ਸਲਮਾਨ ਖ਼ਾਨ ਨੇ ਪ੍ਰਤੀਕ ਸਹਿਜਪਾਲ ਨੂੰ ਦਿੱਤਾ ਖ਼ਾਸ ਤੋਹਫ਼ਾ, ਤਸਵੀਰ ਕੀਤੀ ਸਾਂਝੀ

Tuesday, Feb 01, 2022 - 12:48 PM (IST)

ਸਲਮਾਨ ਖ਼ਾਨ ਨੇ ਪ੍ਰਤੀਕ ਸਹਿਜਪਾਲ ਨੂੰ ਦਿੱਤਾ ਖ਼ਾਸ ਤੋਹਫ਼ਾ, ਤਸਵੀਰ ਕੀਤੀ ਸਾਂਝੀ

ਮੁੰਬਈ (ਬਿਊਰੋ)– ਪ੍ਰਤੀਕ ਸਹਿਜਪਾਲ ਭਾਵੇਂ ਹੀ ‘ਬਿੱਗ ਬੌਸ 15’ ਦੀ ਟ੍ਰਾਫੀ ਨਹੀਂ ਜਿੱਤ ਸਕੇ ਪਰ ਉਨ੍ਹਾਂ ਨੇ ਲੱਖਾਂ ਲੋਕਾਂ ਦਾ ਦਿਲ ਜ਼ਰੂਰ ਜਿੱਤ ਲਿਆ ਹੈ। ਉਹ ਫਰਸਟ ਰਨਰਅੱਪ ਰਹੇ। ਪ੍ਰਤੀਕ ਨੂੰ ਟੀ. ਵੀ. ਤੇ ਬਾਲੀਵੁੱਡ ਦੇ ਕਈ ਕਲਾਕਾਰ ਸਮਰਥਨ ਕਰਦੇ ਦਿਖੇ ਤੇ ਉਸ ਨੂੰ ਅਸਲੀ ਜੇਤੂ ਦੱਸਿਆ।

ਇਨ੍ਹਾਂ ’ਚ ਗੌਹਰ ਖ਼ਾਨ, ਕਾਵਿਆ ਪੰਜਾਬੀ ਤੇ ਬਿਪਾਸ਼ਾ ਬਾਸੂ ਸਮੇਤ ਹੋਰ ਸਿਤਾਰੇ ਸ਼ਾਮਲ ਹਨ। ਲੋਕਾਂ ਕੋਲੋਂ ਜਿੰਨਾ ਪਿਆਰ ਪ੍ਰਤੀਕ ਨੂੰ ਮਿਲ ਰਿਹਾ ਹੈ, ਉਸ ਤੋਂ ਉਹ ਬੇਹੱਦ ਖ਼ੁਸ਼ ਹਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ

ਹੁਣ ਸਲਮਾਨ ਖ਼ਾਨ ਵਲੋਂ ਉਸ ਨੂੰ ਇਕ ਖ਼ਾਸ ਤੋਹਫ਼ਾ ਮਿਲਿਆ ਹੈ, ਜਿਸ ਦੀ ਤਸਵੀਰ ਉਸ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਸਲਮਾਨ ਦਾ ਧੰਨਵਾਦ ਵੀ ਕੀਤਾ ਹੈ।

ਪ੍ਰਤੀਕ ਨੇ ਸਲਮਾਨ ਖ਼ਾਨ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਸਲਮਾਨ ਨੇ ਬਲੈਕ ਟੀ-ਸ਼ਰਟ ਤੇ ਬਲੈਕ ਜੀਨਜ਼ ਪਹਿਨੀ ਹੈ, ਜਦਕਿ ਪ੍ਰਤੀਕ ਸਫੈਦ ਟੀ-ਸ਼ਰਟ ਤੇ ਬਲੈਕ ਪੈਂਟ ’ਚ ਨਜ਼ਰ ਆ ਰਿਹਾ ਹੈ। ਇਹ ‘ਬਿੱਗ ਬੌਸ’ ਤੋਂ ਬਾਅਦ ਹੋਈ ਪਾਰਟੀ ਦੀ ਤਸਵੀਰ ਹੈ। ਪ੍ਰਤੀਕ ਨੇ ਦੱਸਿਆ ਕਿ ਸਲਮਾਨ ਨੇ ਉਸ ਨੂੰ ਇਹ ਟੀ-ਸ਼ਰਟ ਤੋਹਫ਼ੇ ’ਚ ਦਿੱਤੀ ਹੈ।

ਪ੍ਰਤੀਕ ਨੇ ਲਿਖਿਆ, ‘ਤੁਹਾਡਾ ਧੰਨਵਾਦ ਇੰਨਾ ਪਿਆਰ ਤੇ ਸਮਰਥਨ ਲਈ ਤੇ ਟੀ-ਸ਼ਰਟ ਲਈ ਭਾਈ। ਮੈਨੂੰ ਉਮੀਦ ਹੈ ਤੁਹਾਨੂੰ ਮੇਰੇ ’ਤੇ ਮਾਣ ਹੋਵੇਗਾ। ਤੁਹਾਡਾ ਭਰੋਸਾ ਪਾਉਣਾ ਸਪਨਾ ਸੱਚ ਹੋਣ ਵਰਗਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News