ਪ੍ਰਿਅੰਕਾ ਧੀ ਅਤੇ ਪਤੀ ਨਾਲ ਪੂਲ ’ਚ ਕਰ ਰਹੀ ਮਸਤੀ, ਮਾਲਤੀ ਮੈਰੀ ਮਾਂ ਦੀਆਂ ਬਾਹਾਂ ’ਚ ਆਈ ਨਜ਼ਰ

08/08/2022 1:28:47 PM

ਮੁੰਬਈ- ਅਦਾਕਾਰਾ ਪ੍ਰਿਅੰਕਾ ਚੋਪੜਾ ਇੰਡਸਟਰੀ ਦੀ ਇਹ ਮਸ਼ਹੂਰ ਅਦਾਕਾਰਾ ਹੈ ਜਿਸ ਨੇ ਸਿਰਫ਼ ਬਾਲੀਵੁੱਡ ਹੀ ਨਹੀਂ ਸਗੋਂ ਹਾਲੀਵੁੱਡ ’ਚ ਵੀ ਆਪਣੀ ਪਹਿਚਾਣ ਬਣਾਈ ਹੈ। ਅਦਾਕਾਰਾ ਆਪਣੇ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ ਅਤੇ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈਂਦੀ ਹੈ। ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। 

PunjabKesari

ਹਾਲ ਹੀ ’ਚ ਨਿਕ ਜੋਨਸ ਅਤੇ ਪ੍ਰਿਅੰਕਾ ਨੂੰ ਪੂਲ ਮਸਤੀ ਕਰਦੇ ਦੇਖਿਆ ਗਿਆ ਹੈ। ਦੋਵੇਂ ਤਸਵੀਰਾਂ ’ਚ ਆਪਣੇ ਦੋਸਤਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ ਜਿਸ ਦੀਆਂ ਤਸਵੀਰਾਂ ਇੰਟਕਨੈੱਟ ’ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਬਚਪਨ ਦੇ ਦਿਨਾਂ ਨੂੰ ਯਾਦ ਕਰਕੇ ਆਮਿਰ ਦੀਆਂ ਅੱਖਾਂ ਨਮ ਹੋ ਗਈਆਂ, ਕਿਹਾ- ਸਕੂਲ ਦੀ ਫ਼ੀਸ ਨਾ ਦੇਣ ’ਤੇ ਭਰੀ ਸਭਾ...’

ਪ੍ਰਿਅੰਕਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਪੂਲ ਕੋਲ ਰੱਖੇ ਸਨੈਕਸ ਅਤੇ ਡਰਿੰਕਸ ਦਿਖਾਈ ਦੇ ਰਹੇ ਹਨ। ਤਸਵੀਰਾਂ ’ਚ ਜਿਸ ਚੀਜ਼ ਨੇ ਲੋਕਾਂ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹ ਪ੍ਰਿਅੰਕਾ ਦੀ ਧੀ ਮਾਲਤੀ ਚੋਪੜਾ ਜੋਨਸ  ਅਤੇ ਪਤੀ ਨਿਕ ਜੋਨਸ ਦੀਆਂ ਤਸਵੀਰਾਂ ਸਨ।

PunjabKesari

ਇਹ ਵੀ ਪੜ੍ਹੋ : ਪਿੰਕ ਡਰੈੱਸ ’ਚ ਮੌਨੀ ਰਾਏ ਨੇ ਬਿਖ਼ੇਰੇ ਹੁਸਨ ਦੇ ਜਲਵੇ, ਹੌਟ ਅੰਦਾਜ਼ ’ਚ ਦਿੱਤੇ ਪੋਜ਼

ਇਕ ਤਸਵੀਰ ’ਚ ਪ੍ਰਿਅੰਕਾ ਨੇ ਆਪਣੀ ਧੀ ਮਾਲਤੀ ਦਾ ਹੱਥ ਸਾਂਝਾ ਕੀਤਾ ਹੈ। ਇਸ ਦੇ ਨਾਲ ਉਹ ਹੋਰ ਤਸਵੀਰਾਂ ’ਚ ਪਤੀ ਅਤੇ ਧੀ ਨਾਲ ਪੂਲ ’ਚ ਨਜ਼ਰ ਆ ਰਹੀ ਹੈ।

PunjabKesari

ਪ੍ਰਿਅੰਕਾ ਚੋਪੜਾ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ’ਚ ਉਹ ਹੇਅਰ ਕੇਅਰ ਬ੍ਰਾਂਡ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ। ਪ੍ਰਿਅੰਕਾ ਨੂੰ ਪੂਲ ਦੇ ਕੋਲ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।ਇਸ ’ਚ ਪ੍ਰਿਅੰਕਾ ਕਾਲੇ ਰੰਗ ਦੇ ਸਵਿਮਸੂਟ ਅਤੇ ਕੈਪ ਪਾਈ ਨਜ਼ਰ ਆ ਰਹੀ ਹੈ।

PunjabKesari

ਪ੍ਰਿਅੰਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਅਦਾਕਾਰਾ ਹਾਲੀਵੁੱਡ ਫ਼ਿਲਮ ‘ਐਂਡਿੰਗ ਥਿੰਗਜ਼’, ‘ਇਟਸ ਆਲ ਕਮਿੰਗ ਬੈਕ ਟੂ ਮੀ’। ਇਸ ਤੋਂ ਇਲਾਵਾ ਅਦਾਕਾਰਾ ਕੋਲ ਫ਼ਰਹਾਨ ਅਖ਼ਤਰ ਦੀ ਬਾਲੀਵੁੱਡ ਫ਼ਿਲਮ ‘ਜੀ ਲੇ ਜ਼ਾਰਾ’ ਵੀ ਹੈ। ਇਸ ’ਚ ਅਦਾਕਾਰਾ ਕੈਟਰੀਨਾ ਕੈਫ਼ ਅਤੇ ਆਲੀਆ ਭੱਟ ਨਾਲ ਨਜ਼ਰ ਆਵੇਗੀ।


 


Shivani Bassan

Content Editor

Related News