਮਲ ਹਾਸਨ ਦਾ ਨਾਂ ਵੀ ਜੁੜ ਗਿਆ ਹੈ। ਨਿਰਮਾਤਾ ਇਸ ਫ਼ਿਲਮ ਲਈ ਕਮਲ ਹਾਸਨ ਨੂੰ ਪੂਰੇ 20 ਕਰੋੜ ਰੁਪਏ ਮਿਹਨਤਾਨਾ ਦੇ ਰਹੇ ਹਨ। ਉਥੇ ਹੀ ਸਦੀ ਦੇ ਮੇਗਾਸਟਾਰ ਅਮਿਤਾਭ ਬੱਚਨ ਦੀ ਫੀਸ ਤਾਮਿਲ ਸੁਪਰਸਟਾਰ ਕਮਲ ਹਾਸਨ ਦੀ ਫੀਸ ਤੋਂ ਘੱਟ ਹੈ। ਖ਼ਬਰਾਂ ਮੁਤਾਬਕ ਨਿਰਮਾਤਾ ਅਮਿਤਾਭ ਬੱਚਨ ਨੂੰ ਲਗਭਗ 10 ਕਰੋੜ ਰੁਪਏ ਦੀ ਫੀਸ ਅਦਾ ਕਰ ਰਹੇ ਹਨ।

ਖ਼ਬਰਾਂ ਦੀ ਮੰਨੀਏ ਤਾਂ ਇਸ ਤੋਂ ਬਾਅਦ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਨੰਬਰ ਆਉਂਦਾ ਹੈ। ਇਸ ਫ਼ਿਲਮ ਲਈ ਅਦਾਕਾਰਾ ਨੂੰ ਕੁਲ 10 ਕਰੋੜ ਰੁਪਏ ਦਿੱਤੇ ਗਏ ਹਨ। ਉਥੇ ਹੀ ਮੇਕਰਸ ਨੇ ਅਦਾਕਾਰਾ ਦਿਸ਼ਾ ਪਾਟਨੀ ਤੇ ਫ਼ਿਲਮ ਦੇ ਬਾਕੀ ਕਿਰਦਾਰਾਂ ਲਈ ਲਗਭਗ 10 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਦਿਸ਼ਾ ਪਾਟਨੀ ਦੀ ਸਹੀ ਫੀਸ ਦਾ ਪਤਾ ਨਹੀਂ ਲੱਗ ਸਕਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News