ਪੰਜਾਬ ''ਚ ਇਨ੍ਹਾਂ ਸੀਨੀਅਰ IAS/IFS ਅਫਸਰਾਂ ਨੂੰ ਮਿਲੇ ਵਾਧੂ ਚਾਰਜ, ਦੇਖੋ ਸੂਚੀ

Friday, Oct 30, 2026 - 05:13 PM (IST)

ਪੰਜਾਬ ''ਚ ਇਨ੍ਹਾਂ ਸੀਨੀਅਰ IAS/IFS ਅਫਸਰਾਂ ਨੂੰ ਮਿਲੇ ਵਾਧੂ ਚਾਰਜ, ਦੇਖੋ ਸੂਚੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਤਿੰਨ ਸੀਨੀਅਰ ਆਈਏਐਸ ਅਤੇ ਆਈਐਫਐਸ ਅਫ਼ਸਰਾਂ ਦੀਆਂ ਜ਼ਿੰਮੇਵਾਰੀਆਂ 'ਚ ਤਬਦੀਲੀਆਂ ਦੇ ਹੁਕਮ ਦਿੱਤੇ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਧੂ ਚਾਰਜ ਸੌਂਪੇ ਗਏ ਹਨ। 30 ਅਕਤੂਬਰ ਨੂੰ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਆਦੇਸ਼ ਦੇ ਅਨੁਸਾਰ ਰਾਜੀ ਪ੍ਰਮੋਦ ਸ਼੍ਰੀਵਾਸਤਵ (ਆਈਏਐਸ), ਗੁਰਪ੍ਰੀਤ ਸਿੰਘ ਖਹਿਰਾ (ਆਈ.ਏ.ਐਸ) ਤੇ ਕਲਪਨਾ ਕੇ. (ਆਈਐਫਐਸ) ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ। ਇਹ ਹੁਕਮ ਪ੍ਰਸ਼ਾਸਕੀ ਆਧਾਰ 'ਤੇ ਜਾਰੀ ਕੀਤੇ ਗਏ ਹਨ ਅਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਸੂਚੀ ਹੇਠ ਲਿਖੇ ਅਨੁਸਾਰ ਹੈ- 

PunjabKesari


author

Shivani Bassan

Content Editor

Related News