ਪ੍ਰਿਅੰਕਾ ਚੋਪੜਾ ਨੂੰ ਫ਼ਲਾਇਟ ’ਚ ਬੈਠਣ ਤੋਂ ਲਗਦਾ ਡਰ, ਵੀਡੀਓ ਸਾਂਝੀ ਕਰ ਲਿਖਿਆ- ‘fearofflying’

Monday, Oct 17, 2022 - 02:45 PM (IST)

ਪ੍ਰਿਅੰਕਾ ਚੋਪੜਾ ਨੂੰ ਫ਼ਲਾਇਟ ’ਚ ਬੈਠਣ ਤੋਂ ਲਗਦਾ ਡਰ, ਵੀਡੀਓ ਸਾਂਝੀ ਕਰ ਲਿਖਿਆ- ‘fearofflying’

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਆਏ ਦਿਨ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ  ਸਾਂਝਾ ਕਰਦੀ ਰਹਿੰਦੀ ਹੈ। ਪ੍ਰਸ਼ੰਸਕ ਅਦਾਕਾਰਾ ਦੇ ਨਵੇਂ ਅਪਡੇਟਸ ਜਾਣਨ ਲਈ ਬੇਤਾਬ ਰਹਿੰਦੇ ਹਨ। ਇਸ ਦੇ ਨਾਲ ਹਾਲ ਹੀ ’ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਕੀਨੀਆ ਤੋਂ ਵਾਪਸੀ ਦੀ ਯਾਤਰਾ ’ਤੇ ਇਕ ਫਲਾਈਟ ਦੇ ਅੰਦਰ ਬੈਠੀ ਦਿਖਾਈ ਦੇ ਰਹੀ ਹੈ। 

PunjabKesari

ਵੀਡੀਓ ’ਚ ਦੇਖ ਸਕਦੇ ਹੋ ਅਦਾਕਾਰਾ ਫਲਾਈਟ ’ਚ ਬੈਠ ਕੇ ਡਰਾਉਣੇ ਐਕਸਪ੍ਰੈਸ਼ਨ ਦੇ ਰਹੀ ਹੈ। ਇਸ ਦੇ ਨਾਲ ਅਦਾਕਾਰਾ ਫਲਾਈਟ ਦੀ ਖਿੜਕੀ ਦਿਖਾਉਂਦੀ ਨਜ਼ਰ ਆ ਰਹੀ ਹੈ। ਪ੍ਰਿਅੰਕਾ ਖ਼ੁਦ ਨੂੰ ਅਤੇ ਆਪਣੀ unicef ਦੀ ਟੀਮ ਦੇ ਮੈਂਬਰਾਂ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਕੰਗਨਾ ਰਣੌਤ ਨੇ ਡੈਣ ਕਹਿਣ ਵਾਲਿਆਂ ਦੀ ਲਗਾਈ ਕਲਾਸ, ਇਸ ਅਫ਼ਵਾਹ ’ਤੇ ਦਿੱਤੀ ਤਿੱਖੀ ਪ੍ਰਤੀਕਿਰਿਆ

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਕੈਜ਼ੂਅਲ ਲੁੱਕ ’ਚ ਨਜ਼ਰ ਆ ਰਹੀ ਹੈ।  ਵੀਡੀਓ ਸਾਂਝੀ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘fearofflying।’ ਵੀਡੀਓ ਦੇਖ ਕੇ ਲੱਗ ਰਿਹਾ ਹੈ ਜਿਵੇਂ ਅਦਾਕਾਰਾ ਨੂੰ ਉਡਾਣ ਤੋਂ ਸੱਚਮੁੱਚ ਡਰ ਲਗਦਾ ਹੋਵੇ।

 
 
 
 
 
 
 
 
 
 
 
 
 
 
 
 

A post shared by Jerry x Mimi 😍 (@jerryxmimi)

ਇਹ ਵੀ ਪੜ੍ਹੋ : ਆਯੁਸ਼ਮਾਨ ਖੁਰਾਨਾ ਦੀ ਦੀਵਾਲੀ ਪਾਰਟੀ ’ਚ ਕਾਰਤਿਕ ਆਰੀਅਨ ਨੇ ਸਾਰਾ ਨੂੰ ਕੀਤਾ ਯਾਦ, ਮੂੰਹੋਂ ਨਿਕਲੀ ਇਹ ਗੱਲ

ਪ੍ਰਿਅੰਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਫ਼ਰਹਾਨ ਅਖ਼ਤਰ ਦੀ ਫ਼ਿਲਮ ‘ਜੀ ਲੇ ਜ਼ਾਰਾ’ ’ਚ ਦਿਖਾਈ ਦੇਵੇਗੀ, ਜਿੱਥੇ ਉਹ ਪਹਿਲੀ ਵਾਰ ਆਲੀਆ ਭੱਟ ਅਤੇ ਕੈਟਰੀਨਾ ਕੈਫ਼ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਆਉਣ ਵਾਲੇ ਵੈੱਬ ਸ਼ੋਅ ‘ਸੀਟਾਡੇਲ’ ਦਾ ਵੀ ਹਿੱਸਾ ਹੈ।


 


author

Shivani Bassan

Content Editor

Related News