ਨਿਕ ਜੋਨਸ ਦੀ ਪਤਨੀ ਲਿਖੇ ਜਾਣ ''ਤੇ ਭੜਕੀ ਪ੍ਰਿਅੰਕਾ ਚੋਪੜਾ, ਕਿਹਾ- ਇਹ ਔਰਤਾਂ ਨਾਲ ਹੀ ਕਿਉਂ ਹੁੰਦੈ?

Friday, Dec 17, 2021 - 02:51 PM (IST)

ਨਵੀਂ ਦਿੱਲੀ (ਬਿਊਰੋ) : ਪ੍ਰਿਅੰਕਾ ਚੋਪੜਾ ਨੇ ਬਾਲੀਵੁੱਡ ਫ਼ਿਲਮ ਇੰਡਸਟਰੀ ਤੋਂ ਬਾਹਰ ਆ ਕੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਈ ਹੈ। ਉਹ ਹੁਣ ਇੱਕ ਗਲੋਬਲ ਸੈਲੀਬ੍ਰਿਟੀ ਵਜੋਂ ਜਾਣਿਆ ਜਾਂਦਾ ਹੈ। ਇਨ੍ਹੀਂ ਦਿਨੀਂ ਪ੍ਰਿਅੰਕਾ ਆਪਣੀ ਹਾਲੀਵੁੱਡ ਫ਼ਿਲਮ 'ਮੈਟ੍ਰਿਕਸ ਰੀਸਰੈਕਸ਼ਨ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ, ਜੋ 22 ਦਸੰਬਰ ਨੂੰ ਭਾਰਤ 'ਚ ਵੀ ਰਿਲੀਜ਼ ਹੋ ਰਹੀ ਹੈ। ਅਮਰੀਕੀ ਪਬਲੀਕੇਸ਼ਨਾਂ ਅਤੇ ਵੈੱਬਸਾਈਟਾਂ 'ਤੇ ਪ੍ਰਿਅੰਕਾ ਦੇ ਪ੍ਰਮੋਸ਼ਨ ਦੀਆਂ ਖ਼ਬਰਾਂ ਛਪ ਰਹੀਆਂ ਹਨ। ਅਜਿਹੀ ਹੀ ਇਕ ਖ਼ਬਰ 'ਤੇ ਪ੍ਰਿਅੰਕਾ ਨੂੰ ਗੁੱਸਾ ਆ ਗਿਆ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇਕ ਪੋਸਟ ਲਿਖ ਕੇ ਇਸ ਬਾਰੇ ਦੱਸਿਆ। ਦਰਅਸਲ, ਇੱਕ ਰਿਪੋਰਟ 'ਚ ਪ੍ਰਿਅੰਕਾ ਚੋਪੜਾ ਦੀ ਜਾਣ-ਪਛਾਣ ਨੂੰ 'ਨਿਕ ਜੋਨਸ ਦੀ ਪਤਨੀ' ਦੇ ਰੂਪ 'ਚ ਲਿਖਿਆ ਗਿਆ ਸੀ, ਜਿਸ ਕਾਰਨ ਪ੍ਰਿਅੰਕਾ ਭੜਕ ਗਈ ਸੀ।

PunjabKesari

ਪ੍ਰਿਅੰਕਾ ਦਾ ਕਹਿਣਾ ਹੈ ਕਿ ਇੰਨਾ ਕੁਝ ਹਾਸਲ ਕਰਨ ਤੋਂ ਬਾਅਦ ਵੀ ਉਸ ਦੀ ਪਛਾਣ ਸਿਰਫ਼ ਨਿਕ ਜੋਨਸ ਦੀ ਪਤਨੀ ਤਕ ਹੀ ਸੀਮਿਤ ਹੋ ਗਈ ਹੈ। ਇਸ ਰਿਪੋਰਟ ਦਾ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ, ''ਬਹੁਤ ਦਿਲਚਸਪ ਹੈ ਕਿ ਮੈਂ ਦੁਨੀਆ ਦੀ ਸਭ ਤੋਂ ਮਸ਼ਹੂਰ ਫਰੈਂਚਾਇਜ਼ੀਜ਼ 'ਚੋਂ ਇੱਕ ਨੂੰ ਪ੍ਰਮੋਟ ਕਰ ਰਹੀ ਹਾਂ ਅਤੇ ਮੈਨੂੰ ਅਜੇ ਵੀ ਵਾਈਫ ਆਫ….ਕਹਿ ਕੇ ਬੁਲਾਇਆ ਜਾ ਰਿਹਾ ਹੈ।'' ਪ੍ਰਿਅੰਕਾ ਨੇ ਅੱਗੇ ਲਿਖਿਆ ਕਿ, ''ਕਿਰਪਾ ਕਰਕੇ ਜਵਾਬ ਦਿਓ, ਕਿ ਅੱਜ ਵੀ ਔਰਤਾਂ ਨਾਲ ਅਜਿਹਾ ਕਿਉਂ ਹੁੰਦਾ ਹੈ? ਕੀ ਮੈਨੂੰ ਆਪਣੇ ਬਾਇਓ 'ਚ ਇੱਕ IMDB ਲਿੰਕ ਜੋੜਨਾ ਚਾਹੀਦਾ ਹੈ?''

ਦੱਸ ਦਈਏ ਕਿ ਪ੍ਰਿਅੰਕਾ ਨੇ ਇਸ ਪੋਸਟ 'ਚ ਨਿਕ ਜੋਨਸ ਨੂੰ ਵੀ ਟੈਗ ਕੀਤਾ ਹੈ। ਅਮਰੀਕੀ ਸਿੰਗਰ ਅਤੇ ਅਦਾਕਾਰ ਨਿਕ ਜੋਨਸ ਪ੍ਰਿਯੰਕਾ ਤੋਂ 10 ਸਾਲ ਛੋਟੇ ਹਨ। ਦੋਵਾਂ ਦਾ ਵਿਆਹ 12 ਦਸੰਬਰ 2018 ਨੂੰ ਹੋਇਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News