ਨੰਦਮੁਰੀ ਬਾਲਕ੍ਰਿਸ਼ਨ ਨਾਲ ਨਜ਼ਰ ਆਵੇਗੀ ਪ੍ਰਗਿਆ ਜਾਇਸਵਾਲ

Friday, Aug 02, 2024 - 10:23 AM (IST)

ਨੰਦਮੁਰੀ ਬਾਲਕ੍ਰਿਸ਼ਨ ਨਾਲ ਨਜ਼ਰ ਆਵੇਗੀ ਪ੍ਰਗਿਆ ਜਾਇਸਵਾਲ

ਮੁੰਬਈ- ਅਭਿਨੇਤਰੀ ਪ੍ਰਗਿਆ ਜਾਇਸਵਾਲ ਤੇਲਗੂ ਫਿਲਮਾਂ ਦੇ ਮਹਾਨ ਕਲਾਕਾਰ ਨੰਦਾਮੁਰੀ ਬਾਲਕ੍ਰਿਸ਼ਨ ਦੇ ਨਾਲ ਨਜ਼ਰ ਆਵੇਗੀ। ਉਸਨੇ ਹਾਲ ਹੀ 'ਚ ਪੁਸ਼ਟੀ ਕੀਤੀ ਹੈ ਕਿ ਉਹ 'ਐੱਨ. ਬੀ. ਕੇ-109' ਵਿਚ ਮੁੱਖ ਅਦਾਕਾਰਾ ਵਜੋਂ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਪ੍ਰਗਿਆ ਉਨ੍ਹਾਂ ਨਾਲ 'ਅਖੰਡ' 'ਚ ਨਜ਼ਰ ਆਈ ਸੀ ਜੋ ਬਲਾਕਬਸਟਰ ਰਹੀ ਸੀ। ਬੌਬੀ ਕੋਲੀ ਦੁਆਰਾ ਨਿਰਦੇਸ਼ਿਤ ਤੇ ਨਾਗਾ ਵਾਮਸੀ ਦੁਆਰਾ ਨਿਰਮਿਤ, ਇਸ ਤੇਲਗੂ ਐਕਸ਼ਨ ਡਰਾਮੇ ਵਿਚ ਬਾਲੀਵੁੱਡ ਅਭਿਨੇਤਾ ਬੌਬੀ ਦਿਓਲ ਵੀ ਹਨ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਨੋਰਾ ਫਤੇਹੀ ਨੇ ਨਾਰੀਵਾਦ 'ਤੇ ਗਲਤ ਬੋਲਣ ਨੂੰ ਲੈ ਕੈ ਮੰਗੀ ਮੁਆਫੀ, ਕਿਹਾ...

ਪ੍ਰਗਿਆ ਜਾਇਸਵਾਲ ਫਿਲਮ 'ਖੇਲ ਖੇਲ ਮੇ' ਨਾਲ ਆਪਣੀ ਬਾਲੀਵੁੱਡ ਜਰਨੀ ਸ਼ੁਰੂ ਕਰ ਰਹੀ ਤੇ 'ਐੱਨ.ਬੀ. ਕੇ-109' 'ਚ ਸ਼ਾਮਿਲ ਹੋਣਾ ਉਸ ਲਈ ਮੀਲ ਦਾ ਪੱਥਰ ਹੋਣ ਸਾਬਤ ਹੋਵੇਗੀ।ਪ੍ਰਗਿਆ ਕਹਿੰਦੀ ਹੈ, “ਮੈਂ ਨੰਦਾਮੁਰੀ ਬਾਲਕ੍ਰਿਸ਼ਨ ਸਰ ਨਾਲ ਦੁਬਾਰਾ ਮਿਲਣ ਤੇ ਬੌਬੀ ਕੋਲੀ ਦੇ ਨਿਰਦੇਸ਼ਨ ਹੇਠ ਕੰਮ ਕਰਨ ਲਈ ਬਹੁਤ ਖੁਸ਼ ਹਾਂ ਅਤੇ ਬੌਬੀ ਦਿਓਲ ਅਤੇ ਨੰਦਮੁਰੀ ਬਾਲਕ੍ਰਿਸ਼ਨ ਸਰ ਬਹੁਤ ਹੀ ਤਜਰਬੇਕਾਰ ਤੇ ਪ੍ਰਤਿਭਾਸ਼ਾਲੀ ਕਲਾਕਾਰ ਹਨ। ਮੈਨੂੰ ਬਹੁਤ ਉਡੀਕ ਹੈ ਕਿ ਦਰਸ਼ਕ ਇਸ ਫਿਲਮ ਨੂੰ ਦੇਖਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News