ਪਤੀ ਨਿਕ ਨਾਲ ਆਊਟਿੰਗ ’ਤੇ ਨਿਕਲੀ ਪਿ੍ਰਯੰਕਾ ਚੋਪੜਾ, ਬੇਬੀ ਬੰਪ ਕੀਤਾ ਫਲਾਂਟ

12/23/2020 4:39:25 PM

ਲੰਡਨ: ਸੋਸ਼ਲ ਮੀਡੀਆ ’ਤੇ ਅਦਾਕਾਰਾ ਪਿ੍ਰਯੰਕਾ ਚੋਪੜਾ ਦੇ ਪ੍ਰੈਗਨੈੱਟ ਹੋਣ ਦੀ ਖ਼ਬਰ ਚਰਚਾ ਦਾ ਕਾਰਨ ਬਣੀ ਹੋਈ ਹੈ। ਦਰਅਸਲ ਪਿ੍ਰਯੰਕਾ ਨੂੰ ਹਾਲ ਹੀ ’ਚ ਪਤੀ ਨਿਕ ਜੋਨਸ ਨਾਲ ਲੰਡਨ ਦੀਆਂ ਸੜਕਾਂ ’ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਪਿ੍ਰਯੰਕਾ ਪਿੰਕ ਰੰਗ ਦੇ ਟਾਪ ਅਤੇ ਬਲੈਕ ਜੀਨਸ ’ਚ ਨਜ਼ਰ ਆ ਰਹੀ ਹੈ।

PunjabKesari 
ਇਸ ਦੇ ਨਾਲ ਪੀਸੀ ਨੇ ਬਲੈਕ ਜੈਕੇਟ ਅਤੇ ਟੋਪੀ ਪਾਈ ਹੋਈ ਹੈ। ਇਨ੍ਹਾਂ ਤਸਵੀਰਾਂ ’ਚ ਪਿ੍ਰਯੰਕਾ ਦੇ ਟਾਪ ’ਚ ਉਨ੍ਹਾਂ ਦਾ ਬੇਬੀ ਬੰਪ ਦਿੱਸ ਰਿਹਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਅੰਦਾਜ਼ੇ ਲਗਾ ਰਹੇ ਹਨ ਕਿ ਅਦਾਕਾਰਾ ਪ੍ਰੈਗਨੈਂਟ ਹੈ। 

PunjabKesari
ਉੱਧਰ ਨਿਕ ਦੀ ਗੱਲ ਕਰੀਏ ਤਾਂ ਉਹ ਗ੍ਰੀਨ ਟੀ-ਸ਼ਰਟ, ਜੀਨਸ ਅਤੇ ਲਾਂਗ ਕੋਰਟ ’ਚ ਕਾਫ਼ੀ ਸੋਹਣੇ ਲੱਗ ਰਹੇ ਹਨ। ਨਿਕ-ਪਿ੍ਰਯੰਕਾ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਪਿ੍ਰਯੰਕਾ ਅਤੇ ਨਿਕ ਆਏ ਦਿਨ ਪ੍ਰਸ਼ੰਸਕਾਂ ਨੂੰ ਕਪਲਸ ਗੋਲਸ ਦਿੰਦੇ ਰਹਿੰਦੇ ਹਨ। ਦੇਸ਼ ’ਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਜੋੜਾਂ ਕਾਫ਼ੀ ਮਸ਼ਹੂਰ ਹੈ। ਨਿਕ-ਪਿ੍ਰਯੰਕਾ ਦੀਆਂ ਤਸਵੀਰਾਂ ਸੋਸ਼ਲ ਸਾਈਟ ’ਤੇ ਛਾਈਆਂ ਰਹਿੰਦੀਆਂ ਹਨ। ਦੋਵੇਂ ਚਾਹੇ ਆਪਣੇ ਕੰਮ ’ਚ ਜਿੰਨੇ ਮਰਜ਼ੀ ਰੁੱਝੇ ਹੋਣ ਪਰ ਇਕ-ਦੂਜੇ ਲਈ ਸਮਾਂ ਕੱਢ ਹੀ ਲੈਂਦੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਪਿ੍ਰਯੰਕਾ ਜਲਦ ਹੀ ਰਾਜਕੁਮਾਰ ਰਾਵ ਦੇ ਨਾਲ ‘ਦਿ ਵ੍ਹਾਈਟ ਟਾਈਗਰ’ ’ਚ ਨਜ਼ਰ ਆਵੇਗੀ। ਇਹ ਫ਼ਿਲਮ ਅਰਵਿੰਦ ਅਡਿਗ ਦੀ ਪੁਸਤਕ ਵ੍ਹਾਈਟ ਟਾਈਗਰ ’ਤੇ ਆਧਾਰਿਤ ਹੈ। \

PunjabKesari
ਇਹ ਫ਼ਿਲਮ 22 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਉਹ ‘ਵੀ ਕੈਨ ਬੀ ਹੀਰੋਜ਼’ ’ਚ ਨਜ਼ਰ ਆਵੇਗੀ। ਇਹ ਫ਼ਿਲਮ ਅਗਲੇ ਸਾਲ 1 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


Aarti dhillon

Content Editor Aarti dhillon