ਪ੍ਰਿਯੰਕਾ ਅਤੇ ਨਿਕ ਨੇ ਖ਼ਾਸ ਅੰਦਾਜ਼ ''ਚ ਮਨਾਈ ਵਿਆਹ ਦੀ ਦੂਜੀ ਵਰ੍ਹੇਗੰਢ, ਸਾਂਝੀਆਂ ਕੀਤੀਆਂ ਤਸਵੀਰਾਂ

Thursday, Dec 03, 2020 - 01:52 PM (IST)

ਪ੍ਰਿਯੰਕਾ ਅਤੇ ਨਿਕ ਨੇ ਖ਼ਾਸ ਅੰਦਾਜ਼ ''ਚ ਮਨਾਈ ਵਿਆਹ ਦੀ ਦੂਜੀ ਵਰ੍ਹੇਗੰਢ, ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ: ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ 2 ਦਸੰਬਰ ਨੂੰ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ। ਇਹ ਦਿਨ ਇਸ ਜੋੜੇ ਲਈ ਬਹੁਤ ਖ਼ਾਸ ਹੈ। ਇਸ ਖ਼ਾਸ ਮੌਕੇ 'ਤੇ ਦੋਵਾਂ ਨੇ ਆਪਣੇ ਵਿਆਹ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜੋ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਅੱਗ ਦੀ ਤਰ੍ਹਾਂ ਵਾਇਰਲ ਹੋ ਗਈਆਂ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਧੜੱਲੇ ਨਾਲ ਲਾਈਕ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

PunjabKesari
ਪ੍ਰਿਯੰਕਾ ਚੋਪੜਾ ਨੇ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ਦੋ ਸਾਲ ਬੀਤ ਗਏ। ਹਮੇਸ਼ਾ ਦੇ ਲਈ ਮੈਂ ਤੁਹਾਡੀ ਹਾਂ। ਇਸ ਦੇ ਨਾਲ ਹੀ ਅਦਾਕਾਰਾ ਨੇ ਹਾਰਟ ਇਮੋਜੀ ਵੀ ਲਗਾਈ।

PunjabKesari
ਪ੍ਰਿਯੰਕਾ ਤੋਂ ਇਲਾਵਾ ਨਿਕ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਦੋ ਦਿਨ, ਦੋ ਵਿਆਹ, ਹੁਣ ਦੋ ਸਾਲ। ਇਕ ਰਸਮੀ ਹਿੰਦੂ ਵਿਆਹ 'ਚ, ਦੇਸ਼ 'ਚ ਪ੍ਰਿਯੰਕਾ ਚੋਪੜਾ ਨਾਲ ਵਿਆਹ ਕਰਨ ਲਈ ਮੈਨੂੰ ਇੰਨਾ ਸਨਮਾਨ ਮਿਲਿਆ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਮੈਂ ਕਿੰਨਾ ਕਿਸਮਤ ਵਾਲਾ ਹਾਂ ਅਤੇ ਕਿੰਨੀ ਛੇਤੀ ਸਮਾਂ ਬੀਤ ਚੁੱਕਾ ਹੈ। ਹੈਪੀ ਹਿੰਦੂ ਵਰ੍ਹੇਗੰਢ ਬਿਊਟੀਫੁੱਲ।

PunjabKesari
ਇਨ੍ਹਾਂ ਤਸਵੀਰਾਂ 'ਚ ਜੋੜੇ ਦਾ ਬਹੁਤ ਪਿਆਰਾ ਅਤੇ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਰੈੱਡ ਲਹਿੰਗੇ 'ਚ ਪ੍ਰਿਯੰਕਾ ਬਹੁਤ ਖ਼ੂਬਸੂਰਤ ਦਿਖਾਈ ਦੇ ਰਹੀ ਹੈ। 

PunjabKesari
ਉੱਧਰ ਇਕ ਤਸਵੀਰ 'ਚ ਜੋੜਾਂ ਇਕ ਦੂਜੇ ਦਾ ਹੱਥ ਫੜੇ ਹੋਏ ਦਿਖਾਈ ਦੇ ਰਿਹਾ ਹੈ। ਪ੍ਰਸ਼ੰਸਕ ਕਪਲ ਅਤੇ ਨਿਕ ਦੀਆਂ ਇਨ੍ਹਾਂ ਤਸਵੀਰਾਂ 'ਤੇ ਬਹੁਤ ਪਿਆਰ ਲੁਟਾ ਰਹੇ ਹਨ। 

PunjabKesari
ਦੱਸ ਦੇਈਏ ਕਿ ਪ੍ਰਿਯੰਕਾ ਅਤੇ ਨਿਕ ਜੋਨਸ ਨੇ ਸਾਲ 2018 'ਚ 1 ਅਤੇ 2 ਦਸੰਬਰ ਨੂੰ ਦੋ ਵੱਖ-ਵੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ ਸੀ। ਜੋੜੇ ਦਾ ਵਿਆਹ ਜੋਧਪੁਰ ਦੇ ਇਕ ਪੈਲੇਸ 'ਚ ਕਾਫ਼ੀ ਧੂਮ-ਧਾਮ ਨਾਲ ਹੋਇਆ ਸੀ ਅਤੇ ਬਾਅਦ ਇਨ੍ਹਾਂ ਦੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ ਸੀ।

PunjabKesari

PunjabKesari

PunjabKesari


author

Aarti dhillon

Content Editor

Related News