SONA HOME ਪ੍ਰੋਡਕਟਸ ਦੀਆਂ ਕੀਮਤਾਂ ਨੂੰ ਲੈ ਕੇ ਟ੍ਰੋਲ ਹੋਈ ਪ੍ਰਿਅੰਕਾ ਚੋਪੜਾ, ਕੀਮਤਾਂ ਸੁਣ ਕੇ ਰਹਿ ਜਾਓਗੇ ਹੈਰਾਨ

07/01/2022 6:23:21 PM

ਬਾਲੀਵੁੱਡ ਡੈਸਕ: ਪ੍ਰਿਅੰਕਾ ਚੋਪੜਾ ਇਕ ਅਜਿਹੀ ਅਦਾਕਾਰਾ ਹੈ, ਜਿਸ ਨੇ ਨਾ ਸਿਰਫ਼ ਬਾਲੀਵੁੱਡ ਸਗੋਂ ਹਾਲੀਵੁੱਡ ਇੰਡਸਟਰੀ ’ਚ ਵੀ ਆਪਣੀ ਪਛਾਣ ਬਣਾਈ ਹੈ। ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਕਰ ਕੇ ਵਿਦੇਸ਼ ’ਚ ਵਸਣ ਵਾਲੀ ਪ੍ਰਿਅੰਕਾ ਨੇ ਉੱਥੇ ਵੀ ਆਪਣੇ ਦੇਸ਼ ਦੀ ਖੁਸ਼ਬੂ ਫ਼ੈਲਾ ਦਿੱਤੀ ਹੈ। ਅਦਾਕਾਰਾ ਨੇ ਪਿਛਲੇ ਸਾਲ ਨਿਊਯਾਰਕ ’ਚ ਸੋਨਾ ਨਾਮ ਦਾ ਇਕ ਰੈਸਟੋਰੈਂਟ ਖੋਲ੍ਹਿਆ ਸੀ, ਜਿੱਥੇ ਵੱਡੀ ਗਿਣਤੀ ’ਚ ਲੋਕ ਪਹੁੰਚਦੇ ਹਨ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਇਕ ਹੋਰ ਕੰਮ ਸ਼ੁਰੂ ਕੀਤਾ ਹੈ, ਜਿਸ ਨੂੰ ਲੈ ਕੇ ਉਸ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਬੋਲਡ ਲੁੱਕ ’ਚ ਨੀਆ ਸ਼ਰਮਾ ਨੇ ਦਿੱਤੇ ਹੌਟ ਪੋਜ਼, ਦੇਖੋ ਅਦਾਕਾਰਾ ਦੀਆਂ ਹੌਟ ਤਸਵੀਰਾਂ

ਪ੍ਰਿਅੰਕਾ ਚੋਪੜਾ ਨੇ ਹੁਣ ਆਪਣਾ ਨਵਾਂ ਇੰਡੀਅਨ ਹੋਮਵੇਅਰ ਲਾਈਨਅੱਪ ਲਾਂਚ ਕੀਤਾ ਹੈ। ਪੋਸਟ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਕਿਵੇਂ ਬ੍ਰਾਂਡ ਉਸ ਨੂੰ ਦੂਸਰੇ ਘਰ ਅਮਰੀਕਾ ’ਚ ਇਕ ਵਾਰ ਫ਼ਿਰ ‘ਭਾਰਤ ਦਾ ਇਕ ਟੁਰੜਾ’ ਲਿਆਉਣ ’ਚ ਮਦਦ ਕਰੇਗਾ।’ ਪਰ ਸੋਸ਼ਲ ਮੀਡੀਆ ’ਤੇ ਸੋਨਾ ਹੋਮ ਦੇ ਕਈ ਪ੍ਰੋਡਕਟਸ ਦੀ ਕੀਮਤ ਜ਼ਿਆਦਾ ਹੋਣ ਕਾਰਨ ਯੂਜ਼ਰਸ ਸਵਾਲ ਉਠਾ ਰਹੇ ਹਨ ਅਤੇ ਪ੍ਰਿਅੰਕਾ ਚੋਪੜਾ ਨੂੰ ਵੀ ਕਾਫ਼ੀ ਟ੍ਰੋਲ ਕਰ ਰਹੇ ਹਨ।

 
 
 
 
 
 
 
 
 
 
 
 
 
 
 

A post shared by Priyanka (@priyankachopra)

 

ਸੋਨਾ ਹੋਮ ਬ੍ਰਾਂਡ ਦੀ ਆਫ਼ਿਸ਼ੀਅਲ ਵੈੱਬਸਾਈਟ ਦੇ ਮੁਤਾਬਕ ਇਕ ਟੇਬਲ ਕਲੌਥ ਦੀ ਕੀਮਤ 30,612 ਰੁਪਏ ਹੈ। ਚਾਰ ਡਿਨਰ ਨੈਪਕਿਨ ਦੇ ਸੈੱਟ ਦੀ ਕੀਮਤ 13,284 ਰੁਪਏ ਹੈ। ਇਕ ਡਿਨਰ ਪਲੇਟ ਦੀ ਕੀਮਤ 4,733 ਰੁਪਏ, ਇਕ ਸਰਵਿੰਗ ਬਾਊਲ ਦੀ ਕੀਮਤ 7,732 ਰੁਪਏ ਹੈ, ਇਕ ਚਾਹ ਦੇ ਕੱਪ ਅਤੇ ਤਸ਼ਤਰੀ ਦੀ ਕੀਮਤ 5,365 ਰੁਪਏ ਅਤੇ ਇਕ ਮਗ ਦੀ ਕੀਮਤ 3,471 ਰੁਪਏ ਹੈ। ਪ੍ਰਿਅੰਕਾ ਚੋਪੜਾ ਦੇ ਇਸ ਕਲੈਕਸ਼ਨ ਦੀ ਕੀਮਤ ਸੁਣ ਕੇ ਲੋਕ ਹੈਰਾਨ ਹਨ ਅਤੇ ਇਸ ਵਜ੍ਹਾ ਨਾਲ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਵਿੱਕੀ ਕੌਸ਼ਲ ਨੇ ਮਸ਼ਹੂਰ ਸ਼ਾਇਰ ਗੁਲਜ਼ਾਰ ਨਾਲ ਕੀਤੀ ਮੁਲਾਕਾਤ, ਪ੍ਰਸ਼ੰਸਕਾਂ ਅਤੇ ਸਿਤਾਰਿਆਂ ਨੇ ਤਸਵੀਰ ਨੂੰ ਦਿੱਤਾ ਪਿਆਰ

ਇਸ  ਦੇ ਨਾਲ ਪ੍ਰਿਅੰਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ  ਤਾਂ ਅਦਾਕਾਰਾ ਨੂੰ ਆਖ਼ਰੀ ਵਾਰ ਫ਼ਿਲਮ ‘ਦਿ ਵਾਈਟ ਟਾਈਗਰ’ ’ਚ ਦੇਖਿਆ ਗਿਆ ਸੀ। ਹੁਣ ਉਹ ਜਲਦ ਹੀ ਆਪਣੀ ਪਹਿਲੀ ਵੈੱਬ ਸੀਰੀਜ਼ ‘ਸਿਟਾਡੇਲ’ ’ਚ ਨਜ਼ਰ ਆਵੇਗੀ।ਇਸ ਤੋਂ ਇਲਾਵਾ ਉਸ ਕੋਲ ਫ਼ਿਲਮ ‘ਇਟਸ ਆਲ ਕਮਿੰਗ ਬੈਕ ਟੂ ਮੀ’ ਵੀ ਹੈ।


Anuradha

Content Editor

Related News