ਪ੍ਰਡਿਊਸਰ ਰਵੀ ਭਗਚੰਦਕਾ ਲਿਆ ਰਹੇ ਹਨ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਰੋਮਾਂਚਕ ਡਰਾਮਾ ‘ਬਾਂਬੇ ਹਾਈ’
Wednesday, Oct 01, 2025 - 10:46 AM (IST)

ਐਂਟਰਟੇਨਮੈਂਟ ਡੈਸਕ- ਸਿਨੇਮਾ ਵਿਚ ਸਿਰਫ ਮਨੋਰੰਜਨ ਹੀ ਨਹੀਂ, ਸਗੋਂ ਸਮਾਜ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਕਹਾਣੀਆਂ ਨੂੰ ਅਮਰ ਬਣਾਉਣ ਦੀ ਸ਼ਕਤੀ ਵੀ ਹੁੰਦੀ ਹੈ, ਜੋ ਇਤਿਹਾਸ ਵਿਚ ਕਿਤੇ ਗੁਆਚ ਜਾਂਦੀਆਂ ਹਨ। ਨਿਰਮਾਤਾ ਰਵੀ ਭਗਚੰਦਕਾ ਹੁਣ ਲੈ ਕੇ ਆ ਰਹੇ ਹਨ ਅਜਿਹੀ ਕਹਾਣੀ, ਜਿਸ ਵਿਚ ਪੈਮਾਨਾ, ਭਾਵਨਾਵਾਂ ਅਤੇ ਸੱਚਾਈ, ਸਭ ਕੁਝ ਸ਼ਾਮਿਲ ਹੈ। ਇਹ ਫਿਲਮ ‘ਬਾਂਬੇ ਹਾਈ’ ਭਾਰਤ ਦੀ ਸਭ ਤੋਂ ਭਿਆਣਕਕ ਆਫਸ਼ੋਰ ਘਟਨਾਵਾਂ ਵਿਚੋਂ ਇਕ ਤੋਂ ਪ੍ਰੇਰਿਤ ਹੈ।
‘ਬਾਂਬੇ ਹਾਈ’ ਨਾਂ ਉਸ ਆਫਸ਼ੋਰ ਆਇਲ ਫੀਲਡ ਤੋਂ ਲਿਆ ਹੈ, ਜੋ ਅਰਬ ਸਾਗਰ ਵਿਚ ਸਥਿਤ ਹੈ ਅਤੇ ਭਾਰਤ ਦੀ ਊਰਜਾ ਲੋੜਾਂ ਦਾ ਅਹਿਮ ਹਿੱਸਾ ਰਿਹਾ ਹੈ। ਦਹਾਕਿਆਂ ਪਹਿਲਾਂ, ਇਥੇ ਇਕ ਤੇਲ ਪਲੇਟਫਾਰਮ ’ਤੇ ਭਿਆਨਕ ਹਾਦਸਾ ਹੋਇਆ ਸੀ, ਜਿਸ ਵਿਚ ਅਣਗਿਣਤ ਜਾਨਾਂ ਗਈਆਂ, ਵਾਤਾਵਰਣ ਨੂੰ ਬਹੁਤ ਨੁਕਸਾਨ ਪੁੱਜਿਆ ਅਤੇ ਉਦਯੋਗਕ ਸੁਰੱਖਿਆ ’ਤੇ ਗੰਭੀਰ ਸਵਾਲ ਉੱਠੇ। ਉਸ ਸਮੇਂ ਇਹ ਹਾਦਸਾ ਸੁਰਖੀਆਂ ਵਿਚ ਤਾਂ ਸੀ ਪਰ ਇਸ ਵਿਚ ਸ਼ਾਮਿਲ ਇਨਸਾਨੀ ਕਹਾਣੀਆਂ ਮਜ਼ਦੂਰਾਂ ਦੀ ਜ਼ਿੰਦਗੀ ਬਚਾਉਣ ਦੀ ਜੱਦੋਜ਼ਹਿਦ, ਬਚਾਅ ਕਰਮੀਆਂ ਦੀ ਹਿੰਮਤ ਅਤੇ ਪਰਿਵਾਰਾਂ ਦੇ ਨਾਸਹਿਣਯੋਗ ਦੁੱਖ ਬਹੁਤ ਘੱਟ ਸਾਹਮਣੇ ਆ ਸਕੇ। ਇਸ ਦਾ ਨਿਰਦੇਸ਼ਨ ਮਹੇਸ਼ ਨਾਰਾਇਣਨ ਕਰਨਗੇ, ਜੋ ਮਲਿਆਲਮ ਸਿਨੇਮਾ ਦੀ ‘ਟੇਕ ਆਫ’, ‘ਮਲਿਕ’ ਅਤੇ ‘ਸੀ.ਯੂ. ਸੂਨ’ ਵਰਗੀਆਂ ਚਰਚਿਤ ਫਿਲਮਾਂ ਲਈ ਜਾਣੇ ਜਾਂਦੇ ਹਨ।