ਪ੍ਰਾਈਮ ਵੀਡੀਓ ਨੇ ਕੀਤਾ ਨਵੀਂ ਸੀਰੀਜ਼ ‘ਰਾਖ’ ਦਾ ਐਲਾਨ

Tuesday, Aug 19, 2025 - 10:04 AM (IST)

ਪ੍ਰਾਈਮ ਵੀਡੀਓ ਨੇ ਕੀਤਾ ਨਵੀਂ ਸੀਰੀਜ਼ ‘ਰਾਖ’ ਦਾ ਐਲਾਨ

ਮੁੰਬਈ- ਪ੍ਰਾਈਮ ਵੀਡੀਓ ਨੇ ਇਕ ਹੋਰ ਦਿਲਚਸਪ ਸੀਰੀਜ਼ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂ ਹੈ ‘ਰਾਖ’। ਇਹ ਇਕ ਇਨਵੈਸਟੀਗੇਟਿਵ ਕ੍ਰਾਈਮ ਥ੍ਰਿਲਰ ਹੈ, ਜਿਸ ਵਿਚ ਅਪਰਾਧ ਅਤੇ ਨਿਆਂ ਵਿਚਾਲੇ ਮਨੋਵਿਗਿਆਨਕ ਮੁਸ਼ਕਿਲਾਂ ਨੂੰ ਦਿਖਾਇਆ ਜਾਵੇਗਾ। ਸੁਣਨ ਵਿਚ ਹੀ ਕਹਾਣੀ ਕਾਫ਼ੀ ਦਮਦਾਰ ਲੱਗ ਰਹੀ ਹੈ। ਇਸ ਸੀਰੀਜ਼ ਨੂੰ ਐਂਡੇਮੋਲਸ਼ਾਈਨ ਇੰਡੀਆ ਅਤੇ ਗੁਲਬਦਨ ਟਾਕੀਜ਼ ਨੇ ਪ੍ਰੋਡਿਊਸ ਕੀਤਾ ਹੈ। ਨਿਰਦੇਸ਼ਨ ਦੀ ਕਮਾਨ ਸਾਂਭੀ ਹੈ ਪ੍ਰੋਸਿਤ ਰਾਏ ਨੇ।

ਉੱਥੇ ਹੀ, ਇਸ ਨੂੰ ਬਣਾਇਆ, ਲਿਖਿਆ ਅਤੇ ਕੋ-ਡਾਇਰੈਕਟ ਕੀਤਾ ਹੈ ਅਨੁਸ਼ਾ ਨੰਦਕੁਮਾਰ ਅਤੇ ਸੰਦੀਪ ਸਾਕੇਤ ਨੇ। ਡਾਇਲਾਗਸ ਲਿਖੇ ਹਨ ਆਯੁਸ਼ ਤ੍ਰਿਵੇਦੀ ਨੇ। ਹੁਣ ਜੇਕਰ ਕਾਸਟ ਦੀ ਗੱਲ ਕਰੀਏ ਤਾਂ ਇਹ ਸੱਚਮੁਚ ਪਾਵਰ-ਪੈਕਡ ਹੈ। ਸੀਰੀਜ਼ ਵਿਚ ਅਲੀ ਫਜ਼ਲ, ਸੋਨਾਲੀ ਬੇਂਦਰੇ ਅਤੇ ਆਮਿਰ ਬਸ਼ੀਰ ਲੀਡ ਰੋਲ ਵਿਚ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਤਿੰਨਾਂ ਦਾ ਨਾਂ ਹੀ ਗਾਰੰਟੀ ਹੈ ਕਿ ਪ੍ਰਫਾਰਮੈਂਸ ਲਾਜਵਾਬ ਹੋਵੇਗੀ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ‘ਰਾਖ’ ਸਾਲ 2026 ਵਿਚ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ।


author

cherry

Content Editor

Related News