ਧੀ ਮਾਲਤੀ ਨੂੰ ਸੀਨੇ ਲਾ ਕੇ ਏਅਰਪੋਰਟ ਪਹੁੰਚੀ ਪ੍ਰਿਅੰਕਾ, ਨਿਕ ਜੋਨਸ ਦੀ ਫਿਕਰ ਵੇਖ ਲੋਕਾਂ ਕਿਹਾ- Best Husband

Monday, Apr 01, 2024 - 01:33 PM (IST)

ਧੀ ਮਾਲਤੀ ਨੂੰ ਸੀਨੇ ਲਾ ਕੇ ਏਅਰਪੋਰਟ ਪਹੁੰਚੀ ਪ੍ਰਿਅੰਕਾ, ਨਿਕ ਜੋਨਸ ਦੀ ਫਿਕਰ ਵੇਖ ਲੋਕਾਂ ਕਿਹਾ- Best Husband

ਨਵੀਂ ਦਿੱਲੀ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਜਦੋਂ ਤੋਂ ਅਮਰੀਕਾ ਸ਼ਿਫਟ ਹੋਈ ਹੈ, ਉਦੋਂ ਤੋਂ ਮਸ਼ਹੂਰ ਪਾਰਟੀਆਂ ਅਤੇ ਤਿਉਹਾਰਾਂ ਤੋਂ ਅਦਾਕਾਰਾ ਦੀ ਗੈਰਹਾਜ਼ਰੀ ਉਸ ਦੇ ਪ੍ਰਸ਼ੰਸਕਾਂ ਨੂੰ ਬਹੁਤ ਦੁਖੀ ਕਰਦੀ ਹੈ। ਹਾਲ ਹੀ 'ਚ ਪ੍ਰਿਯੰਕਾ ਨੇ ਸਾਲਾਂ ਬਾਅਦ ਭਾਰਤ 'ਚ ਹੋਲੀ ਦਾ ਤਿਉਹਾਰ ਮਨਾਇਆ, ਉਹ ਵੀ ਆਪਣੀ ਧੀ ਦੇ ਜਨਮ ਤੋਂ ਬਾਅਦ ਪਹਿਲੀ ਵਾਰ। ਪ੍ਰਿਅੰਕਾ ਚੋਪੜਾ ਕਾਫ਼ੀ ਸਮੇਂ ਤੋਂ ਸੁਰਖੀਆਂ 'ਚ ਹੈ। 

PunjabKesari

ਈਸ਼ਾ ਅੰਬਾਨੀ ਦੀ ਹੋਲੀ ਪਾਰਟੀ 'ਚ ਹੋਈ ਸ਼ਾਮਲ
ਕੁਝ ਦਿਨ ਪਹਿਲਾਂ ਉਹ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਈਸ਼ਾ ਅੰਬਾਨੀ ਦੀ ਹੋਲੀ ਪਾਰਟੀ ਦਾ ਹਿੱਸਾ ਬਣਨ ਲਈ ਮੁੰਬਈ ਆਈ ਸੀ। ਬਾਅਦ 'ਚ ਦੇਸੀ ਗਰਲ ਦੇ ਪਤੀ ਅਤੇ ਗਾਇਕ ਨਿਕ ਜੋਨਸ ਵੀ ਆਪਣੀ ਪਤਨੀ ਅਤੇ ਧੀ ਨਾਲ ਸ਼ਾਮਲ ਹੋਏ।

PunjabKesari

ਆਪਣੇ ਪਤੀ ਤੇ ਧੀ ਨਾਲ ਅਯੁੱਧਿਆ 'ਚ ਰਾਮ ਮੰਦਰ ਦੇ ਦਰਸ਼ਨ ਕਰਨ ਤੋਂ ਲੈ ਕੇ ਪਰਿਵਾਰ ਨਾਲ ਹੋਲੀ ਮਨਾਉਣ ਅਤੇ ਮੰਨਾਰਾ ਚੋਪੜਾ ਦੇ ਜਨਮਦਿਨ ਦੀ ਪਾਰਟੀ 'ਚ ਧੂਮ ਮਚਾਉਣ ਤੱਕ, ਪ੍ਰਿਯੰਕਾ ਚੋਪੜਾ ਕਾਫੀ ਚਰਚਾ 'ਚ ਰਹੀ। ਹੁਣ ਅਦਾਕਾਰਾ ਅਮਰੀਕਾ ਵਾਪਸ ਚਲੀ ਗਈ ਹੈ।

PunjabKesari

ਧੀ ਤੇ ਪਤਨੀ ਪ੍ਰਿਅੰਕਾ ਲਈ ਫਿਕਰਮੰਦ ਦਿਸੇ ਨਿਕ 
30 ਮਾਰਚ ਦੀ ਰਾਤ ਪ੍ਰਿਅੰਕਾ ਚੋਪੜਾ ਨੂੰ ਆਪਣੇ ਪਤੀ ਨਿਕ ਜੋਨਸ ਤੇ ਧੀ ਮਾਲਤੀ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਅਦਾਕਾਰਾ ਆਪਣੀ ਦੋ ਸਾਲ ਦੀ ਪਿਆਰੀ ਮਾਲਤੀ ਨੂੰ ਆਪਣੇ ਸੀਨੇ ਨਾਲ ਫੜੀ ਹੋਈ ਦਿਖਾਈ ਦਿੱਤੀ। ਇਸ ਦੇ ਨਾਲ ਹੀ ਨਿਕ ਹੱਥ 'ਚ ਆਪਣੀ ਧੀ ਦਾ ਖਿਡੌਣਾ ਅਤੇ ਗਲੇ 'ਚ ਬੈਗ ਲੈ ਕੇ ਆਪਣੀ ਲੇਡੀ ਲਵ ਦਾ ਖਿਆਲ ਰੱਖਦੇ ਹੋਏ ਨਜ਼ਰ ਆਏ। ਪ੍ਰਿਅੰਕਾ ਚੋਪੜਾ ਨੇ ਬੇਜ ਕਲਰ ਦਾ ਕੋ-ਆਰਡਰ ਸੈੱਟ ਪਹਿਨਿਆ ਤੇ ਖੁੱਲ੍ਹੇ ਵਾਲਾਂ ਅਤੇ ਐਨਕਾਂ ਨਾਲ ਲੁੱਕ ਨੂੰ ਪੂਰਾ ਕੀਤਾ।

PunjabKesari

ਦੂਜੇ ਪਾਸੇ ਨਿਕ ਹਰੇ ਰੰਗ ਦੀ ਲੋਅਰ ਅਤੇ ਬਲੈਕ ਟੀ-ਸ਼ਰਟ 'ਚ ਕਾਫੀ ਸ਼ਾਨਦਾਰ ਲੱਗ ਰਹੇ ਸਨ। ਮਾਲਤੀ ਪ੍ਰਿੰਟਿਡ ਡਰੈੱਸ 'ਚ ਨਜ਼ਰ ਆ ਰਹੀ ਸੀ। ਏਅਰਪੋਰਟ ਤੋਂ ਪ੍ਰਿਅੰਕਾ ਅਤੇ ਨਿਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਲੋਕਾਂ ਨੇ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਹੈ।

PunjabKesari

ਲੋਕਾਂ ਨੇ ਕੀਤੀ ਰੱਜ ਕੇ ਤਾਰੀਫ਼
ਇਕ ਯੂਜ਼ਰ ਨੇ ਪ੍ਰਿਅੰਕਾ ਚੋਪੜਾ ਦੀ ਧੀ ਨੂੰ ਫੜਨ ਦੀ ਤਾਰੀਫ਼ ਕੀਤੀ ਹੈ। ਯੂਜ਼ਰ ਨੇ ਲਿਖਿਆ, "ਪ੍ਰਿਅੰਕਾ ਬਹੁਤ ਚੰਗੀ ਹੈ। ਉਹ ਹਮੇਸ਼ਾ ਆਪਣੀ ਧੀ ਨੂੰ ਆਪਣੀ ਗੋਦ 'ਚ ਰੱਖਦੀ ਹੈ। ਕਰੀਨਾ ਅਤੇ ਮੀਰਾ ਕਪੂਰ ਨੈਨੀ ਨਾਲ ਘੁੰਮਦੇ ਹਨ।" ਇਕ ਹੋਰ ਯੂਜ਼ਰ ਨੇ ਪ੍ਰਿਅੰਕਾ ਨੂੰ ਦੇਖਭਾਲ ਕਰਨ ਵਾਲੀ ਮਾਂ ਦੱਸਿਆ ਹੈ। ਇੰਨਾ ਹੀ ਨਹੀਂ ਲੋਕਾਂ ਨੇ ਨਿਕ ਜੋਨਸ ਦੇ ਇਸ ਇਸ਼ਾਰੇ 'ਤੇ ਪਿਆਰ ਦੀ ਵਰਖਾ ਵੀ ਕੀਤੀ। ਕਿਸੇ ਨੇ ਕਿਹਾ, "ਉਹ ਬਹੁਤ ਪਿਆਰਾ ਹੈ।" ਇਕ ਹੋਰ ਯੂਜ਼ਰ ਨੇ ਉਨ੍ਹਾਂ ਨੂੰ ਬੈਸਟ ਪਤੀ ਦਾ ਟੈਗ ਦੇ ਦਿੱਤਾ।


author

sunita

Content Editor

Related News