ਪ੍ਰਤੀਕ ਬੱਬਰ ਨੇ ਸੀਨੇ ’ਤੇ ਲਿਖਵਾਇਆ ਮਾਂ ਦਾ ਨਾਂ, ਪੋਸਟ ਸਾਂਝੀ ਕਰ ਆਖੀ ਇਹ ਗੱਲ

Wednesday, Apr 28, 2021 - 02:12 PM (IST)

ਪ੍ਰਤੀਕ ਬੱਬਰ ਨੇ ਸੀਨੇ ’ਤੇ ਲਿਖਵਾਇਆ ਮਾਂ ਦਾ ਨਾਂ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਮੁੰਬਈ: ਅਦਾਕਾਰ ਪ੍ਰਤੀਕ ਬੱਬਰ ਫ਼ਿਲਮਾਂ ਦੇ ਨਾਲ-ਨਾਲ ਆਪਣੇ ਸਟਾਈਲ ਨੂੰ ਲੈ ਕੇ ਵੀ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਉਹ ਹਮੇਸ਼ਾ ਆਪਣੀ ਨਵੀਂ ਲੁੱਕ ਦੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ’ਚ ਇਕ ਵਾਰ ਫਿਰ ਉਨ੍ਹਾਂ ਨੇ ਆਪਣੀ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ’ਚ ਉਹ ਆਪਣੇ ਸੀਨੇ ’ਤੇ ਮਾਂ ਦਾ ਨਾਂ ਲਿਖਵਾਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਤਸਵੀਰ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਪ੍ਰਤੀਕ ਬੱਬਰ ਦੀ ਮਾਂ ਸਮਿਤਾ ਪਾਟਿਲ ਸਿਰਫ਼ 31 ਸਾਲ ਦੀ ਉਮਰ ’ਚ ਦੁਨੀਆ ਨੂੰ ਛੱਡ ਕੇ ਚਲੀ ਗਈ ਸੀ ਅਤੇ ਹੁਣ ਪ੍ਰਤੀਕ ਨੇ ਸੀਨੇ ’ਤੇ ਮਾਂ ਦੇ ਨਾਂ ਦਾ ਟੈਟੂ’ ਲਿਖਵਾ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ। 

 
 
 
 
 
 
 
 
 
 
 
 
 
 
 

A post shared by prateik babbar (@_prat)


ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਉਹ ਸ਼ਰਟਲੈੱਸ ਹੋ ਕੇ ਆਪਣੇ ਡਾਗੀ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਸੀਨੇ ’ਤੇ ਸਮਿਤਾ ਲਿਖਿਆ ਦਿਖਾਈ ਦਿੱਤਾ ਹੈ। ਤਸਵੀਰ ਨੂੰ ਸਾਂਝੀ ਕਰਦੇ ਹੋਏ ਪ੍ਰਤੀਕ ਨੇ ਕੈਪਸ਼ਨ ’ਚ ਲਿਖਿਆ ਕਿ ‘ਆਪਣੇ ਦਿਲ ’ਤੇ ਆਪਣੀ ਮਾਂ ਦਾ ਨਾਂ ਲਿਖਵਾ ਲਿਆ ਹੈ’। #4ever ਦੇ ਨਾਲ ਹੀ ਉਨ੍ਹਾਂ ਨੇ 1955-ਇਨਫਿਨਿਟੀ ਲਿਖਿਆ ਹੈ।

PunjabKesari
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਤੀਕ ਨੇ ਦੱਸਿਆ ਕਿ ਉਹ ਹਮੇਸ਼ਾ ਤੋਂ ਆਪਣੀ ਮਾਂ ਦੇ ਨਾਂ ਦਾ ਟੈਟੂ ਬਣਵਾਉਣਾ ਚਾਹੁੰਦੇ ਸਨ। ਕਈ ਸਾਲਾਂ ਤੋਂ ਮੈਂ ਇਸ ਬਾਰੇ ’ਚ ਸੋਚ ਰਿਹਾ ਸੀ। ਹੁਣ ਇਹ ਸਹੀ ਲੱਗ ਰਿਹਾ ਹੈ। ਉਨ੍ਹਾਂ ਦਾ ਨਾਂ ਬਿਲਕੁੱਲ ਉਸ ਥਾਂ ਲਿਖਵਾਇਆ ਹੈ ਜਿਥੇ ਹੋਣਾ ਚਾਹੀਦਾ ਹੈ, ਮੇਰੇ ਦਿਲ ’ਤੇ’। 1955 ਉਨ੍ਹਾਂ ਦੇ ਜਨਮ ਦਾ ਸਾਲ ਹੈ ਅਤੇ ਉਹ ਹਮੇਸ਼ਾ ਮੇਰੇ ਨਾਲ ਰਹੇਗੀ। 

PunjabKesari
ਦੱਸ ਦੇਈਏ ਕਿ ਪ੍ਰਤੀਕ ਬੱਬਰ ਰਾਜ ਬੱਬਰ ਦੀ ਦੂਜੀ ਪਤਨੀ ਸਮਿਤਾ ਪਾਟਿਲ ਦਾ ਪੁੱਤਰ ਹੈ। ਸਮਿਤਾ ਨੇ ਰਾਜ ਬੱਬਰ ਦੇ ਨਾਲ ਵਿਆਹ ਕੀਤਾ ਸੀ ਪਰ ਅਫਸੋਸ ਪੁੱਤਰ ਦੇ ਜਨਮ ਦੇ 2 ਹਫ਼ਤੇ ਬਾਅਦ ਹੀ ਉਹ 13 ਦਸੰਬਰ 1986 ਨੂੰ ਦੁਨੀਆ ਛੱਡ ਗਈ ਸੀ। 
ਉੱਧਰ ਪ੍ਰਤੀਕ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਕਈ ਬਾਲੀਵੁੱਡ ਫ਼ਿਲਮਾਂ ’ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ‘ਜਾਨੇ ਤੂੰ... ਜਾਂ ਜਾਨੇ ਨਾ’, ‘ਦਮ ਮਾਰੋ ਦਮ’, ‘ਧੋਬੀ ਘਾਟ’, ‘ਮਾਈ ਫ੍ਰੈਂਡ ਪਿੰਟੋ’ ਅਤੇ ‘ਬਾਗੀ’ ’ਚ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ। 


author

Aarti dhillon

Content Editor

Related News