ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ, ਪਲਾਂ ''ਚ ਵਾਇਰਲ ਹੋਈ ਕਿਊਟ ਤਸਵੀਰ

Wednesday, Nov 23, 2022 - 11:49 AM (IST)

ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ, ਪਲਾਂ ''ਚ ਵਾਇਰਲ ਹੋਈ ਕਿਊਟ ਤਸਵੀਰ

ਮੁੰਬਈ (ਬਿਊਰੋ) : 'ਦੇਸੀ ਗਰਲ' ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਇਸੇ ਸਾਲ ਪ੍ਰਿਯੰਕਾ ਅਤੇ ਨਿਕ ਜੋਨਸ ਸਰੋਗੇਸੀ ਦੇ ਜ਼ਰੀਏ ਇੱਕ ਧੀ ਦੇ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੀ ਧੀ ਦਾ ਨਾਂ 'ਮਾਲਤੀ ਮੈਰੀ ਚੋਪੜਾ ਜੋਨਸ' ਰੱਖਿਆ ਹੈ।

PunjabKesari

ਪ੍ਰਿਯੰਕਾ ਨੇ ਪਿਛਲੇ ਮਹੀਨਿਆਂ 'ਚ ਕਈ ਪਰਿਵਾਰਕ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਕਿਸੇ ਵੀ ਤਸਵੀਰ 'ਚ ਉਸ ਨੇ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ। ਹੁਣ ਪਹਿਲੀ ਵਾਰ ਪ੍ਰਿਯੰਕਾ ਚੋਪੜਾ ਨੇ ਦੁਨੀਆ ਨੂੰ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ।

PunjabKesari

ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਪਹਿਲੀ ਵਾਰ ਆਪਣੀ ਧੀ ਦਾ ਚਿਹਰਾ ਦਿਖਾਇਆ ਹੈ। ਮਾਲਤੀ ਮੈਰੀ ਚੋਪੜਾ ਜੋਨਸ ਦੀ ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਮਾਲਤੀ ਬੇਬੀ ਚੇਅਰ 'ਤੇ ਸੌਂਦੀ ਨਜ਼ਰ ਆ ਰਹੀ ਹੈ।

PunjabKesari

ਇਸ ਠੰਡ ਦੇ ਮੌਸਮ ਕਰਕੇ ਮਾਲਤੀ ਨੇ ਬਹੁਤ ਸਾਰੇ ਗਰਮ ਕੱਪੜੇ ਪਾਏ ਹੋਏ ਹਨ ਅਤੇ ਉਸ ਦਾ ਨਿੱਕਾ ਜਿਹਾ ਹੱਥ ਵੀ ਨਜ਼ਰ ਆ ਰਿਹਾ ਹੈ। ਪ੍ਰਿਯੰਕਾ ਤੇ ਨਿਕ ਦੀ ਧੀ ਦੀਆਂ ਅੱਖਾਂ ਤੋਂ ਲੈ ਕੇ ਸਿਰ ਤੱਕ ਉਸ ਦਾ ਚਿਹਰਾ ਛੋਟੀ ਜਿਹੀ ਗੁਲਾਬੀ ਟੋਪੀ ਨਾਲ ਢੱਕਿਆ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ 'ਚ ਸਿਰਫ਼ ਉਸ ਦਾ ਨੱਕ ਅਤੇ ਉਸ ਦੇ ਬੁੱਲ੍ਹ ਹੀ ਦਿਖਾਈ ਦੇ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਮਾਲਤੀ ਦੀ ਇਹ ਕਿਊਟ ਝਲਕ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਪ੍ਰਿਯੰਕਾ ਖੁਦ ਵੀ ਇੰਨੀ ਕਿਊਟਨੈੱਸ ਦੇਖ ਕੇ ਹੈਰਾਨ ਰਹਿ ਗਈ ਹੈ ਕਿਉਂਕਿ ਉਸ ਨੇ ਤਸਵੀਰ 'ਚ ਹੇਠਾਂ ਲਿਖਿਆ ਹੈ- 'ਆਈ ਮੀਨ...' (ਮੇਰਾ ਮਤਲਬ...), ਜਿਵੇਂ ਕਿ ਉਸ ਨੂੰ ਕਿਊਟਨੈੱਸ 'ਤੇ ਯਕੀਨ ਹੀ ਨਹੀਂ ਆ ਰਿਹਾ ਸੀ। ਫੈਨਜ਼ ਮਾਲਤੀ ਦਾ ਪੂਰਾ ਚਿਹਰਾ ਦੇਖਣ ਲਈ ਬੇਤਾਬ ਹਨ।

PunjabKesari


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਂਝੀ ਕਰੋ।


author

sunita

Content Editor

Related News