ਜਲਦ ਵਿਆਹ ਦੇ ਬੰਧਨ ’ਚ ਬੱਝਣਗੇ ‘ਬਾਹੂਬਲੀ’ ਸਟਾਰ ਪ੍ਰਭਾਸ, ਚਾਚੀ ਨੇ ਇੰਟਰਵਿਊ ’ਚ ਕੀਤਾ ਵੱਡਾ ਐਲਾਨ

Wednesday, Oct 18, 2023 - 12:26 PM (IST)

ਜਲਦ ਵਿਆਹ ਦੇ ਬੰਧਨ ’ਚ ਬੱਝਣਗੇ ‘ਬਾਹੂਬਲੀ’ ਸਟਾਰ ਪ੍ਰਭਾਸ, ਚਾਚੀ ਨੇ ਇੰਟਰਵਿਊ ’ਚ ਕੀਤਾ ਵੱਡਾ ਐਲਾਨ

ਮੁੰਬਈ (ਬਿਊਰੋ)– ਪ੍ਰਭਾਸ ਦਾ ਵਿਆਹ ਕਦੋਂ ਹੋਵੇਗਾ? ਉਹ ਕਿਸ ਨਾਲ ਵਿਆਹ ਕਰੇਗਾ? ਇਹ ਦੋ ਸਵਾਲ ਹਨ, ਜਿਨ੍ਹਾਂ ਦੇ ਜਵਾਬਾਂ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ‘ਬਾਹੂਬਲੀ’ ਦੀ ਰਿਲੀਜ਼ ਤੋਂ ਬਾਅਦ ਹੀ ਪ੍ਰਭਾਸ ਦੇ ਵਿਆਹ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪਹਿਲਾਂ ਅਦਾਕਾਰਾ ਦਾ ਨਾਂ ਅਨੁਸ਼ਕਾ ਸ਼ੈੱਟੀ ਨਾਲ ਜੁੜਿਆ ਸੀ ਤੇ ਹੁਣ ਪ੍ਰਭਾਸ ਦਾ ਨਾਂ ਪਿਛਲੇ ਕੁਝ ਸਮੇਂ ਤੋਂ ਕ੍ਰਿਤੀ ਸੈਨਨ ਨਾਲ ਜੁੜਿਆ ਹੈ। ਇਨ੍ਹਾਂ ਲਿੰਕ-ਅੱਪਸ ਦੇ ਵਿਚਕਾਰ ਪ੍ਰਭਾਸ ਦੇ ਵਿਆਹ ਨੂੰ ਲੈ ਕੇ ਇਕ ਵੱਡੀ ਅਪਡੇਟ ਆਈ ਹੈ, ਜਿਸ ਨੂੰ ਅਦਾਕਾਰ ਦੀ ਚਾਚੀ ਸ਼ਿਆਮਲਾ ਦੇਵੀ ਨੇ ਸ਼ੇਅਰ ਕੀਤਾ ਹੈ।

ਕਿਹਾ ਜਾ ਰਿਹਾ ਹੈ ਕਿ ‘ਸਾਲਾਰ’ ਦੀ ਰਿਲੀਜ਼ ਤੋਂ ਬਾਅਦ ਪ੍ਰਭਾਸ ਵਿਆਹ ਕਰ ਲੈਣਗੇ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸ ਨਾਲ ਵਿਆਹ ਕਰਨਗੇ ਪਰ ਚਾਚੀ ਸ਼ਿਆਮਲਾ ਦੇਵੀ ਨੇ ਵਿਆਹ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਹੈ, ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਪੂਰੇ ਮੀਡੀਆ ਨੂੰ ਵਿਆਹ ਲਈ ਸੱਦਾ ਦੇਵੇਗੀ।

ਚਾਚੀ ਨੇ ਪ੍ਰਭਾਸ ਦੇ ਵਿਆਹ ਦੀ ਯੋਜਨਾ ਦੱਸੀ
ਰਿਪੋਰਟ ਮੁਤਾਬਕ ਸ਼ਿਆਮਲਾ ਦੇਵੀ ਨੇ ਪ੍ਰਭਾਸ ਦੇ ਵਿਆਹ ਨੂੰ ਲੈ ਕੇ ਮੀਡੀਆ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ, ‘‘ਸਾਨੂੰ ਦੁਰਗਾਮਾ ਦਾ ਆਸ਼ੀਰਵਾਦ ਹੈ। ਪ੍ਰਮਾਤਮਾ ਸਾਡੀ ਸਾਰਿਆਂ ਦੀ ਚੰਗੀ ਦੇਖਭਾਲ ਕਰੇਗਾ। ਪ੍ਰਭਾਸ ਯਕੀਨੀ ਤੌਰ ’ਤੇ ਵਿਆਹ ਕਰਨਗੇ ਤੇ ਇਹ ਜਲਦ ਹੀ ਹੋਵੇਗਾ। ਅਸੀਂ ਤੁਹਾਨੂੰ ਸਾਰਿਆਂ ਨੂੰ ਵਿਆਹ ’ਚ ਬੁਲਾਵਾਂਗੇ ਤੇ ਇਸ ਨੂੰ ਮਨਾਵਾਂਗੇ।’’

ਇਹ ਖ਼ਬਰ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਨੇ ਮਾਡਲ ਨੂੰ ਸ਼ਰੇਆਮ ਕੀਤੀ ਕਿੱਸ, ਘਰ 'ਚ ਪੈ ਗਿਆ ਪੁਆੜਾ (ਵੀਡੀਓ)

ਪ੍ਰਭਾਸ ਕਰਨਗੇ ਅਰੇਂਜ ਮੈਰਿਜ ਜਾਂ ਲਵ ਮੈਰਿਜ? ਕਿਸ ਨਾਲ ਹੋਵੇਗਾ ਵਿਆਹ?
ਹੁਣ ਚਾਚੀ ਨੇ ਪ੍ਰਭਾਸ ਦੇ ਵਿਆਹ ਬਾਰੇ ਅਜਿਹਾ ਸੰਕੇਤ ਦਿੱਤਾ ਹੈ ਕਿ ਜਲਦ ਹੀ ਵਿਆਹ ਹੋਵੇਗਾ ਤੇ ਪੂਰੇ ਮੀਡੀਆ ਨੂੰ ਸੱਦਾ ਦਿੱਤਾ ਜਾਵੇਗਾ ਪਰ ਇਹ ਨਹੀਂ ਦੱਸਿਆ ਗਿਆ ਕਿ ਪ੍ਰਭਾਸ ਦੀ ਲਾੜੀ ਕੌਣ ਹੋਵੇਗੀ। ਕੀ ਪ੍ਰਭਾਸ ਅਨੁਸ਼ਕਾ ਸ਼ੈੱਟੀ ਜਾਂ ਕ੍ਰਿਤੀ ਸੈਨਨ ਨਾਲ ਵਿਆਹ ਕਰਨਗੇ ਜਾਂ ਇਹ ਅਰੇਂਜ ਮੈਰਿਜ ਹੋਵੇਗੀ?

AI ਨੇ ਅਨੁਸ਼ਕਾ ਤੇ ਪ੍ਰਭਾਸ ਦੇ ਵਿਆਹ ਦੀਆਂ ਤਸਵੀਰਾਂ ਤਿਆਰ ਕੀਤੀਆਂ ਹਨ
ਹਾਲ ਹੀ ’ਚ AI ਵਲੋਂ ਪ੍ਰਭਾਸ ਤੇ ਅਨੁਸ਼ਕਾ ਸ਼ੈੱਟੀ ਦੇ ਵਿਆਹ ਦੀਆਂ ਬਣਾਈਆਂ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਉਤਸ਼ਾਹਿਤ ਸਨ। ਪ੍ਰਸ਼ੰਸਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪ੍ਰਭਾਸ ਤੇ ਅਨੁਸ਼ਕਾ ਨੂੰ ਸੱਚਮੁੱਚ ਵਿਆਹ ਕਰ ਲੈਣਾ ਚਾਹੀਦਾ ਹੈ। ‘ਬਾਹੂਬਲੀ’ ਤੇ ‘ਬਾਹੂਬਲੀ 2’ ’ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

ਆਪਣੇ ਵਿਆਹ ’ਤੇ ਇਹ ਬੋਲੇ ਸਨ ਪ੍ਰਭਾਸ
ਇਸ ਤੋਂ ਪਹਿਲਾਂ 2022 ’ਚ ਪ੍ਰਭਾਸ ਨੇ ਤੇਲਗੂ ਟਾਕ ਸ਼ੋਅ ‘ਅਨਸਟਾਪੇਬਲ’ ’ਚ ਆਪਣੇ ਵਿਆਹ ਬਾਰੇ ਗੱਲ ਕੀਤੀ ਸੀ। ਫਿਰ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਬੜੇ ਚੁਸਤ ਤਰੀਕੇ ਨਾਲ ਕਿਹਾ ਸੀ ਕਿ ਜੇਕਰ ਸਰਵਾਨੰਦ ਨੇ ਉਨ੍ਹਾਂ ਤੋਂ ਬਾਅਦ ਵਿਆਹ ਕਰਵਾਉਣ ਲਈ ਕਿਹਾ ਸੀ ਤਾਂ ਉਹ ਖ਼ੁਦ ਸਲਮਾਨ ਖ਼ਾਨ ਦੇ ਵਿਆਹ ਤੋਂ ਬਾਅਦ ਹੀ ਸੱਤ ਫੇਰੇ ਲਵੇਗਾ।

‘ਸਾਲਾਰ’ 22 ਦਸੰਬਰ ਨੂੰ ਰਿਲੀਜ਼ ਹੋਵੇਗੀ
ਪਤਾ ਲੱਗਾ ਹੈ ਕਿ ਪ੍ਰਭਾਸ ਵੀ ਚਾਚੀ ਸ਼ਿਆਮਲਾ ਦੀ ਜਾਇਦਾਦ ਦੇ ਇਕਲੌਤੇ ਵਾਰਿਸ ਹਨ। ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਪ੍ਰਭਾਸ ਹੁਣ ‘ਸਾਲਾਰ’ ’ਚ ਨਜ਼ਰ ਆਉਣਗੇ। ਪ੍ਰਸ਼ਾਂਤ ਨੀਲ ਦੀ ਇਹ ਫ਼ਿਲਮ 22 ਦਸੰਬਰ, 2023 ਨੂੰ ਰਿਲੀਜ਼ ਹੋਵੇਗੀ ਤੇ ਬਾਕਸ ਆਫਿਸ ’ਤੇ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ ‘ਡੰਕੀ’ ਨਾਲ ਟਕਰਾਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News