ਅਦਾਕਾਰ ਪ੍ਰਕਾਸ਼ ਰਾਜ ਹੋਏ ਹਾਦਸੇ ਦੇ ਸ਼ਿਕਾਰ, ਲੱਗੀ ਗੰਭੀਰ ਸੱਟ

08/12/2021 9:54:28 AM

ਮੁੰਬਈ (ਬਿਊਰੋ) - ਆਪਣੀ ਅਦਾਕਾਰੀ ਨਾਲ ਹਰ ਇੱਕ ਦੇ ਦਿਲ 'ਤੇ ਰਾਜ ਕਰਨ ਵਾਲੇ ਦਿੱਗਜ ਅਦਾਕਾਰ ਪ੍ਰਕਾਸ਼ ਰਾਜ ਹਾਦਸੇ ਦਾ ਸ਼ਿਕਾਰ ਹੋ ਗਏ ਹਨ । ਇਸ ਹਾਦਸੇ 'ਚ ਉਨ੍ਹਾਂ ਨੂੰ ਗੰਭੀਰ ਸੱਟ ਲੱਗੀ ਹੈ। ਪ੍ਰਕਾਸ਼ ਰਾਜ ਨੇ ਖ਼ੁਦ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਇੱਕ ਸਰਜਰੀ ਵੀ ਕਰਾਉਣੀ ਪਵੇਗੀ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਠੀਕ ਹਨ ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ।
ਪ੍ਰਕਾਸ਼ ਰਾਜ ਨੇ ਟਵਿੱਟਰ 'ਤੇ ਲਿਖਿਆ, "ਇੱਕ ਛੋਟੀ ਜਿਹੀ ਸੱਟ। ਇੱਕ ਛੋਟਾ ਜਿਹਾ ਫ੍ਰੈਕਚਰ.. ਹੈਦਰਾਬਾਦ ਲਈ ਇੱਕ ਫਲਾਈਟ 'ਚ ਮੇਰੇ ਦੋਸਤ ਡਾ. ਗੁਰਵਰੇਡੀ ਦੇ ਸੁਰੱਖਿਅਤ ਹੱਥਾਂ ਨਾਲ ਸਰਜਰੀ ਹੋ ਗਈ ਹੈ। ਮੈਂ ਠੀਕ ਹੋ ਜਾਵਾਂਗਾ, ਕੋਈ ਚਿੰਤਾ ਵਾਲੀ ਗੱਲ ਨਹੀਂ ਹੈ। ਮੈਨੂੰ ਤੁਹਾਡੀਆਂ ਪ੍ਰਾਰਥਨਾਵਾਂ ਦੀ ਲੋੜ ਹੈ।''

PunjabKesari
ਪ੍ਰਕਾਸ਼ ਰਾਜ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਦੀਆਂ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਨਾਲ ਹੀ ਤੇਲਗੂ ਫ਼ਿਲਮ ਉਦਯੋਗ 'ਚ ਉਨ੍ਹਾਂ ਦੇ ਦੋਸਤ ਅਤੇ ਅਦਾਕਾਰ-ਨਿਰਮਾਤਾ ਬੰਡਲਾ ਗਣੇਸ਼ ਤੇ ਨਿਰਦੇਸ਼ਕ ਨਵੀਨ ਮੁਹੰਮਦਲੀ ਨੇ ਵੀ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ।

 

ਨੋਟ - ਪ੍ਰਕਾਸ਼ ਰਾਜ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News