ਪਿ੍ਰਯੰਕਾ ਨੇ ਨਿਊਯਾਰਕ ’ਚ ਖੋਲ੍ਹਿਆ ਭਾਰਤੀ ਰੈਸਟੋਰੈਂਟ, ਪਤੀ ਨਿਕ ਨਾਲ ਕੀਤਾ ਉਦਘਾਟਨ

Sunday, Mar 07, 2021 - 11:13 AM (IST)

ਪਿ੍ਰਯੰਕਾ ਨੇ ਨਿਊਯਾਰਕ ’ਚ ਖੋਲ੍ਹਿਆ ਭਾਰਤੀ ਰੈਸਟੋਰੈਂਟ, ਪਤੀ ਨਿਕ ਨਾਲ ਕੀਤਾ ਉਦਘਾਟਨ

ਮੁੰਬਈ: ਬਾਲੀਵੁੱਡ ਤੋਂ ਹਾਲੀਵੁੱਡ ਤੱਕ ਨਾਂ ਕਮਾਉਣ ਵਾਲੀ ਅਦਾਕਾਰਾ ਪਿ੍ਰਯੰਕਾ ਚੋਪੜਾ ਵਿਆਹ ਕਰਕੇ ਭਲੇ ਹੀ ਵਿਦੇਸ਼ ’ਚ ਵਸ ਗਈ ਹੈ ਪਰ ਉਹ ਆਪਣੇ ਦੇਸੀ ਅੰਦਾਜ਼ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਹਮੇਸ਼ਾ ਕਿਸੇ ਨਾ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਦੇਸੀ ਰੀਤੀ-ਰਿਵਾਜ਼ ਨਾਲ ਹੀ ਕਰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਖ਼ਾਸ ਸਰਪ੍ਰਾਈਜ਼ ਦਿੱਤਾ ਹੈ। ਉਨ੍ਹਾਂ ਨੇ ਵਿਦੇਸ਼ ’ਚ ਭਾਰਤੀ ਖਾਣ ਨੂੰ ਮਸ਼ਹੂਰ ਕਰਨ ਦਾ ਫ਼ੈਸਲਾ ਲਿਆ ਹੈ, ਭਾਵ ਅਦਾਕਾਰਾ ਨੇ ਨਿਊਯਾਰਕ ’ਚ ਭਾਰਤੀ ਰੈਸਟੋਰੈਂਟ ਖੋਲ੍ਹਿਆ ਹੈ। 

PunjabKesari
ਇਸ ਗੱਲ ਦੀ ਜਾਣਕਾਰੀ ਪਿ੍ਰਯੰਕਾ ਚੋਪੜਾ ਨੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਖ਼ਾਸ ਗੱਲ ਤਾਂ ਇਹ ਹੈ ਕਿ ਇਸ ਰੈਸਟੋਰੈਂਟ ਦਾ ਉਦਘਾਟਨ ਵੀ ਉਨ੍ਹਾਂ ਨੇ ਪਤੀ ਨਿਕ ਜੋਨਸ ਦੇ ਨਾਲ ਭਾਰਤੀ ਰੀਤੀ-ਰਿਵਾਜ਼ ਨਾਲ ਕੀਤਾ ਹੈ।

PunjabKesari
ਪਿ੍ਰਯੰਕਾ ਚੋਪੜਾ ਦੇ ਭਾਰਤੀ ਰੈਸਟੋਰੈਂਟ ਦਾ ਨਾਂ ਸੋਨਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚੋਂ ਇਕ ਤਸਵੀਰ ’ਚ ਉਨ੍ਹਾਂ ਦੇ ਰੈਸਟੋਰੈਂਟ ਦਾ ਨਾਂ ਨਜ਼ਰ ਆ ਰਿਹਾ ਹੈ। ਬਾਕੀ ਦੋ ਤਸਵੀਰਾਂ ’ਚ ਪਿ੍ਰਯੰਕਾ ਪਤੀ ਨਿਕ ਦੇ ਨਾਲ ਉਦਘਾਟਨ ਦੀ ਪੂਜਾ ਕਰਦੀ ਦਿਖਾਈ ਦੇ ਰਹੀ ਹੈ। ਇਹ ਨਜ਼ਾਰਾ ਦੇਖਣ ’ਚ ਬੇਹੱਦ ਖ਼ੂਬਸੂਰਤ ਲੱਗ ਰਿਹਾ ਹੈ। 
ਤਸਵੀਰਾਂ ਸਾਂਝੀਆਂ ਕਰਦੇ ਹੋਏ ਪੀਸੀ ਨੇ ਇਸ ਦੇ ਨਾਲ ਪੋਸਟ ’ਚ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਸਾਹਮਣੇ ਸੋਨਾ ਨੂੰ ਪੇਸ਼ ਕਰਦੇ ਹੋਏ ਬਹੁਤ ਰੋਮਾਂਚਿਤ ਮਹਿਸੂਸ ਕਰ ਰਹੀ ਹੈ। ਨਿਊਯਾਰਕ ਸਿਟੀ ’ਚ ਇਕ ਨਵਾਂ ਰੈਸਟੋਰੈਂਟ ਜਿਥੇ ਮੈਂ ਭਾਰਤੀ ਖਾਣੇ ਲਈ ਆਪਣਾ ਪਿਆਰ ਜ਼ਾਹਿਰ ਕੀਤਾ ਹੈ। ਸੋਨਾ ਰੈਸਟੋਰੈਂਟ ਉਨ੍ਹਾਂ ਭਾਰਤੀ ਖਾਣਿਆਂ ਦਾ ਪ੍ਰਤੀਕ ਹੈ, ਜਿਨ੍ਹਾਂ ਦੇ ਨਾਲ ਮੈਂ ਵੱਡੀ ਹੋਈ ਹਾਂ’।

PunjabKesari
ਅਦਾਕਾਰਾ ਨੇ ਅੱਗੇ ਲਿਖਿਆ ਹੈ ਕਿ ਰਸੋਈ ਦਾ ਸੰਚਾਲਨ ਕਰਨਗੇ ਸ਼ੈੱਫ ਹਰੀ ਨਾਇਕ, ਜੋ ਬੇਹੱਦ ਟੈਲੇਂਟੇਡ ਹਨ। ਉਨ੍ਹਾਂ ਨੇ ਬਹੁਤ ਵਧੀਆ ਮੈਨਿਊ ਤਿਆਰ ਕੀਤਾ ਹੈ। ਜੋ ਤੁਹਾਨੂੰ ਮੇਰੇ ਦੇਸ਼ ਦੇ ਖਾਣੇ ਦੇ ਸਫ਼ਰ ’ਤੇ ਲੈ ਜਾਵੇਗਾ। ਸੋਨਾ ਰੈਸਟੋਰੈਂਟ ਇਸ ਮਹੀਨੇ ਖੁੱਲ੍ਹ ਰਿਹਾ ਹੈ ਅਤੇ ਮੈਂ ਤੁਹਾਨੂੰ ਸਭ ਨੂੰ ਉਥੇ ਦੇਖਣ ਦੀ ਉਡੀਕ ਨਹੀਂ ਕਰ ਸਕਦੀ। ਇਹ ਕੋਸ਼ਿਸ਼ ਮੇਰੇ ਦੋਸਤ ਮਨੀਸ਼ ਗੋਇਲ ਅਤੇ ਡੇਵਿਡ ਰਾਬਿਨ ਦੇ ਬਿਨਾਂ ਸੰਭਵ ਨਹੀਂ ਹੋ ਸਕਦੀ ਸੀ।

PunjabKesari
ਪਿ੍ਰਯੰਕਾ ਚੋਪੜਾ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਪੋਸਟ ’ਤੇ ਅਦਾਕਾਰਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਉਨ੍ਹਾਂ ਦੇ ਪਹਿਲੇ ਰੈਸਟੋਰੈਂਟ ਲਈ ਵਧਾਈ ਦੇ ਰਹੇ ਹਨ। ਰੈਸਟੋਰੈਂਟ ਤੋਂ ਇਲਾਵਾ ਪਿ੍ਰਯੰਕਾ ਚੋਪੜਾ ਆਪਣੀ ਕਿਤਾਬ ‘ਅਨਫਿਨਿਸ਼ਡ’ ਨੂੰ ਲੈ ਕੇ ਵੀ ਕਾਫ਼ੀ ਚਰਚਾ ’ਚ ਹੈ ਜਿਸ ’ਚ ਉਸ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਅਨਸੁਣੇ ਕਿੱਸੇ ਸਾਂਝੇ ਕੀਤੇ ਹਨ। 


author

Aarti dhillon

Content Editor

Related News