32 ਲੱਖ ਦੀ ਘੜੀ ਤੇ 1.7 ਲੱਖ ਦੀ ਡਰੈੱਸ ਪਹਿਨ ਪ੍ਰਿਅੰਕਾ ਨੇ ਪਤੀ ਨਾਲ ਕੀਤਾ ਆਸਕਰ ਨਾਮੀਨੇਸ਼ਨਜ਼ ਦਾ ਐਲਾਨ

Tuesday, Mar 16, 2021 - 05:09 PM (IST)

32 ਲੱਖ ਦੀ ਘੜੀ ਤੇ 1.7 ਲੱਖ ਦੀ ਡਰੈੱਸ ਪਹਿਨ ਪ੍ਰਿਅੰਕਾ ਨੇ ਪਤੀ ਨਾਲ ਕੀਤਾ ਆਸਕਰ ਨਾਮੀਨੇਸ਼ਨਜ਼ ਦਾ ਐਲਾਨ

ਲਾਸ ਏਂਜਲਸ (ਬਿਊਰੋ)– ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਉਸ ਦੇ ਪਤੀ ਨਿਕ ਜੋਨਸ ਵਲੋਂ ਸੋਮਵਾਰ ਨੂੰ ਕੁਲ 23 ਕੈਟਾਗਿਰੀਜ਼ ’ਚ 93ਵੇਂ ਆਸਕਰ ਐਵਾਰਡ ਨਾਮੀਨੇਸ਼ਨਜ਼ ਦਾ ਐਲਾਨ ਕੀਤਾ ਗਿਆ। ਪ੍ਰਿਅੰਕਾ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ’ਚ ਉਹ ਆਸਕਰ ਦੀ ਇਕ ਵੱਡੀ ਟ੍ਰਾਫੀ ਨੂੰ ਆਪਣੇ ਪਤੀ ਦੀ ਮਦਦ ਨਾਲ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ।

ਪ੍ਰਿਅੰਕਾ ਡਾਰਕ ਬਲਿਊ ਕਲਰ ਦੀ ਡਿਜ਼ਾਇਰ ਮਿਡੀ ਡਰੈੱਸ ’ਚ ਨਜ਼ਰ ਆਈ, ਜਿਸ ਦੀ ਕੀਮਤ ਲਗਭਗ 1.7 ਲੱਖ ਰੁਪਏ ਹੈ, ਜਦਕਿ ਉਸ ਦੇ ਪਤੀ ਨਿਕ ਜੋਨਸ ਗੋਲਡਨ ਕਲਰ ਦੇ ਕੋਟ-ਪੈਂਟ ਤੇ ਵ੍ਹਾਈਟ ਸ਼ਰਟ ’ਚ ਸਨ।

PunjabKesari

ਇਨ੍ਹਾਂ ਤਸਵੀਰਾਂ ’ਚ ਇਕ ਹੋਰ ਚੀਜ਼ ਜੋ ਚਰਚਾ ’ਚ ਰਹੀ, ਉਹ ਹੈ ਪ੍ਰਿਅੰਕਾ ਦੀ ਘੜੀ। ਪ੍ਰਿਅੰਕਾ ਨੇ ਆਪਣੇ ਗੁੱਟ ’ਤੇ ਇਕ ਡਿਜ਼ਾਈਨਰ ਘੜੀ ਲਗਾਈ ਸੀ, ਜਿਸ ’ਚ ਡਰੈੱਸ ਨਾਲ ਮੈਚਿੰਗ ਬਲਿਊ ਕਲਰ ਦਾ ਸਟ੍ਰਾਈਪ ਸੀ।

ਪ੍ਰਿਅੰਕਾ ਨੇ Bvlgari Diva ਦੀ ਡ੍ਰੀਮ ਵਾਚ ਆਪਣੇ ਗੁੱਟ ’ਤੇ ਲਗਾਈ ਸੀ, ਜਿਸ ਦੀ ਸੋਸ਼ਲ ਮੀਡੀਆ ’ਤੇ ਹਰ ਕੋਈ ਤਾਰੀਫ਼ ਕਰਦਾ ਦਿਸਿਆ। ਈ-ਕਾਮਰਸ ਪੋਰਟਲ ’ਤੇ ਪ੍ਰਿਅੰਕਾ ਦੀ ਇਸ ਘੜੀ ਦੀ ਕੀਮਤ ਲਗਭਗ 32 ਲੱਖ 47 ਹਜ਼ਾਰ ਰੁਪਏ ਹੈ।

PunjabKesari

ਇਹ ਘੜੀ ਇਸ ਲਈ ਮਹਿੰਗੀ ਹੈ ਕਿਉਂਕਿ ਇਸ ’ਚ 18 ਕੈਰੇਟ ਰੋਜ਼ ਗੋਲਡ ਕੇਸ ਤੇ ਖੂਬਸੂਰਤੀ ਨਾਲ ਤਰਾਸ਼ੇ ਗਏ ਹੀਰੇ ਲੱਗੇ ਹੋਏ ਹਨ।

ਖੂਬਸੂਰਤ ਨੀਲੇ ਹੀਰੇ ਤੇ ਬਹੁਤ ਮਹੀਨ ਪੇਂਟਿੰਗ ਨਾਲ ਬਣਾਏ ਗਏ ਮੋਰ, ਸਿਤਾਰਿਆਂ ਤੇ ਇਨਡੈਕਸ ਨਾਲ ਹਰ ਜਗ੍ਹਾ ਹੀਰੇ ਲਗਾਏ ਗਏ ਹਨ ਤੇ ਇਸ ਦੇ ਬਲਿਊ ਸਟ੍ਰਾਈਪ ’ਤੇ ਇਕ ਖੂਬਸੂਰਤ ਬਲਿਊ ਐਲੀਗੇਟਰ ਬਣਾਇਆ ਗਿਆ ਹੈ।

PunjabKesari

ਇੰਨਾ ਹੀ ਨਹੀਂ ਪ੍ਰਿਅੰਕਾ ਨੇ ਪਿੰਕ ਕਲਰ ਦੀ ਜੋ ਹੀਲਜ਼ ਪਹਿਨੀ ਹੈ, ਉਸ ਦੀ ਕੀਮਤ ਲਗਭਗ 54 ਹਜ਼ਾਰ ਰੁਪਏ ਹੈ। ਕੇਟ ਪੰਪ ਦਾ ਗੁਲਾਬੀ ਸ਼ੇਡ ਵਾਲਾ Maison Christian Louboutin ਦਾ ਇਹ ਇਕ ਆਲੀਸ਼ਾਨ ਫੁਟਵਿਅਰ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਿਆਂ ਪ੍ਰਿਅੰਕਾ ਚੋਪੜਾ ਨੇ ਲਿਖਿਆ, ‘ਇੰਝ ਜਾਂ ਫਿਰ ਉਂਝ, ਸਾਰੇ ਨਾਮੀਨੀਜ਼ ਨੂੰ ਸ਼ੁਭਕਾਮਨਾਵਾਂ ਤੇ ਧੰਨਵਾਦ ਅਕੈਡਮੀ ਐਵਾਰਡਸ ਇਸ ਖ਼ਾਸ ਮੌਕੇ ਲਈ। ਤੁਸੀਂ ਸਾਡੇ ਪਾਗਲਪਣ ਭਰੇ ਇਸ ਸੋਮਵਾਰ ’ਚ ਫਿੱਟ ਹੁੰਦੇ ਹੋ। ਧੰਨਵਾਦ ਇਸ ਤਸਵੀਰ ਲਈ।’

ਨੋਟ– ਪ੍ਰਿਅੰਕਾ ਦੀ ਡਰੈੱਸ ਤੇ ਘੜੀ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News