ਪ੍ਰਾਚੀ ਦੇਸਾਈ ਦਾ ਕਾਸਟਿੰਗ ਕਾਊਚ ''ਤੇ ਖੌਫਨਾਕ ਖ਼ੁਲਾਸਾ, ਡਾਇਰੈਕਟਰ ਨੇ ਆਖੀ ਸੀ ਘਿਨੌਣੀ ਗੱਲ

Monday, Apr 19, 2021 - 05:50 PM (IST)

ਪ੍ਰਾਚੀ ਦੇਸਾਈ ਦਾ ਕਾਸਟਿੰਗ ਕਾਊਚ ''ਤੇ ਖੌਫਨਾਕ ਖ਼ੁਲਾਸਾ, ਡਾਇਰੈਕਟਰ ਨੇ ਆਖੀ ਸੀ ਘਿਨੌਣੀ ਗੱਲ

ਨਵੀਂ ਦਿੱਲੀ : ਬਾਲੀਵੁੱਡ 'ਚ ਕੁਝ ਫ਼ਿਲਮਾਂ ਨਾਲ ਹੀ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਪ੍ਰਾਚੀ ਦੇਸਾਈ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਉਸ ਨੇ ਇਕ ਵਾਰ ਫ਼ਿਰ ਆਪਣੇ ਬਿਆਨ ਰਾਹੀਂ ਬਾਲੀਵੁੱਡ ਦੇ ਚਿਹਰੇ ਤੋਂ ਮੁਖੌਟਾ ਹਟਾਇਆ ਹੈ। ਪ੍ਰਾਚੀ ਦੇਸਾਈ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਵੀ ਬਾਲੀਵੁੱਡ 'ਚ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹੈ। 

PunjabKesari

ਵੱਡੇ ਕਿਰਦਾਰ ਲਈ ਸਮਝੌਤਾ ਕਰਨਾ ਪਵੇਗਾ 
ਪ੍ਰਾਚੀ ਦੇਸਾਈ ਉਨ੍ਹਾਂ ਅਦਾਕਾਰਾਂ 'ਚੋਂ ਇਕ ਹੈ, ਜਿਨ੍ਹਾਂ ਨੇ ਛੋਟੇ ਪਰਦੇ ਦੇ ਨਾਲ-ਨਾਲ ਵੱਡੇ ਪਰਦੇ 'ਤੇ ਆਪਣੀ ਅਦਾਕਾਰੀ ਦਾ ਸਿੱਕਾ ਜਮਾਇਆ ਹੈ ਪਰ ਪ੍ਰਾਚੀ ਮੁਤਾਬਕ ਇਹ ਸਫ਼ਰ ਸੌਖਾ ਨਹੀਂ ਸੀ। ਪ੍ਰਾਚੀ ਦੇਸਾਈ ਨੇ ਦੱਸਿਆ ਹੈ ਕਿ ਕਿਵੇਂ ਇਕ ਵੱਡੇ ਨਿਰਦੇਸ਼ਕ ਨੇ ਉਸ ਨੂੰ ਸਮਝੌਤਾ ਕਰਨ ਲਈ ਕਿਹਾ ਸੀ। 

PunjabKesari

ਪ੍ਰਾਚੀ ਦੇਸਾਈ ਨੇ ਅਜਿਹੀ ਪ੍ਰਤੀਕ੍ਰਿਆ ਦਿੱਤੀ
ਪ੍ਰਾਚੀ ਦੇਸਾਈ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਦੱਸਿਆ ਕਿ ਛੋਟੇ ਪਰਦੇ 'ਤੇ ਸਫ਼ਲ ਹੋਣ ਤੋਂ ਬਾਅਦ ਜਦੋਂ ਉਸ ਨੇ ਬਾਲੀਵੁੱਡ 'ਚ ਸ਼ੁਰੂਆਤ ਕੀਤੀ ਤਾਂ ਉਸ ਨੂੰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਵੱਡੀ ਫ਼ਿਲਮ 'ਚ ਕਿਰਦਾਰ ਪਾਉਣ ਲਈ ਸਮਝੌਤਾ ਕਰਨ ਲਈ ਕਿਹਾ ਗਿਆ ਸੀ ਪਰ ਡਾਇਰੈਕਟਰ ਦੇ ਇਸ ਆਫ਼ਰ ਨੂੰ ਪ੍ਰਾਚੀ ਨੇ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਇਹ ਵੀ ਕਿਹਾ ਕਿ ਮੇਰੇ ਇਨਕਾਰ ਕਰਨ ਦੇ ਬਾਵਜੂਦ ਡਾਇਰੈਕਟਰ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਪਰ ਮੈਂ ਆਪਣੀ ਗੱਲ 'ਤੇ ਕਾਇਮ ਰਹੀ। 

PunjabKesari

ਅਜਿਹਾ ਹੈ ਬਾਲੀਵੁੱਡ ਦਾ ਸਫ਼ਰ 
ਦੱਸ ਦੇਈਏ ਕਿ ਪ੍ਰਾਚੀ ਦੇਸਾਈ ਨੂੰ ਸਾਲ 2008 'ਚ ਫਰਹਾਨ ਅਖਤਰ ਦੀ ਫ਼ਿਲਮ 'ਰਾਕ ਆਨ' ਤੋਂ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਹ 'ਵਨਸ ਅਪਨ ਏ ਟਾਈਮ ਇਨ ਮੁੰਬਈ', 'ਬੋਲ ਬਚਨ' ਅਤੇ 'ਅਜ਼ਹਰ' 'ਚ ਨਜ਼ਰ ਆਈ। ਹਾਲ ਹੀ 'ਚ ਪ੍ਰਾਚੀ ਦੇਸਾਈ ਨੇ ਫ਼ਿਲਮ 'ਸਾਈਲੇਂਸ : ਕੈਨ ਯੂ ਹੇਅਰ ਇਟ' ਫ਼ਿਲਮ 'ਚ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ 'ਚ ਪ੍ਰਾਚੀ ਦੇਸਾਈ ਤੋਂ ਇਲਾਵਾ ਮਨੋਜ ਬਾਜਪਾਈ, ਅਰਜੁਨ ਮਾਥੁਰ ਅਤੇ ਸਾਹਿਲ ਵੈਦਿਆ ਨੇ ਅਹਿਮ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਨੂੰ ਓਟੀਟੀ ਪਲੇਟਫਾਰਮ ਜੀ5 'ਤੇ ਰਿਲੀਜ਼ ਕੀਤਾ ਗਿਆ ਸੀ।

PunjabKesari


author

sunita

Content Editor

Related News