ਪੱਛਮੀ ਬੰਗਾਲ ’ਚ ‘ਦਿ ਕੇਰਲ ਸਟੋਰੀ’ ਬੈਨ ਹੋਣ ’ਤੇ ਨਿਰਮਾਤਾ ਦਾ ਬਿਆਨ, ‘ਸਰਕਾਰ ਗੱਲ ਨਹੀਂ ਸੁਣੇਗੀ ਤਾਂ...’

05/09/2023 10:39:57 AM

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਵਾਦ-ਵਿਵਾਦ ਵਾਲੀ ਫ਼ਿਲਮ ‘ਦਿ ਕੇਰਲ ਸਟੋਰੀ’ ਦੀ ਸਕ੍ਰੀਨਿੰਗ ’ਤੇ ਤੁਰੰਤ ਰੋਕ ਲਾਉਣ ਦੇ ਹੁਕਮ ਦਿੱਤੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਤੇ ਹਿੰਸਾ ਦੀ ਘਟਨਾ ਤੋਂ ਬਚਿਆ ਜਾ ਸਕੇ। ਇਕ ਸੀਨੀਅਰ ਅਧਿਕਾਰੀ ਨੇ ਇਥੇ ਇਹ ਜਾਣਕਾਰੀ ਦਿੱਤੀ।

ਫ਼ਿਲਮ ’ਤੇ ਰੋਕ ਲਗਾਉਣ ਦੇ ਫ਼ੈਸਲੇ ’ਤੇ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਨਫ਼ਰਤ ਤੇ ਹਿੰਸਾ ਦੀ ਕਿਸੇ ਵੀ ਘਟਨਾ ਤੋਂ ਬਚਣ ਤੇ ਸੂਬੇ ’ਚ ਸ਼ਾਂਤੀ ਬਣਾਏ ਰੱਖਣ ਲਈ ਹੈ। ਨਾਲ ਹੀ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ’ਤੇ ਬਣੀ ਫ਼ਿਲਮ ‘ਦਿ ਕਸ਼ਮੀਰ ਫਾਈਲਸ’, ਜੋ ਵਿਰੋਧ ਦੇ ਬਾਵਜੂਦ ਸਿਨੇਮਾਘਰਾਂ ’ਚ ਹਾਊਸਫੁੱਲ ਰਹੀ, ਨੂੰ ਲੈ ਕੇ ਪੱ. ਬੰਗਾਲ ਦੀ ਸੀ. ਐੱਮ. ਨੇ ਕਿਹਾ ਕਿ ‘ਦਿ ਕਸ਼ਮੀਰ ਫਾਈਲਸ’ ਕੀ ਸੀ? ਇਸ ਦਾ ਮਤਲਬ ਸ਼ੁੱਧ ਤੌਰ ’ਤੇ ਸੀ ਸਮਾਜ ਦੇ ਇਕ ਵਿਸ਼ੇਸ਼ ਵਰਗ ਨੂੰ ਅਪਮਾਨਿਤ ਕਰਨਾ। ‘ਦਿ ਕੇਰਲ ਸਟੋਰੀ’ ਕੀ ਹੈ? ਇਹ ਇਕ ਖ਼ਰਾਬ ਕਹਾਣੀ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਫ਼ਿਲਮ ‘ਦਿ ਕੇਰਲ ਸਟੋਰੀ’ ਦਾ ਸਟੇਟਸ ਲਗਾਉਣ ’ਤੇ ਗਲਾ ਵੱਢਣ ਦੀ ਧਮਕੀ

ਪਾਬੰਦੀ ’ਤੇ ਪ੍ਰਤੀਕਿਰਿਆ ਦਿੰਦਿਆਂ ਫ਼ਿਲਮ ਦੇ ਨਿਰਮਾਤਾ ਵਿਪੁਲ ਅਮ੍ਰਿਤਲਾਲ ਸ਼ਾਹ ਨੇ ਕਿਹਾ ਕਿ ਜੇ ਸੂਬਾ ਸਰਕਾਰ ਸਾਡੀ ਗੱਲ ਨਹੀਂ ਸੁਣੇਗੀ ਤਾਂ ਅਸੀਂ ਕਾਨੂੰਨੀ ਰਾਹ ਭਾਲਾਂਗੇ। ਅਸੀਂ ਜੋ ਵੀ ਰਾਹ ਲੱਭਾਂਗੇ, ਉਹ ਕਾਨੂੰਨੀ ਸਲਾਹ ’ਤੇ ਆਧਾਰਿਤ ਹੋਵੇਗਾ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News