ਸੋਨੂੰ ਸੂਦ ਦੇ ਪੱਖ ’ਚ ਆਈ ਪ੍ਰਿਯੰਕਾ ਚੋਪੜਾ, ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਲਈ ਸਰਕਾਰ ਨੂੰ ਕੀਤੀ ਇਹ ਅਪੀਲ

5/4/2021 11:59:29 AM

ਮੁੰਬਈ: ਕੋਰੋਨਾ ਵਾਇਰਸ ਦੌਰਾਨ ਕਈ ਲੋਕਾਂ ਨੇ ਅਪਣਿਆਂ ਨੂੰ ਖੋਹ ਦਿੱਤਾ ਹੈ। ਕੋਰੋਨਾ ਦੀ ਦੂਜੀ ਲਹਿਰ ਦੇ ਤਾਂ ਹਰ ਰੋਜ਼ ਦਰਦਨਾਕ ਰੂਪ ਸਾਹਮਣੇ ਆ ਰਹੇ ਹਨ। ਇਸ ਦੌਰਾਨ ਜਿਸ ਸਿਤਾਰੇ ਨੇ ਆਪਣੇ ਕੰਮ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ਉਹ ਹੈ ਸੋਨੂੰ ਸੂਦ। ਸੋਨੂੰ ਸੂਦ ਬੀਤੇ ਸਾਲ ਤੋਂ ਹੋ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਨੂੰ ਲੈ ਕੇ ਮੌਜੂਦਾ ਹਾਲਾਤ ’ਚ ਲੋਕਾਂ ਨੂੰ ਦਵਾਈਆਂ ਅਤੇ ਆਕਸੀਜਨ ਦਿਵਾਉਣ ਤੱਕ ਦੀ ਕੋਸ਼ਿਸ਼ ਕਰ ਰਹੇ ਹਨ। 

PunjabKesari
ਇੰਨਾ ਹੀ ਨਹੀਂ ਉਨ੍ਹਾਂ ਨੇ ਸਰਕਾਰ ਤੋਂ ਕੋਵਿਡ-19 ਮਹਾਮਾਰੀ ’ਚ ਅਨਾਥ ਹੋਏ ਬੱਚਿਆਂ ਲਈ ਮੁਫ਼ਤ ਸਿੱਖਿਆ ਦੀ ਵੀ ਮੰਗ ਕੀਤੀ। ਹੁਣ ਸੋਨੂੰ ਨੂੰ ਅਦਾਕਾਰਾ ਪਿ੍ਰਯੰਕਾ ਚੋਪੜਾ ਦਾ ਸਾਥ ਮਿਲ ਗਿਆ ਹੈ। ਹਾਲ ਹੀ ’ਚ ਪਿ੍ਰਯੰਕਾ ਚੋਪੜਾ ਨੇ ਸੋਨੂੰ ਸੂਦ ਦੇ ਹੱਕ ’ਚ ਸਪੋਰਟ ਕਰਦੇ ਹੋਏ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਇਸ ’ਤੇ ਗੌਰ ਕਰਨ ਦੀ ਅਪੀਲ ਕੀਤੀ ਹੈ। ਸੋਮਵਾਰ ਨੂੰ ਦੇਸੀ ਗਰਲ ਨੇ ਸੋਨੂੰ ਦੀ ਇਕ ਵੀਡੀਓ ਸਾਂਝੀ ਕੀਤੀ। ਵੀਡੀਓ ’ਚ ਸੋਨੂੰ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਅਜਿਹਾ ਕੋਈ ਨਿਯਮ ਬਣਾਉਣਾ ਚਾਹੀਦਾ ਜਿਸ ਦੇ ਤਹਿਤ ਉਨ੍ਹਾਂ ਬੱਚਿਆਂ ਦੀ ਸਕੂਲ ਤੋਂ ਕਾਲਜ ਤੱਕ ਦੀ ਸਿੱਖਿਆ ਮੁਫ਼ਤ ਕੀਤੀ ਜਾ ਸਕੇ, ਜਿਨ੍ਹਾਂ ਨੇ ਕੋਵਿਡ-19 ਦੀ ਵਜ੍ਹਾ ਨਾਲ ਆਪਣੇ ਮਾਤਾ-ਪਿਤਾ ਨੂੰ ਖੋਹ ਦਿੱਤਾ ਹੈ। 

 

ਅਜਿਹੇ ’ਚ ਪਿ੍ਰਯੰਕਾ ਨੇ ਸੋਨੂੰ ਦੀ ਇਸ ਵੀਡੀਓ ’ਤੇ ਰੀਪੋਸਟ ਕੀਤਾ। ਪੀਸੀ ਨੇ ਲਿਖਿਆ ਕਿ ‘ਤੁਸੀਂ ਲੋਕਾਂ ਨੇ ਕਦੇ ਵਿਜ਼ਨਰੀ ਸਮਾਜ ਸੇਵਕ ਦੇ ਬਾਰੇ ’ਚ ਸੁਣਿਆ ਹੈ? ਮੇਰੇ ਦੋਸਤ ਸੋਨੂੰ ਸੂਦ ਉਹੀ ਹਨ। ਉਹ ਅੱਗੇ ਬਾਰੇ ਸੋਚ ਕੇ ਪਲਾਨ ਕਰਦੇ ਹਨ ਕਿਉਂਕਿ ਇਸ ਮਹਾਮਾਰੀ ਦਾ ਪ੍ਰਭਾਵ ਤਾਂ ਸ਼ਾਇਦ ਲੰਬੇ ਸਮੇਂ ਤੱਕ ਰਹੇ। ਅਜਿਹੇ ’ਚ ਕੋਵਿਡ ਹਰ ਉਨ੍ਹਾਂ ਬੱਚਿਆਂ ਲਈ ਡਰਾਵਨੀ ਕਹਾਣੀ ਹੈ ਜਿਨ੍ਹਾਂ ਨੇ ਇਸ ਮਹਾਮਾਰੀ ’ਚ ਆਪਣੇ ਮਾਤਾ-ਪਿਤਾ ਨੂੰ ਖੋਹ ਦਿੱਤਾ ਹੈ ਜਿਸ ਦੇ ਕਾਰਨ ਉਨ੍ਹਾਂ ਦੀ ਪੜ੍ਹਾਈ ਬੰਦ ਹੋ ਸਕਦੀ ਹੈ।

 

PunjabKesari 
ਅਦਾਕਾਰਾ ਨੇ ਅੱਗੇ ਲਿਖਿਆ ਕਿ ‘ਮੈਂ ਸੋਨੂੰ ਦੀ ਇਸ ਗੱਲ ਤੋਂ ਪ੍ਰਭਾਵਿਤ ਹਾਂ, ਉਨ੍ਹਾਂ ਨੇ ਇਕ ਖ਼ਾਸ ਤਰੀਕੇ ਨਾਲ ਇਸ ਦਾ ਹੱਲ ਕੱਢਿਆ ਹੈ ਹੁਣ ਇਸ ’ਤੇ ਅਮਲ ਹੋਣਾ ਚਾਹੀਦਾ। ਇੰਨਾ ਹੀ ਨਹੀਂ ਪਿ੍ਰਯੰਕਾ ਨੇ ਸਾਰੇ ਲੋਕਾਂ ਤੋਂ ਅਜਿਹੇ ਬੱਚਿਆਂ ਨੂੰ ਸਿੱਖਿਆ ਦੀ ਜ਼ਿੰਮੇਵਾਰੀ ਚੁੱਕਣ ਦੀ ਗੁਜਾਰਿਸ਼ ਕੀਤੀ ਹੈ। 

PunjabKesari
ਸੋਨੂੰ ਮੁਤਾਬਕ ਸੂਬਾ ਅਤੇ ਕੇਂਦਰ, ਦੋਵਾਂ ਸਰਕਾਰਾਂ ਨੂੰ ਅਜਿਹੇ ਬੱਚਿਆਂ ਲਈ ਮੁਫ਼ਤ ਪੜ੍ਹਾਈ ਕਰਨੀ ਚਾਹੀਦੀ’। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿ੍ਰਯੰਕਾ ਨੇ ਪਤੀ ਨਿਕ ਨਾਲ ਮਿਲ ਕੇ ਸੋਸ਼ਲ ਮੀਡੀਆ ਰਾਹੀਂ ਭਾਰਤ ਲਈ 5 ਕਰੋੜ ਜਮ੍ਹਾ ਕੀਤੇ ਹਨ। 


Aarti dhillon

Content Editor Aarti dhillon