ਸੱਸ ਮਾਂ ਨਾਲ ਕੀਤਾ ਨਿਕ ਨੇ ਡਾਂਸ, ਪੂਲ ਪਾਰਟੀ ’ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਪ੍ਰਿਅੰਕਾ
Saturday, Jul 23, 2022 - 04:49 PM (IST)
ਬਾਲੀਵੁੱਡ ਡੈਸਕ: ਪ੍ਰਿਅੰਕਾ ਚੋਪੜਾ 40 ਸਾਲ ਦੀ ਹੋ ਗਈ ਹੈ। ਪ੍ਰਿਅੰਕਾ ਨੇ 18 ਜੁਲਾਈ ਨੂੰ ਆਪਣਾ ਜਨਮਦਿਨ ਪਤੀ ਨਿਕ ਜੋਨਸ, ਧੀ ਮਾਲਤੀ ਮੈਰੀ ਅਤੇ ਪਰਿਵਾਰ ਨਾਲ ਮਨਾਇਆ। ਪ੍ਰਿਅੰਕਾ ਲਈ ਉਸਦਾ ਜਨਮਦਿਨ ਬਹੁਤ ਖ਼ਾਸ ਸੀ ਕਿਉਂਕਿ ਉਹ ਪਹਿਲੀ ਵਾਰ ਆਪਣੀ ਧੀ ਮਾਲਤੀ ਨਾਲ ਜਨਮਦਿਨ ਮਨਾ ਰਹੀ ਸੀ।
ਇਹ ਵੀ ਪੜ੍ਹੋ : ਹਰਿਆਣਾ ’ਚ ਕਾਰਤਿਕ ਆਰੀਅਨ ਦੀ ਸ਼ੂਟਿੰਗ ਦੇਖਣ ਪਹੁੰਚੇ ਪ੍ਰਸ਼ੰਸਕ, ਭੀੜ ’ਚ ਖ਼ੁਦ ਮਿਲਣ ਲਈ ਗੇਟ ’ਤੇ ਪਹੁੰਚੇ ਅਦਾਕਾਰ
ਇਸ ਦੌਰਾਨ ਨਿਕ ਨੇ ਪਤਨੀ ਦਾ ਦਿਨ ਸਪੈਸ਼ਲ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ।ਪਿਅੰਕਾ ਨੇ ਜਨਮਦਿਨ ਨੂੰ ਕਈ ਦਿਨ ਨਿਕਲ ਗਏ ਹਨ ਪਰ ਅਦਾਕਾਰਾ ਦਾ ਸੈਲੀਬ੍ਰੇਸ਼ਨ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਹਾਲਾਂਕਿ ਇਸ ਦੇ ਨਾਲ ਪ੍ਰਿਅੰਕਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਪੂਲ ਪਾਰਟੀ ਤੋਂ ਲੈ ਕੇ ਸੱਸ ਨਾਲ ਨਿਕ ਦਾ ਡਾਂਸ ਤੱਕ ਹਰ ਤਸਵੀਰਾਂ ਅਤੇ ਵੀਡੀਓ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਕ ਤਸਵੀਰ ’ਚ ਪ੍ਰਿਅੰਕਾ, ਨਿਕ ਅਤੇ ਧੀ ਮਾਲਤੀ ਮੈਰੀ ਨਜ਼ਰ ਆ ਰਹੀ ਹੈ। ਤਿੰਨੋਂ ਤਸਵੀਰ ’ਚ ਬੇਹੱਦ ਖ਼ੂਬਸੂਰਤ ਲੱਗ ਰਹੇ ਹਨ।
ਇਹ ਵੀ ਪੜ੍ਹੋ : ਦੇਬੀਨਾ ਬੈਨਰਜੀ ਨੂੰ ਪਹਿਲੀ ਵਾਰ ਧੀ ਨਾਲ ਪਬਲਿਕ ਪਲੇਸ ’ਤੇ ਦੇਖਿਆ, ਧੀ ਲਿਆਨਾ ਨਾਲ ਪੋਜ਼ ਦਿੰਦੀ ਆਈ ਨਜ਼ਰ
ਇਸ ਦੌਰਾਨ ਪ੍ਰਿਅੰਕਾ ਨੇ ਧੀ ਦੇ ਚਿਹਰੇ ’ਤੇ ਦਿਲ ਦਾ ਈਮੋਜੀ ਲਗਾਇਆ ਹੋਇਆ ਹੈ ਅਤੇ ਨਿਕ ਨੇ ਹੱਥ ’ਚ ਕੇਕ ਲਿਆ ਹੋਇਆ ਹੈ। ਇਕ ਤਸਵੀਰ ’ਚ ਪ੍ਰਿਅੰਕਾ ਆਪਣੀ ਭੈਣ ਪਰਿਣੀਤੀ ਚੋਪੜਾ, ਪਤੀ ਨਿਕ ਜੋਨਸ ਅਤੇ ਦੋਸਤ ਨਾਲ ਪੂਲ ’ਚ ਚਿਲ ਕਰਦੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਨਿਕ ਇਕ ਤਸਵੀਰ ’ਚ ਸੱਸ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਿਅੰਕਾ ਨੇ ਆਪਣਾ ਜਨਮਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਹੈ।