ਕਦੇ ਝੀਲ ਕਿਨਾਰੇ ਤਾਂ ਕਦੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਪ੍ਰਿਯੰਕਾ ਚੋਪੜਾ (ਦੇਖੋ ਤਸਵੀਰਾਂ)

Friday, Sep 24, 2021 - 01:58 PM (IST)

ਕਦੇ ਝੀਲ ਕਿਨਾਰੇ ਤਾਂ ਕਦੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਪ੍ਰਿਯੰਕਾ ਚੋਪੜਾ (ਦੇਖੋ ਤਸਵੀਰਾਂ)

ਮੁੰਬਈ- ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਕਰਕੇ ਵਿਦੇਸ਼ ਜਾ ਵਸੀ ਅਦਾਕਾਰਾ ਪ੍ਰਿਯੰਕਾ ਚੋਪੜਾ ਕਾਫੀ ਚਰਚਾ 'ਚ ਰਹਿੰਦੀ ਹੈ। ਉਹ ਵਿਦੇਸ਼ ਬੈਠੇ ਆਪਣੇ ਦੇਸ਼ਵਾਸੀਆਂ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੀ ਰਹਿੰਦੀ ਹੈ ਅਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ ਲੰਡਨ ਤੋਂ ਆਪਣੀਆਂ ਨਵੀਂਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਸ਼ੇਅਰ ਕੀਤੀਆਂ ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਦਾ ਵੱਖਰਾ ਅੰਦਾਜ਼ ਅਤੇ ਵੱਖਰੀ ਲੁੱਕ ਦੇਖਣ ਨੂੰ ਮਿਲ ਰਹੀ ਹੈ। 

PunjabKesari
ਪਹਿਲੀ ਤਸਵੀਰ 'ਚ ਪ੍ਰਿਯੰਕਾ ਬਲਿਊ ਰੰਗ ਦੀ ਡਰੈੱਸ 'ਚ ਹੱਸਦੇ ਹੋਏ ਬਹੁਤ ਗਾਰਜੀਅਸ ਲੱਗ ਰਹੀ ਹੈ। ਦੂਜੀ 'ਚ ਉਹ ਝੀਲ ਕਿਨਾਰੇ ਜ਼ਬਰਦਸਤ ਪੋਜ਼ ਦੇ ਰਹੀ ਹੈ।

PunjabKesari
ਹੋਰ ਤਸਵੀਰਾਂ 'ਚ ਅਦਾਕਾਰ ਦੋਸਤਾਂ ਦੇ ਨਾਲ ਮਸਤੀ ਕਰਦੇ ਹੋਏ ਖੂਬਸੂਰਤ ਲੱਗ ਰਹੀ ਹੈ।

PunjabKesari
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਇਨੀਂ ਦਿਨੀਂ ਆਉਣ ਵਾਲੇ ਪ੍ਰਾਜੈਕਟ 'ਸਿਟਾਡੇਲ' ਦੀ ਸ਼ੂਟਿੰਗ ਲੰਡਨ 'ਚ ਕਰ ਰਹੀ ਹੈ।

PunjabKesari


author

Aarti dhillon

Content Editor

Related News