ਪ੍ਰਿਯੰਕਾ ਦੀ ਡਰੈੱਸ ਦਾ ਉੁੱਡਿਆ ਮਜ਼ਾਕ, ਅਦਾਕਾਰਾ ਨੇ ਖ਼ੁਦ ਦੇ ਮੀਮਸ ਸਾਂਝੇ ਕਰ ਟਰੋਲਰਸ ਦਾ ਕੀਤਾ ਧੰਨਵਾਦ

2/24/2021 5:12:41 PM

ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਆਟੋਬਾਇਓਗ੍ਰਾਫੀ ‘ਅਨਫਿਨਿਸ਼ਡ’ ਦੀ ਸਕਸੈੱਸ ਨੂੰ ਲੈ ਕੇ ਸੱਤਵੇਂ ਅਸਮਾਨ ’ਤੇ ਹੈ। ਉਹ ਕਾਫ਼ੀ ਖ਼ੁਸ਼ ਅਤੇ ਆਕਰਸ਼ਕ ਹੈ। ਇਸ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਉਸ ਦੇ ਚਿਹਰੇ ਤੋਂ ਹਾਸਾ ਕਦੇ ਗਾਇਬ ਨਹੀਂ ਹੁੰਦਾ। ਪ੍ਰਿਯੰਕਾ ਨੇ ਖ਼ੁਦ ’ਤੇ ਬਣੇ ਵਾਇਰਲ ਮੀਮਸ ਨੂੰ ਸਾਂਝਾ ਕੀਤਾ ਹੈ। ਇਸ ਮੀਮਸ ’ਚ ਉਸ ਨੇ ਗੇਂਦਕਾਰ ਡਰੈੱਸ ਪਹਿਨੀ ਹੋਈ ਹੈ ਜੋ ਕਾਫ਼ੀ ਅਜੀਬ ਹੋਣ ਦੇ ਨਾਲ ਫਨੀ ਵੀ ਹੈ। ਇਸ ਮੀਮ ਨੂੰ ਦੇਖ ਕੇ ਪ੍ਰਿਯੰਕਾ ਖ਼ੁਦ ਵੀ ਆਪਣਾ ਹਾਸਾ ਨਹੀਂ ਰੋਕ ਪਾਈ। 

 

PunjabKesari
ਪ੍ਰਿਯੰਕਾ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਸ ਗੇਂਦਕਾਰ ਡਰੈੱਸ ਵਾਲੇ ਕਈ ਮੀਮਸ ਨੂੰ ਸਾਂਝੇ ਕੀਤੇ ਹਨ। ਇਨ੍ਹਾਂ ਮੀਮਸ ਨੂੰ ਸਾਂਝੇ ਕਰਦੇ ਹੋਏ ਉਸ ਨੇ ਲਿਖਿਆ ਕਿ ‘ਬਹੁਤ ਹੀ ਜ਼ਿਆਦਾ ਫਨੀ ਹੈ... ਮੇਰਾ ਦਿਨ ਬਣਾਉਣ ਲਈ ਤੁਹਾਡਾ ਸਭ ਦਾ ਧੰਨਵਾਦ’। ਇਨ੍ਹਾਂ ਮੀਮਸ ’ਚੋਂ ਇਕ ਮੀਮਸ ’ਚ ਦੋ ਤਸਵੀਰਾਂ ਹਨ ਜਿਨ੍ਹਾਂ ’ਚ ਇਕ ਪਰਛਾਈ ਹੈ ਅਤੇ ਦੂਜੀ ਪ੍ਰਿਯੰਕਾ ਦੀ ਹੈ। ਪਹਿਲੀ ਤਸਵੀਰ ’ਤੇ ਪੁੱਛਿਆ ਗਿਆ ਕਿ ਇਹ ਕਿਹੜਾ ਪੋਕੇਮੋਨ ਹੈ? ਇਸ ਦੇ ਜਵਾਬ ’ਚ ਦੂਜੀ ਤਸਵੀਰ ’ਤੇ ਲਿਖਿਆ ਹੈ ‘ਇਹ ਪ੍ਰਿਯੰਕੇਮੋਨ ਹੈ’।

PunjabKesari
ਪ੍ਰਿਯੰਕਾ ਨੇ ਅਜਿਹੇ ਹੀ ਕਈ ਮਜ਼ੇਦਾਰ ਮੀਮ ਸਾਂਝੇ ਕੀਤੇ ਹਨ। ਇਕ ਮੀਮ ’ਚ ਪ੍ਰਿਯੰਕਾ ਨੂੰ ਪੈਰਾਸ਼ੂਟ ਦਿਖਾਇਆ ਗਿਆ ਹੈ। ਦਰਅਸਲ ਇਕ ਤਸਵੀਰ ’ਚ ਕਈ ਸਾਰੇ ਪੈਰਾਸ਼ੂਟ ਉੱਡ ਰਹੇ ਹਨ। ਇਨ੍ਹਾਂ ’ਚੋਂ ਇਕ ਪੈਰਾਸ਼ੂਟ ’ਤੇ ਪ੍ਰਿਯੰਕਾ ਦੀ ਤਸਵੀਰ ਵੀ ਬਣੀ ਹੈ ਪਰ ਤੁਸੀਂ ਇਸ ਨੂੰ ਤੁਰੰਤ ਨਹੀਂ ਪਛਾਣ ਪਾਓਗੇ। ਇਸ ਦੇ ਉੱਪਰ ਲਿਖਿਆ ਕਿ ਜਦੋਂ ਧਿਆਨ ਨਾਲ ਦੇਖੋਗੇ। ਉੱਧਰ ਇਕ ਮੀਮ ’ਚ ਪ੍ਰਿਯੰਕਾ ਨੂੰ ਇਕ ਆਟੋ ਦਾ ਭੋਪੂ ਦਿਖਾਇਆ ਗਿਆ ਹੈ। 

PunjabKesari
ਇਕ ਹੋਰ ਮੀਮ ’ਚ ਦਿਖਾਇਆ ਗਿਆ ਹੈ ਕਿ ਭਾਰਤੀ ਕ੍ਰਿਕਟਰ ਕਪਤਾਨ ਵਿਰਾਟ ਕੋਹਲੀ ਖੇਡ ਦੇ ਮੈਦਾਨ ’ਚ ਇਕ ਗੇਂਦ ਨੂੰ ਕੈਚ ਕਰਨ ਜਾ ਰਹੇ ਹਨ ਅਤੇ ਇਹ ਗੇਂਦ ਹਵਾ ’ਚ ਹੈ। ਤੁਹਾਨੂੰ ਦੇਖ ਕੇ ਮਜ਼ਾ ਆਵੇਗਾ ਕਿ ਇਸ ਗੇਂਦ ’ਚ ਪ੍ਰਿਯੰਕਾ ਚੋਪੜਾ ਨੂੰ ਦਿਖਾਇਆ ਗਿਆ ਹੈ। ਖ਼ੁਦ ’ਤੇ ਬਣੇ ਇਸ ਤਰ੍ਹਾਂ ਦੇ ਮੀਮਸ ਨੂੰ ਦੇਖ ਕੇ ਪ੍ਰਿਯੰਕਾ ਆਪਣਾ ਹਾਸਾ ਨਹੀਂ ਰੋਕ ਪਾਈ ਹੋਵੇਗੀ। ਇਸ ਲਈ ਉਸ ਨੇ ਖ਼ੁਦ ਹੀ ਅਜਿਹੇ ਮੀਮਸ ਨੂੰ ਸਾਂਝਾ ਕੀਤਾ ਹੈ। 

PunjabKesari
ਅੱਗੇ ਦੇਖੋ ਹੋਰ ਵੀ ਮਜ਼ੇਦਾਰ ਮੀਮਸ 

PunjabKesari

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor Aarti dhillon