ਪ੍ਰਿਅੰਕਾ ਚੋਪੜਾ ਦੀ ਵਰਲਡ ਲੀਡਰਾਂ ਨੂੰ ਅਪੀਲ, ਯੂਕਰੇਨ ਸ਼ਰਨਾਰਥੀਆਂ ਲਈ ਮੰਗੀ ਮਦਦ
Saturday, Apr 09, 2022 - 10:57 AM (IST)
ਮੁੰਬਈ (ਬਿਊਰੋ)– ਅਦਾਕਾਰਾ ਪ੍ਰਿਅੰਕਾ ਚੋਪੜਾ ਗਲੋਬਲ ਲੈਵਲ ’ਤੇ ਕੰਮ ਕਰ ਰਹੀ ਹੈ। ਉਹ ਕਈ ਜਾਗਰੂਕਤਾ ਅਭਿਆਨ ਚਲਾ ਰਹੀ ਹੈ। ਉਹ ਸਿਰਫ ਇਕ ਅਦਾਕਾਰਾ ਹੀ ਨਹੀਂ, ਸਗੋਂ ਇਕ ਸ਼ਾਨਦਾਰ ਹੋਸਟ ਤੇ ਮਾਂ ਵੀ ਹੈ। ਸੋਸ਼ਲ ਮੀਡੀਆ ’ਤੇ ਅਕਸਰ ਪ੍ਰਿਅੰਕਾ ਚੋਪੜਾ ਸਮਾਜਿਕ ਕੰਮਾਂ ਨੂੰ ਲੈ ਕੇ ਵੀਡੀਓਜ਼ ਤੇ ਪੋਸਟਾਂ ਸਾਂਝੀਆਂ ਕਰਦੀ ਨਜ਼ਰ ਆਉਂਦੀ ਹੈ। ਇਸ ਵਾਰ ਪ੍ਰਿਅੰਕਾ ਚੋਪੜਾ ਨੇ ਈਸਟਰਨ ਯੂਰਪ ’ਚ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਲਈ ਮਦਦ ਦੀ ਗੁਹਾਰ ਲਗਾਈ ਹੈ।
ਇਹ ਖ਼ਬਰ ਵੀ ਪੜ੍ਹੋ : ਕਾਮੇਡੀਅਨ ਨੂੰ ਥੱਪੜ ਮਾਰ ਬੁਰੇ ਫਸੇ ਵਿਲ ਸਮਿਥ, 10 ਸਾਲ ਤੱਕ ਨਹੀਂ ਲੈ ਪਾਉਣਗੇ ਆਸਕਰ 'ਚ ਹਿੱਸਾ
ਵੀਡੀਓ ’ਚ ਪ੍ਰਿਅੰਕਾ ਚੋਪੜਾ ਕਹਿੰਦੀ ਹੈ ਕਿ ਵਰਲਡ ਲੀਡਰਸ ਮੈਂ ਤੁਹਾਨੂੰ ਡਾਇਰੈਕਟ ਅਪੀਲ ਕਰਨਾ ਚਾਹੁੰਦੀ ਹਾਂ। ਜੋ ਵਕੀਲ ਤੇ ਐਕਟੀਵਿਸਟ ਈਸਟਰਨ ਯੂਰਪ ’ਚ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਦੀ ਮਦਦ ਕਰ ਰਹੇ ਹਨ, ਤੁਸੀਂ ਉਨ੍ਹਾਂ ਦੀ ਮਦਦ ਲਈ ਅੱਗੇ ਆਓ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਯੂਕਰੇਨ ਤੋਂ ਆਏ ਲੋਕਾਂ ਦੀ ਹਰ ਤਰੀਕੇ ਨਾਲ ਮਦਦ ਕਰੋ।
ਹਰ ਰੋਜ਼ ਦੋ ਮਿਲੀਅਨ ਬੱਚੇ ਆਪਣੇ ਆਲੇ-ਦੁਆਲੇ ਦੇ ਦੇਸ਼ ਤੋਂ ਡਰ ਕੇ ਭੱਜ ਰਹੇ ਹਨ। ਖ਼ੁਦ ਲਈ ਇਕ ਸੁਰੱਖਿਅਤ ਜਗ੍ਹਾ ਲੱਭ ਰਹੇ ਹਨ। ਯੂਕਰੇਨ ਦੇ ਅੰਦਰ 2.5 ਮਿਲੀਅਨ ਬੱਚੇ ਗੁਆਚ ਗਏ ਹਨ, ਜੋ ਕਿ ਆਪਣੇ ਆਪ ’ਚ ਬਹੁਤ ਵੱਡਾ ਨੰਬਰ ਹੈ। ਇਹ ਨੰਬਰ ਲਗਾਤਾਰ ਵਧਦਾ ਜਾ ਰਿਹਾ ਹੈ। ਨੌਜਵਾਨ ਬਹੁਤ ਜ਼ਿਆਦਾ ਟਰੌਮਾ ਝੱਲ ਰਹੇ ਹਨ। ਅਜਿਹੀਆਂ ਚੀਜ਼ਾਂ ਹੁੰਦੀਆਂ ਦੇਖ ਰਹੇ ਹਨ, ਜੋ ਸ਼ਾਇਦ ਉਨ੍ਹਾਂ ਦੇ ਦਿਮਾਗ ’ਚ ਹਮੇਸ਼ਾ ਲਈ ਵੱਸ ਜਾਣਗੀਆਂ। ਉਨ੍ਹਾਂ ਦੀ ਹਾਲਤ ਪਹਿਲਾਂ ਵਰਗੀ ਨਹੀਂ ਹੋਵੇਗੀ। ਉਨ੍ਹਾਂ ਨੇ ਜੋ ਕੁਝ ਵੀ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦਾ ਦੇਖਿਆ ਹੈ, ਉਹ ਕਾਫੀ ਡਿਸਟਰਬਿੰਗ ਹੈ।
ਪ੍ਰਿਅੰਕਾ ਅੱਗੇ ਕਹਿੰਦੀ ਹੈ ਕਿ ਯੂ. ਕੇ., ਜਰਮਨੀ, ਜਾਪਾਨ, ਨਾਰਵੇ ਤੇ ਆਸਟਰੇਲੀਆ ਦੇ ਲੀਡਰ ਜੇਕਰ ਮਿਲਦੇ ਹਨ ਤਾਂ ਇਸ ’ਤੇ ਜ਼ਰੂਰ ਗੱਲਬਾਤ ਕਰਨ ਕਿ ਤੁਸੀਂ ਇਨ੍ਹਾਂ ਲੋਕਾਂ ਦੇ ਸਮਰਥਨ ਲਈ ਕਿੰਨਾ ਫੰਡ ਇਕੱਠਾ ਕਰ ਸਕਦੇ ਹੋ। ਕੀ ਤੁਸੀਂ ਇਨ੍ਹਾਂ ਸ਼ਰਨਾਰਥੀਆਂ ਲਈ ਖੜ੍ਹੇ ਹੋਵੋਗੇ। ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਹਨ, ਉਹ ਇਸ ਨੂੰ ਜ਼ਰੂਰ ਪੋਸਟ ਕਰਨ ਤੇ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਨ, ਜਿਸ ਨਾਲ ਸਾਡੇ ਲੀਡਰਾਂ ਨੂੰ ਪਤਾ ਲੱਗੇ ਕਿ ਅਸੀਂ ਇਕਜੁਟ ਹੋ ਕੇ ਇਕ-ਦੂਜੇ ਲਈ ਖੜ੍ਹੇ ਹੋਣਾ ਹੈ ਤੇ ਉਨ੍ਹਾਂ ਦੀ ਮਦਦ ਕਰਨੀ ਹੈ। ਹੁਣ ਤਕ ਦਾ ਇਹ ਸਭ ਤੋਂ ਵੱਡਾ ਸ਼ਰਨਾਰਥੀ ਕ੍ਰਾਈਸਿਜ਼ ਅਸੀਂ ਦੇਖਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।