ਪ੍ਰੀਤੀ ਜ਼ਿੰਟਾ ਨੇ ਸੁਰਖ਼ ਲਾਲ ਜੋੜੇ ''ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Tuesday, Oct 22, 2024 - 11:26 AM (IST)

ਪ੍ਰੀਤੀ ਜ਼ਿੰਟਾ ਨੇ ਸੁਰਖ਼ ਲਾਲ ਜੋੜੇ ''ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਮੁੰਬਈ- ਜਿੱਥੇ ਬੀ-ਟਾਊਨ ਦੇ ਜੋੜੇ ਕਰਵਾ ਚੌਥ ਦੇ ਜਸ਼ਨਾਂ ਵਿੱਚ ਰੁੱਝੇ ਹੋਇਆ ਸੀ, ਉੱਥੇ ਹੀ ਅਜਿਹਾ ਲੱਗਦਾ ਹੈ ਕਿ ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੇ ਪਤੀ ਜੀਨ ਗੁਡਨਫ ਨੂੰ ਬਹੁਤ ਯਾਦ ਕਰ ਰਹੀ ਹੈ। ਉਹ ਇਸ ਸਾਲ ਉਸ ਨਾਲ ਕਰਵਾ ਚੌਥ ਨਹੀਂ ਮਨਾ ਸਕੀ ਪਰ ਉਸ ਨੇ ਪਿਛਲੇ ਕਰਵਾ ਚੌਥ ਦੀ ਇੱਕ ਪਿਆਰ ਨਾਲ ਭਰੀ ਸੈਲਫੀ ਸਾਂਝੀ ਕੀਤੀ ਅਤੇ ਜਸ਼ਨ ਮਨਾ ਰਹੇ ਸਾਰਿਆਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਭੇਜੀਆਂ।ਅਦਾਕਾਰਾ ਪ੍ਰੀਤੀ ਜ਼ਿੰਟਾ ਵਿਦੇਸ਼ ‘ਚ ਰਹਿੰਦੇ ਹੋਏ ਵੀ ਆਪਣੇ ਰੀਤੀ ਰਿਵਾਜ਼ ਨਹੀਂ ਭੁੱਲੀ ਹੈ। ਉਸ ਨੇ ਬੀਤੇ ਦਿਨ ਕਰਵਾ ਚੌਥ ਦੇ ਮੌਕੇ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

PunjabKesari

ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਲਾਲ ਰੰਗ ਦੇ ਸੂਟ ‘ਚ ਨਜ਼ਰ ਆ ਰਹੀ ਹੈ ਅਤੇ ਉਸ ਦਾ ਪਤੀ ਵੀ ਉਸ ਦੇ ਨਾਲ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਜ਼ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

PunjabKesari

ਪ੍ਰੀਤੀ ਜ਼ਿੰਟਾ ਨੇ ਵਿਦੇਸ਼ੀ ਮੂਲ ਦੇ ਸ਼ਖਸ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਵਿਦੇਸ਼ ‘ਚ ਹੀ ਉਹ ਆਪਣੇ ਪਤੀ ਦੇ ਨਾਲ ਰਹਿੰਦੀ ਹੈ। ਪ੍ਰੀਤੀ ਜ਼ਿੰਟਾ ਬੇਸ਼ੱਕ ਵਿਦੇਸ਼ ‘ਚ ਵੱਸ ਗਈ ਹੈ ਪਰ ਉਹ ਆਪਣੀਆਂ ਜੜ੍ਹਾਂ ਦੇ ਨਾਲ ਜੁੜੀ ਹੋਈ ਹੈ। ਅਦਾਕਾਰਾ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੀਆਂ ਕੁਝ ਕੁ ਫ਼ਿਲਮਾਂ ਦਾ ਜ਼ਿਕਰ ਕਰਾਂਗੇ, ਜਿਸ ‘ਚ ਵੀਰ ਜ਼ਾਰਾ, ਚੋਰੀ ਚੋਰੀ ਚੁਪਕੇ ਚੁਪਕੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News