ਨਿਰਮਾਤਾ ਸੁਨੀਲ ਨੇ ਸੰਨੀ ਦਿਓਲ ’ਤੇ ਲਗਾਇਆ ਧੋਖਾਧੜੀ ਦਾ ਦੋਸ਼, ਕਿਹਾ- ਮੋਟੀ ਫ਼ੀਸ ਲੈ ਕੇ ਵੀ ਨਹੀਂ ਬਣਾਈ ਫ਼ਿਲਮ

Friday, Sep 16, 2022 - 02:18 PM (IST)

ਬਾਲੀਵੁੱਡ ਡੈਸਕ- ਨਿਰਮਾਤਾ ਸੁਨੀਲ ਦਰਸ਼ਨ ਨੇ ਅਦਾਕਾਰ ਸੰਨੀ ਦਿਓਲ ’ਤੇ ਵੱਡਾ ਦੋਸ਼ ਲਗਾਇਆ ਹੈ। ਨਿਰਮਾਤਾ ਦਾ ਕਹਿਣਾ ਹੈ ਕਿ ਸੰਨੀ ਨੇ ਉਸ ਨਾਲ ਧੋਖਾ ਕੀਤਾ ਹੈ। ਉਸ ਨੇ ਇਕ ਫ਼ਿਲਮ ਲਈ ਮੋਟੀ ਫ਼ੀਸ ਲੈ ਕੇ ਫ਼ਿਲਮ ਨਹੀਂ ਕੀਤੀ। ਹਾਲ ਹੀ ’ਚ ਇਕ ਇੰਟਰਵਿਊ ’ਚ ਸੁਨੀਲ ਦਰਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਫ਼ਿਲਮ ਨੂੰ ਪ੍ਰੋਪਰ ਅੰਤ ਦੇ ਬਿਨਾਂ ਰਿਲੀਜ਼ ਕਰਨਾ ਪਿਆ, ਕਿਉਂਕਿ ਸੰਨੀ ਦਿਓਲ ਅੱਧ ਵਿਚਕਾਰ ਲੰਡਨ ਚਲਾ ਗਿਆ ਸੀ ਅਤੇ ਵਾਪਸ ਨਹੀਂ ਆਇਆ।

ਇਹ ਵੀ ਪੜ੍ਹੋ : EOW ਨੇ 6 ਘੰਟੇ ਤੱਕ ਕੀਤੀ ਨੋਰਾ ਤੋਂ ਪੁੱਛਗਿੱਛ, ਸਪੱਸ਼ਟੀਕਰਨ ’ਚ ਕਿਹਾ-‘ਮੈਂ ਸਾਜ਼ਿਸ਼ ਦਾ ਸ਼ਿਕਾਰ ਹੋਈ ਹਾਂ...’

ਸੁਨੀਲ ਨੇ ਕਿਹਾ ਕਿ ਸੰਨੀ ਨੇ ਮੈਨੂੰ ਉਸ ਨਾਲ ਵਾਅਦਾ ਕਰਨ ਲਈ ਮਜਬੂਰ ਕੀਤਾ ਸੀ ਕਿ ਮੈਂ ਉਸ ਦੇ ਕਰੀਅਰ ਦੇ ਅਗਲੇ ਪੜਾਅ ’ਚ ਸੰਨੀ ਦੀ ਮਦਦ ਕਰਾਂਗਾ। ਇਸ ’ਚ ਮੈਂ ਉਸ ਨੂੰ ਆਪਣਾ ਪੂਰਾ ਸਾਲ ਦਿੱਤਾ। ਉਸ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੇਰੀ ਦੂਜੀ ਫ਼ਿਲਮ ’ਚ ਕੰਮ ਕਰੇਗਾ। ਉਸ ਵੱਲੋਂ ਫ਼ਿਲਮ ਵੀ ਸਾਈਨ ਕੀਤੀ ਸੀ ਅਤੇ ਇਸ ਲਈ ਪੈਸਿਆਂ ਦੇ ਲੈਣ-ਦੇਣ ਦੀ ਗੱਲ ਵੀ ਹੋ ਚੁੱਕੀ ਸੀ। ਸੰਨੀ ਦਿਓਲ ਜਦੋਂ ਭਾਰਤ ਵਾਪਸ ਆਏ ਤਾਂ ਸੁਨੀਲ ਨੇ ਸੋਚਿਆ ਸੀ ਕਿ ਅਦਾਕਾਰ ਕੰਮ ’ਤੇ ਵਾਪਸ ਆ ਜਾਵੇਗਾ, ਪਰ ਅਜਿਹਾ ਨਹੀਂ ਹੋਇਆ।

ਇਹ ਵੀ ਪੜ੍ਹੋ : ਪਤੀ ਨਿਕ ਜੋਨਸ ਦੇ ਜਨਮਦਿਨ ’ਤੇ ਪ੍ਰਿਅੰਕਾ ਚੋਪੜਾ ਨੇ ਬਣਾਇਆ ਖ਼ਾਸ ਪਲੈਨ, ਪ੍ਰਾਈਵੇਟ ਜੈੱਟ ’ਚ ਬੈਠੀ ਆਈ ਨਜ਼ਰ

ਸੁਨੀਲ ਮੁਤਾਬਕ ਸੰਨੀ ਨੇ ਇਹ ਕਹਿ ਕੇ ਆਪਣੀ ਫ਼ਿਲਮ ’ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਫ਼ਿਲਮ ਦੇ ਵਿਸ਼ੇ ’ਤੇ ਕੰਮ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਸੁਨੀਲ ਦਰਸ਼ਨ ਨੂੰ ਲੱਗਾ ਕਿ ਸੰਨੀ ਦਿਓਲ ਦੇ ਇਰਾਦੇ ਸ਼ੱਕੀ ਹਨ।

ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਸੰਨੀ ਦਿਓਲ ਜਲਦ ਹੀ ਆਰ ਬਾਲਕੀ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਚੁਪ: ਰੀਵੇਂਜ ਆਫ਼ ਦਿ ਆਰਟਿਸਟ’ ’ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸੰਨੀ ਦਿਓਲ ਕੋਲ ਫ਼ਿਲਮ ‘ਗਦਰ 2’ ਵੀ ਹੈ, ਜਿਸ ’ਚ ਉਹ ਇਕ ਵਾਰ ਫਿਰ ਅਮੀਸ਼ਾ ਪਟੇਲ ਨਾਲ ਨਜ਼ਰ ਆਉਣਗੇ।


Shivani Bassan

Content Editor

Related News